
ਦੇਹਰਾਦੂਨ ਦੇ ਨੌਜਵਾਨ ਐਥਲੀਟ ਸੂਰਜ ਪੰਵਾਰ ਨੇ ਯੂਥ ਓਲੰਪਿਕ ਵਿਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਬਣਾ ਦਿਤਾ ਹੈ। ਸੂਰਜ ਨੇ ਵਾਕ ਰੇਸ ਮੁਕਾਬਲੇ...
ਦੇਹਰਾਦੂਨ (ਭਾਸ਼ਾ) : ਦੇਹਰਾਦੂਨ ਦੇ ਨੌਜਵਾਨ ਐਥਲੀਟ ਸੂਰਜ ਪੰਵਾਰ ਨੇ ਯੂਥ ਓਲੰਪਿਕ ਵਿਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਬਣਾ ਦਿਤਾ ਹੈ। ਸੂਰਜ ਨੇ ਵਾਕ ਰੇਸ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦੇਹਰਾਦੂਨ ਦੇ ਪ੍ਰੇਮਨਗਰ ਦੇ ਕੋਲ ਇਕ ਪਿੰਡ ਦੇ ਰਹਿਣ ਵਾਲੇ ਸੂਰਜ ਪੰਵਾਰ ਨੇ ਯੂਥ ਓਲੰਪਿਕਸ ਖੇਡਾਂ ਵਿਚ 5000 ਮੀਟਰ ਵਾਕ ਰੇਸ ਵਿਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਸੋਮਵਾਰ ਨੂੰ ਅਰਜਨਟੀਨਾ ਵਿਚ ਹੋਈ 5000 ਮੀਟਰ ਵਾਕ ਰੇਸ ਵਿਚ ਦੂਜੇ ਪੜਾਅ ਦੀ ਰੇਸ ਵਿਚ ਸੂਰਜ ਨੇ 20 ਮਿੰਟ 35.87 ਸਕਿੰਟ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।
Suraj Panwar Wins Silver Medal ਜਦੋਂ ਕਿ ਪਹਿਲੇ ਪੜਾਅ ਵਿਚ ਸੂਰਜ 20 ਮਿੰਟ 23.30 ਸਕਿੰਟ ਦਾ ਸਮਾਂ ਲੈ ਕੇ ਦੂਜੇ ਸਥਾਨ ‘ਤੇ ਰਹੇ ਸਨ। ਪਹਿਲੇ ਪੜਾਅ ਵਿਚ ਪਹਿਲੇ ਸਥਾਨ ਉਤੇ ਰਹੇ ਇਕਵਾਡੋਰ ਦੇ ਆਸਕਰ ਨੇ 20 ਮਿੰਟ 13.69 ਸਕਿੰਟ ਦਾ ਸਮਾਂ ਕੱਢਿਆ ਸੀ। ਦੂਜੇ ਪੜਾਅ ਦੀ ਰੇਸ ਵਿਚ ਆਸਕਰ 20 ਮਿੰਟ 38.17 ਸਕਿੰਟ ਦਾ ਸਮਾਂ ਲੈ ਕੇ ਦੂਜੇ ਸਥਾਨ ਉਤੇ ਰਹੇ। ਸੂਰਜ ਵਰਤਮਾਨ ਵਿਚ ਐਥਲੈਟਿਕਸ ਐਕਸਲੈਂਸੀ ਦੇਹਰਾਦੂਨ ਵਿਚ ਕੋਚ ਅਨੂਪ ਬਿਸ਼ਟ ਤੋਂ ਕੋਚਿੰਗ ਲੈ ਰਹੇ ਹਨ। ਅਨੂਪ ਨੇ ਦੱਸਿਆ ਕਿ ਦੋ ਪੜਾਅ ਦੀ ਰੇਸ ਤੋਂ ਬਾਅਦ ਮੈਡਲ ਦਾ ਫ਼ੈਸਲਾ ਹੋਇਆ ਸੀ।
Suraj Panwarਇਸ ਵਿਚ ਸੂਰਜ ਨੂੰ ਸਿਲਵਰ ਮੈਡਲ ਮਿਲਿਆ ਹੈ ਅਤੇ ਉਹ ਦੇਸ਼ ਦੇ ਪਹਿਲੇ ਐਥਲੀਟ ਹਨ ਜਿਨ੍ਹਾਂ ਨੇ ਟ੍ਰੈਕ ਐਂਡ ਫੀਲਡ ਵਿਚ ਓਲੰਪਿਕ ਵਿਚ ਮੈਡਲ ਜਿੱਤਿਆ ਹੈ। ਦੋ ਪੜਾਅ ਦੀ ਰੇਸ ਦੇ ਔਸਤ ਦੇ ਆਧਾਰ ‘ਤੇ ਆਸਕਰ ਕਰੀਬ 7 ਸਕਿੰਟ ਦੇ ਅੰਤਰ ਤੋਂ ਗੋਲਡ ਮੈਡਲ ਜਿੱਤਣ ਵਿਚ ਸਫਲ ਰਹੇ। ਇਸ ਕਾਰਨ ਸੂਰਜ ਪੰਵਾਰ ਨੂੰ ਸਿਲਵਰ ਮੈਡਲ ਮਿਲਿਆ। ਸਿਲਵਰ ਮੈਡਲ ਜਿੱਤਣ ਦੇ ਨਾਲ ਹੀ ਸੂਰਜ ਓਲੰਪਿਕਸ ਵਿਚ ਸਿਲਵਰ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਬਣ ਗਏ ਹਨ। ਅਪਣੀ ਇਸ ਕਾਮਯਾਬੀ ਤੋਂ ਬਾਅਦ ਸੂਰਜ ਪੰਵਾਰ ਨੇ ਆਈਏਏਐਫ ਨਾਲ ਗੱਲ ਕਰਦੇ ਹੋਏ ਕਿਹਾ
Olympics in Argentina ਕਿ ਉਹ ਹੁਣ ਕਾਮਨਵੈਲਥ ਗੇਮਜ਼, ਏਸ਼ੀਅਨ ਗੇਮਜ਼ ਅਤੇ ਓਲੰਪਿਕ ਵਿਚ ਮੈਡਸ ਜਿੱਤਣਾ ਚਾਹੁੰਦੇ ਹਨ। ਯੂਥ ਓਲੰਪਿਕਸ 2018 ਵਿਚ ਭਾਰਤ ਦੇ ਹੁਣ 11 ਮੈਡਲ ਹੋ ਗਏ ਹਨ। ਇਸ ਵਿਚ ਤਿੰਨ ਸੋਨੇ ਅਤੇ ਅੱਠ ਸਿਲਵਰ ਮੈਡਲ ਹਨ। ਯੂਥ ਓਲੰਪਿਕਸ ਵਿਚ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਉੱਤਮ ਪ੍ਰਦਰਸ਼ਨ ਸੀ। ਮੈਡਲ ਸਾਰਣੀ ਵਿਚ 47 ਮੈਡਲ ਦੇ ਨਾਲ ਰੂਸ ਪਹਿਲੇ ਦਰਜੇ ‘ਤੇ ਹੈ।