FIFA World Cup: ਚੈਂਪੀਅਨ ਬਣਨ ਵਾਲੀ ਟੀਮ ਨੂੰ ਟਰਾਫ਼ੀ ਦੇ ਨਾਲ ਮਿਲੇਗੀ 347 ਕਰੋੜ ਦੀ ਰਾਸ਼ੀ
Published : Dec 17, 2022, 2:53 pm IST
Updated : Dec 17, 2022, 2:56 pm IST
SHARE ARTICLE
FIFA World Cup Trophy
FIFA World Cup Trophy

32 ਟੀਮਾਂ 'ਚ ਵੰਡੀ ਜਾਵੇਗੀ 44 ਕਰੋੜ ਡਾਲਰ ਦੀ ਰਾਸ਼ੀ

ਕਤਰ - ਲਗਭਗ ਇਕ ਮਹੀਨੇ ਤੱਕ ਚੱਲਣ ਵਾਲੇ ਫੀਫਾ ਵਰਲਡ ਕੱਪ ਟੂਰਨਾਮੈਂਟ 'ਚ 32 ਦੇਸ਼ਾਂ ਨੇ ਭਾਗ ਲਿਆ, ਹਾਲਾਂਕਿ ਕੁੱਝ ਟੀਮਾਂ ਗਰੁੱਪ ਪੜਾਅ ਤੋਂ ਬਾਹਰ ਹੋ ਗਈਆਂ ਹਨ ਤੇ ਕੁੱਝ ਨੇ ਰਾਊਂਡ ਆਫ਼ 16 'ਚ ਅਪਣੀ ਥਾਂ ਬਣਾਈ। ਇਸ ਦੇ ਨਾਲ ਹੀ ਕੁੱਝ ਦਾ ਸਫ਼ਰ ਕੁਆਰਟਰ ਫਾਈਨਲ 'ਚ ਜਾ ਕੇ ਖ਼ਤਮ ਹੋ ਗਿਆ। ਆਖ਼ਰੀ 4 ਟੀਮਾਂ ਸੈਮੀਫਾਈਨਲ ਵਿਚ ਪਹੁੰਚੀਆਂ, ਜਿਨ੍ਹਾਂ 'ਚੋਂ 2 ਨੂੰ ਫਾਈਨਲ ਦਾ ਟਿਕਟ ਮਿਲਿਆ। ਅਜਿਹੇ ਵਿਚ ਵਿਸ਼ਵ ਕੱਪ 'ਚ ਚੈਂਪੀਅਨ ਬਣਨ ਵਾਲੀ ਟੀਮ ਨੂੰ ਲਗਭਗ 347 ਕਰੋੜ ਦੀ ਰਕਮ ਮਿਲੇਗੀ। ਫੀਫਾ ਜਦੋਂ ਵਿਸ਼ਵ ਕੱਪ ਟੂਰਨਾਮੈਂਟ ਕਰਵਾਉਂਦਾ ਹੈ ਤਾਂ ਉਹ ਸਾਰੀਆਂ ਹੀ ਟੀਮਾਂ ਨੂੰ ਕੁੱਝ ਨਾ ਕੁੱਝ ਇਨਾਮੀ ਰਾਸ਼ੀ ਦਿੰਦਾ ਹੈ। 

ਜੇਤੂ ਟੀਮ ਦੇ ਖਾਤੇ 'ਚ ਲਗਭਗ 350 ਕਰੋੜ ਜਾਂਦਾ ਹੈ ਜਦਕਿ ਉਪ ਜੇਤੂ ਰਹਿਣ ਵਾਲੀ ਟੀਮ ਨੂੰ ਵੀ 248 ਕਰੋੜ ਮਿਲਦੇ ਹਨ।
ਇਸ ਦੇ ਨਾਲ ਹੀ ਜੇ ਟੀਮ ਤੀਜੇ ਸਥਾਨ 'ਤੇ ਰਹਿੰਦੀ ਹੈ ਉਸ ਨੂੰ 223 ਕਰੋੜ ਮਿਲਦੇ ਹਨ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 206 ਕਰੋੜ ਮਿਲਦਾ ਹੈ। 
ਫੀਫਾ ਟੈਲੀਵੀਜ਼ਨ, ਫਾਈਟਸ, ਮਾਰਕਿੰਟਿੰਗ ਰਾਈਟਸ, ਲਾਈਸੈਂਸਿੰਗ ਰਾਈਟਸ ਟਿਕਟਾਂ ਤੋਂ ਰਾਸ਼ੀ ਦਾ ਬੰਦੋਬਸਤ ਕਰਦਾ ਹੈ। 

32 ਟੀਮਾਂ 'ਚ ਵੰਡੀ ਜਾਵੇਗੀ 44 ਕਰੋੜ ਡਾਲਰ ਦੀ ਰਾਸ਼ੀ
ਇਸ ਵਿਸ਼ਵ ਕੱਪ 'ਚ 32 ਟੀਮਾਂ ਵਿਚਕਾਰ 440 ਮਿਲੀਅਨ ਡਾਲਰ (44 ਕਰੋੜ ਡਾਲਰ) ਇਨਾਮੀ ਰਾਸ਼ੀ ਵੰਡੀ ਜਾਵੇਗੀ। ਜੇਤੂ ਅਤੇ ਉਪ ਜੇਤੂ ਨੂੰ ਜਿੱਤਣ ਤੋਂ ਬਾਅਦ ਕੁੱਲ 72 ਮਿਲੀਅਨ ਡਾਲਰ ਤੋਂ ਜਿਆਦਾ ਦਾ ਭੁਗਤਾਨ ਹੋਵੇਗਾ। ਰਿਪੋਰਟ ਅਨੁਸਾਰ ਹਰ ਟੀਮ ਨੂੰ ਪੁਰਸਕਾਰ ਰਾਸ਼ੀ ਘੱਟ ਤੋਂ ਘੱਟ ਮਿਲੀਅਨ ਡਾਲਰ ਪ੍ਰਾਪਤ ਹੋਣਗੇ। 

165 ਕਰੋੜ ਰੁਪਏ ਦੀ ਹੈ ਟਰਾਫ਼ੀ 
ਵਿਸ਼ਵ ਕੱਪ ਦੀ ਟਰਾਫ਼ੀ ਦੁਨੀਆ ਦੀ ਸਭ ਤੋਂ ਮਹਿੰਗੀ ਸਪੋਰਟਸ ਟਰਾਫ਼ੀ ਹੈ ਅਤੇ ਇਸ ਦੀ ਕੁੱਲ ਕੀਮਤ ਲਗਭਗ 165 ਕਰੋੜ ਰੁਪਏ ਹੈ। ਇਸ ਟਰਾਫ਼ੀ ਦੀ ਖਾਸੀਅਤ ਇਹ ਹੈ ਕਿ ਇਹ 18 ਕੈਰਟ ਸੋਨੇ ਨਾਲ ਬਣੀ ਹੈ ਅਤੇ ਇਸ ਦਾ ਵਜ਼ਨ ਲਗਭਗ 6 ਕਿਲੋਗ੍ਰਾਮ ) 13 ਪੌਂਡ ਹੈ। ਇਸ ਵਿਸ਼ਵ ਕੱਪ ਟਰਾਫੀ ਦੀ ਉੱਚਾਈ 37 ਸੈਂਟੀਮੀਟਰ (14 ਇੰਚ ਤੋਂ ਘੱਟ ਹੈ। ਇਸ 'ਚ ਗਲੋਬ ਨੂੰ ਉੱਪਰ ਚੁੱਕੀ ਦੇ ਮਨੁੱਖੀ ਚਿੱਤਰਾਂ ਨੂੰ ਦਰਸਾਇਆ ਗਿਆ ਹੈ। ਜਦੋਂ ਇਸ ਫੀਫਾ  ਵਿਸ਼ਵ ਕੱਪ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਉਸ ਦੀ ਕੀਮਤ 50 ਹਜ਼ਾਰ ਡਾਲਰ ਸੀ ਪਰ ਹੁਣ ਇਸ ਦੀ ਕੀਮਤ 165 ਕਰੋੜ ਰੁਪਏ ਹੈ। 

ਦੀਪਿਕਾ ਪਾਦੂਕੋਨ ਹਟਾਏਗੀ ਟਰਾਫ਼ੀ ਤੋਂ ਪਰਦਾ
ਫੀਫਾ ਵਿਸ਼ਵ ਕੱਪ ਦੀ ਅੱਜਕੱਲ੍ਹ ਪੂਰੀ ਦੁਨੀਆ ਦੀਵਾਨੀ ਹੋਈ ਪਈ ਹੈ। ਹਰ ਕੋਈ ਆਪਣੀ ਪਸੰਦੀਦਾ ਟੀਮ ਦਾ ਸਮਰਥਨ ਕਰ ਰਿਹਾ ਹੈ। ਇਸ ਵਾਰ ਨੋਰਾ ਫਤੇਹੀ ਤੋਂ ਬਾਅਦ ਹੁਣ ਦੀਪਿਕਾ ਪਾਦੂਕੋਨ ਫੀਫਾ ਵਿਸ਼ਵ ਕੱਪ 'ਚ ਨਜ਼ਰ ਆਉਣ ਵਾਲੀ ਹੈ। ਅਸਲ `ਚ ਦੀਪਿਕਾ ਪਾਦੂਕੋਨ ਨੂੰ ਕਤਰ 'ਚ ਚਲ ਰਹੇ ਫੀਫਾ ਵਿਸ਼ਵ ਕੱਪ 'ਚ ਟਰਾਫੀ ਤੋਂ ਪਰਦਾ ਉੱਠਾਉਣ ਦੀ ਰਸਮ ਅਦਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement