
ਪਾਕਿਸਤਾਨੀ ਹਾਕੀ ਟੀਮ ਦੀ ਭੁਵਨੇਸ਼ਵਰ ਵਿਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਹਾਕੀ ਵਰਲਡ ਕੱਪ ਵਿਚ ਭਾਗੀਦਾਰੀ...
ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨੀ ਹਾਕੀ ਟੀਮ ਦੀ ਭੁਵਨੇਸ਼ਵਰ ਵਿਚ 28 ਨਵੰਬਰ ਤੋਂ ਸ਼ੁਰੂ ਹੋ ਰਹੇ ਹਾਕੀ ਵਰਲਡ ਕੱਪ ਵਿਚ ਭਾਗੀਦਾਰੀ ਨੂੰ ਲੈ ਕੇ ਅਨਿਸ਼ਚਿਤਤਾ ਖ਼ਤਮ ਹੋ ਗਈ ਹੈ। ਪਾਕਿਸਤਾਨੀ ਹਾਕੀ ਟੀਮ ਨੂੰ ਭਾਰਤ ਦਾ ਵੀਜ਼ਾ ਮਿਲ ਗਿਆ। ਭਾਰਤੀ ਹਾਈ ਕਮਿਸ਼ਨ ਨੇ ਖਿਡਾਰੀਆਂ ਨੂੰ ਵੀਜ਼ਾ ਜਾਰੀ ਕਰ ਦਿਤਾ ਹੈ। ਇਸ ਤੋਂ ਇਲਾਵਾ ਨਵੇਂ ਪ੍ਰਾਯੋਜਕਾਂ (ਸਪੋਂਸਰਾਂ) ਨੇ 28 ਨਵੰਬਰ ਤੋਂ 16 ਦਸੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਵਿਚ ਟੀਮ ਦੇ ਖਰਚ ਲਈ 90 ਲੱਖ ਰੁਪਏ ਵੀ ਦੇ ਦਿਤੇ ਹਨ।
Pakistan's Hockey Team ਵਰਲਡ ਕਪ ਵਿਚ 16 ਟੀਮਾਂ ਭਾਗ ਲੈ ਰਹੀਆਂ ਹਨ। ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਕੱਤਰ ਸ਼ਾਹਬਾਜ ਅਹਿਮਦ ਨੇ ਪੁਸ਼ਟੀ ਕੀਤੀ ਕਿ ਟੀਮ ਨਾਲ ਜੁੜੇ ਸਾਰੇ ਮਸਲੇ ਸੁਲਝ ਗਏ ਹਨ। ਮੁੱਖ ਕੋਚ ਤੌਕੀਰ ਦਰ ਅਤੇ ਸਹਾਇਕ ਕੋਚ ਦਾਨੀਸ਼ ਕਲੀਮ ਨੂੰ ਹਾਲਾਂਕਿ ਅਜੇ ਵੀ ਵੀਜਾ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ, ‘ਇਨ੍ਹਾਂ ਦੋਵਾਂ ਦੇ ਐਪਲੀਕੇਸ਼ਨ ਫਾਰਮ ਦੇਰ ਤੋਂ ਜਮਾਂ ਹੋਏ ਸਨ, ਕਿਉਂਕਿ ਇਹ ਹਾਲ ਹੀ ਵਿਚ ਟੀਮ ਨਾਲ ਜੁੜੇ ਹਨ ਪਰ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਜਲਦੀ ਹੀ ਵੀਜ਼ੇ ਦਿਤੇ ਜਾਣਗੇ।’
ਦੋ ਸਾਲ ਪਹਿਲਾਂ ਵੀਜ਼ਾ ਨਾ ਮਿਲਣ ਦੇ ਕਾਰਨ ਪਾਕਿਸਤਾਨ ਦੀ ਜੂਨੀਅਰ ਟੀਮ ਲਖਨਊ ਵਿਚ ਹੋਏ ਜੂਨੀਅਰ ਵਰਲਡ ਕੱਪ ਵਿਚ ਭਾਗ ਨਹੀਂ ਲੈ ਸਕੀ ਸੀ। ਸ਼ਾਹਬਾਜ਼ ਨੇ ਇਹ ਵੀ ਦੱਸਿਆ ਕਿ ਨਵੇਂ ਪ੍ਰਾਯੋਜਕਾਂ ਨੇ ਫੈਡਰੇਸ਼ਨ ਨੂੰ 90 ਲੱਖ ਰੁਪਏ ਜਾਰੀ ਕਰ ਦਿਤੇ ਹਨ। ਉਨ੍ਹਾਂ ਨੇ ਕਿਹਾ, ‘ਇਸ ਪੈਸੇ ਤੋਂ ਅਸੀ ਬਾਕੀ ਸਾਰਿਆਂ ਦਾ ਭੁਗਤਾਨ ਕਰ ਦੇਵਾਂਗਾ ਅਤੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਦੈਨਿਕ ਭੱਤਿਆਂ ਦਾ ਪਹਿਲਾਂ ਤੋਂ ਭੁਗਤਾਨ ਵੀ ਹੋ ਜਾਵੇਗਾ। ਅਸੀਂ ਹਵਾਈ ਟਿਕਟ ਖ਼ਰੀਦ ਲਈਆਂ ਹਨ ਅਤੇ ਹੋਟਲ ਲਈ ਪਹਿਲਾਂ ਤੋਂ ਭੁਗਤਾਨ ਵੀ ਕਰ ਦਿਤਾ ਹੈ।