ਜਾਣੋ ਕਿਉਂ ਪੀ.ਸੀ.ਬੀ. 'ਤੇ ਭੜਕਿਆ ਸ਼ਾਹਿਦ ਅਫਰੀਦੀ!
ਏਸ਼ੀਅਨ ਕ੍ਰਿਕਟ ਕੌਂਸਲ ਨੇ ਏਸ਼ੀਆ ਕੱਪ ਲਈ ਪਾਕਿਸਤਾਨ ਦੇ ਹਾਈਬ੍ਰਿਡ ਮਾਡਲ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਸਤਾਵ ਮੁਤਾਬਕ ਏਸ਼ੀਆ ਕੱਪ 2023 ਪਾਕਿਸਤਾਨ ਅਤੇ ਸ਼੍ਰੀਲੰਕਾ 'ਚ ਖੇਡਿਆ ਜਾਵੇਗਾ। ਏਸੀਸੀ ਨੇ ਅਪਣੀ ਰਿਲੀਜ਼ ਵਿਚ ਕਿਹਾ ਕਿ ਪਾਕਿਸਤਾਨ ਏਸ਼ੀਆ ਕੱਪ ਵਿਚ ਚਾਰ ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦੋਂ ਕਿ ਬਾਕੀ ਦੇ ਨੌਂ ਮੈਚ ਸ੍ਰੀਲੰਕਾ ਵਿਚ ਹੋਣਗੇ।
ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੇ ਕੀਤੀ ਸੀ ਪਰ ਬੀ.ਸੀ.ਸੀ.ਆਈ. ਇਥੇ ਅਪਣੀ ਟੀਮ ਭੇਜਣ ਨੂੰ ਤਿਆਰ ਨਹੀਂ ਸੀ। ਇਸ ਤੋਂ ਬਾਅਦ ਪੀ.ਸੀ.ਬੀ. ਨੇ ਧਮਕੀ ਦਿਤੀ ਸੀ ਕਿ ਜੇਕਰ ਭਾਰਤੀ ਟੀਮ ਪਾਕਿਸਤਾਨ ਆ ਕੇ ਏਸ਼ੀਆ ਕੱਪ ਦੇ ਮੈਚ ਨਹੀਂ ਖੇਡਦੀ ਤਾਂ ਪਾਕਿਸਤਾਨੀ ਟੀਮ ਭਾਰਤ ਆ ਕੇ ਵਿਸ਼ਵ ਕੱਪ ਦੇ ਮੈਚ ਨਹੀਂ ਖੇਡੇਗੀ।
ਹੁਣ ਇਹ ਤੈਅ ਹੋ ਗਿਆ ਹੈ ਕਿ ਪਾਕਿਸਤਾਨ ਅਤੇ ਭਾਰਤ ਦੋਵੇਂ ਏਸ਼ੀਆ ਕੱਪ ਖੇਡਣਗੇ ਪਰ ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪਾਕਿਸਤਾਨੀ ਟੀਮ ਭਾਰਤ ਆ ਕੇ ਵਿਸ਼ਵ ਕੱਪ ਖੇਡੇਗੀ ਜਾਂ ਨਹੀਂ। ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮ ਸੇਠੀ ਦਾ ਕਹਿਣਾ ਹੈ ਕਿ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਪੀ.ਸੀ.ਬੀ. ਅਪਣੇ ਖਿਡਾਰੀਆਂ ਨੂੰ ਭਾਰਤ ਭੇਜੇਗਾ।
ਕਈ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਵਨਡੇ ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਅਹਿਮਦਾਬਾਦ ਦੇ ਮੈਦਾਨ ਵਿਚ ਹੋ ਸਕਦਾ ਹੈ। ਹਾਲਾਂਕਿ, ਪੀ.ਸੀ.ਬੀ. ਨੇ ਇਸ ਮੈਦਾਨ ਵਿਚ ਖੇਡਣ 'ਤੇ ਇਤਰਾਜ਼ ਜਤਾਇਆ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਇਸ ਮਾਮਲੇ 'ਤੇ ਅਪਣੇ ਹੀ ਕ੍ਰਿਕਟ ਬੋਰਡ ਨੂੰ ਫਟਕਾਰ ਲਗਾਈ ਹੈ।
ਇਹ ਵੀ ਪੜ੍ਹੋ : ਜੰਗ-ਏ-ਆਜ਼ਾਦੀ 'ਚ ਪੈਸੇ ਦੀ ਦੁਰਵਰਤੋਂ ਸਬੰਧੀ ਜਾਂਚ ਮੀਡੀਆ 'ਤੇ ਹਮਲਾ ਕਿਵੇਂ ਹੋਇਆ?: ਮੁੱਖ ਮੰਤਰੀ ਭਗਵੰਤ ਮਾਨ
ਸ਼ਾਹਿਦ ਅਫਰੀਦੀ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ 'ਤੇ ਕਿਹਾ, "ਉਹ ਅਹਿਮਦਾਬਾਦ ਦੀਆਂ ਪਿੱਚਾਂ 'ਤੇ ਖੇਡਣ ਤੋਂ ਇਨਕਾਰ ਕਿਉਂ ਕਰ ਰਹੇ ਹਨ? ਕੀ ਇਹ ਅੱਗ ਉਗਲਦਾ ਹੈ ਜਾਂ ਇਥੇ ਭੂਤ ਆਉਂਦੇ ਹਨ? ਜਾਓ ਅਤੇ ਖੇਡੋ - ਜਾਓ, ਖੇਡੋ ਅਤੇ ਜਿੱਤੋ। ਜੇਕਰ ਇਹ ਮੰਨੀਆਂ ਜਾਂਦੀਆਂ ਚੁਨੌਤੀਆਂ ਹਨ, ਤਾਂ ਇਕੋ ਇਕ ਰਸਤਾ ਹੈ। ਉਨ੍ਹਾਂ ਨਾਲ ਨਜਿੱਠਣਾ ਇਕ ਵੱਡੀ ਜਿੱਤ ਹੈ।
46 ਸਾਲਾ ਸਾਬਕਾ ਆਲਰਾਊਂਡਰ ਦਾ ਮੰਨਣਾ ਹੈ ਕਿ ਪੀ.ਸੀ.ਬੀ. ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਮੈਦਾਨ 'ਤੇ ਖੇਡਣ ਤੋਂ ਇਨਕਾਰ ਕਰਨ ਦੀ ਬਜਾਏ ਭਾਰਤ ਨੂੰ ਉਨ੍ਹਾਂ ਦੀ ਧਰਤੀ 'ਤੇ ਹਰਾ ਕੇ ਮੈਦਾਨ 'ਤੇ ਜਵਾਬ ਦੇਣਾ ਚਾਹੀਦਾ ਹੈ। ਉਸ ਨੇ ਕਿਹਾ, "ਦਿਨ ਦੇ ਅੰਤ ਵਿਚ ਪਾਕਿਸਤਾਨੀ ਟੀਮ ਦੀ ਜਿੱਤ ਮਾਇਨੇ ਰੱਖਦੀ ਹੈ। ਸੱਭ ਕੁਝ ਉਥੇ ਹੀ ਹੈ।
ਇਸ ਨੂੰ ਸਕਾਰਾਤਮਕ ਤੌਰ 'ਤੇ ਲਉ । ਜੇਕਰ ਉਹ (ਭਾਰਤ) ਉਥੇ ਆਰਾਮਦਾਇਕ ਹਨ, ਤਾਂ ਤੁਹਾਨੂੰ ਜਾਣਾ ਚਾਹੀਦਾ ਹੈ, ਖਚਾਖਚ ਭਰੀ ਭਾਰਤੀ ਮੈਦਾਨ ਵਿਚ ਉਨ੍ਹਾਂ ਦੇ ਸਾਹਮਣੇ ਜਿੱਤਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਤੁਸੀਂ ਕਿਸ ਦੇ ਯੋਗ ਹੋ।
ਇਕ ਰੋਜ਼ਾ ਵਿਸ਼ਵ ਕੱਪ ਭਾਰਤ ਵਿਚ ਅਕਤੂਬਰ ਅਤੇ ਨਵੰਬਰ ਵਿਚ ਹੋਵੇਗਾ। ਆਈ.ਸੀ.ਸੀ. ਨੇ ਇਸ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਦਿਤਾ ਹੈ। ਆਉਣ ਵਾਲੇ ਸਮੇਂ 'ਚ ਆਈ.ਸੀ.ਸੀ. ਵਿਸ਼ਵ ਕੱਪ ਦਾ ਸ਼ਡਿਊਲ ਜਾਰੀ ਕਰ ਸਕਦੀ ਹੈ।