ਸਿੰਧੂ ਨੂੰ ਹਰਾ ਕੇ ਸਾਇਨਾ ਫਿਰ ਬਣੀ ਰਾਸ਼ਟਰੀ ਕੁਈਨ
Published : Feb 17, 2019, 11:28 am IST
Updated : Feb 17, 2019, 11:28 am IST
SHARE ARTICLE
PV Sindhu & Saina Nehwa
PV Sindhu & Saina Nehwa

ਸਾਬਕਾ ਵਿਸ਼ਵ ਨੰਬਰ ਇਕ ਸਾਇਨਾ ਨੇਹਵਾਲ ਨੇ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਸਨਿਚਰਵਾਰ ਨੂੰ.....

ਗੁਹਾਟੀ :  ਸਾਬਕਾ ਵਿਸ਼ਵ ਨੰਬਰ ਇਕ ਸਾਇਨਾ ਨੇਹਵਾਲ ਨੇ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਸਨਿਚਰਵਾਰ ਨੂੰ ਲਗਾਤਾਰ ਸੈੱਟਾਂ ਵਿਚ 21-18, 21-15 ਨਾਲ ਹਰਾ ਕੇ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਅਪਣਾ ਖਿਤਾਬ ਬਰਕਰਾਰ ਰਖਿਆ। ਦੂਜਾ ਦਰਜਾ ਪ੍ਰਾਪਤ ਸਾਇਨਾ ਨੇ ਟਾਪ ਸੀਡ ਸਿੰਧੂ ਨੂੰ 44 ਮਿੰਟ ਵਿਚ ਹਰਾ ਕੇ ਖ਼ੁਦ ਨੂੰ ਫਿਰ ਤੋਂ ਰਾਸ਼ਟਰੀ ਕਵੀਨ  ਸਾਬਤ ਕੀਤਾ ਹੈ। ਸਾਇਨਾ ਨੇਹਵਾਲ ਨੇ 2017 ਵਿਚ ਪਿਛਲੀ ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਸਿੰਧੂ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਤੇ

ਇਸ ਵਾਰ ਵੀ ਉਸ ਨੇ ਸਿੰਧੂ ਨੂੰ ਫਾਈਨਲ ਵਿਚ ਲਗਾਤਾਰ ਸੈੱਟਾਂ ਵਿਚ ਹਰਾ ਦਿਤਾ। ਉਮੀਦ ਕੀਤੀ ਜਾ ਰਹੀ ਸੀ ਕਿ 2018 ਦੇ ਅੰਤ ਵਿਚ ਦੁਨੀਆ ਦੀਆਂ ਚੋਟੀ ਦੀਆਂ 8 ਖਿਡਾਰਨਾਂ ਦਾ ਟੂਰਨਾਮੈਂਟ ਜਿੱਤਣ ਵਾਲੀ ਸਿੰਧੂ ਸਾਇਨਾ ਤੋਂ ਪਿਛਲੀ ਹਾਰ ਦਾ ਬਦਲਾ ਲੈ ਲਵੇਗੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲ ਸਕੀ। ਵਿਸ਼ਵ ਰੈਂਕਿੰਗ ਵਿਚ 9ਵੇਂ ਨੰਬਰ ਦੀ ਸਾਇਨਾ ਨੇ ਛੇਵੀਂ ਰੈਂਕਿੰਗ ਦੀ ਸਿੰਧੂ ਨੂੰ ਲਾਗਾਤਰ ਸੈੱਟਾਂ ਵਿਚ ਹਰਾ ਕੇ ਚੌਥੀ ਵਾਰ ਰਾਸ਼ਟਰੀ ਖਿਤਾਬ ਜਿੱਤ ਲਿਆ। ਸਾਇਨਾ ਨੇਹਵਾਲ ਨੇ ਇਸ ਤੋਂ ਪਹਿਲਾਂ 2006, 2007 ਤੇ 2017 ਵਿਚ ਵੀ ਇਹ ਖਿਤਾਬ ਜਿੱਤਿਆ ਸੀ।

ਸਾਲ 2011 ਤੇ 2013 ਵਿਚ ਚੈਂਪੀਅਨ ਰਹੀ ਸਿੰਧੂ ਦਾ ਤੀਜੀ ਵਾਰ ਰਾਸ਼ਟਰੀ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਸਾਇਨਾ ਨੇ ਪਿਛਲੇ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਵੀ ਸਿੰਧੂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।  (ਪੀਟੀਆਈ)

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement