ਅਨੁਰਾਗ ਠਾਕੁਰ ਨੇ SAI ਪਟਿਆਲਾ ਵਿਖੇ 300 ਬੈੱਡਾਂ ਵਾਲੇ ਹੋਸਟਲ ਦਾ ਕੀਤਾ ਉਦਘਾਟਨ
Published : Dec 17, 2022, 6:52 pm IST
Updated : Dec 17, 2022, 6:52 pm IST
SHARE ARTICLE
Sports Minister Anurag Thakur inaugurates 300 bedded hostel at SAI Patiala Center
Sports Minister Anurag Thakur inaugurates 300 bedded hostel at SAI Patiala Center

ਅਨੁਰਾਗ ਠਾਕੁਰ ਨੇ 400 ਤੋਂ ਵੱਧ ਐਥਲੀਟਾਂ ਅਤੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਖੇਡਾਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਦੇਸ਼ ਦਾ ਮਾਣ ਵਧਾਉਣ ਲਈ ਕਿਹਾ।

 

ਪਟਿਆਲਾ: ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਪਟਿਆਲਾ ਸੈਂਟਰ ਵਿਖੇ 26.77 ਕਰੋੜ ਰੁਪਏ ਦੀ ਲਾਗਤ ਨਾਲ ਬਣੇ 300 ਬਿਸਤਰਿਆਂ ਵਾਲੇ ਨਵੇਂ ਹੋਸਟਲ ਦਾ ਉਦਘਾਟਨ ਕੀਤਾ । ਅਨੁਰਾਗ ਠਾਕੁਰ ਨੇ ਇਸ ਮੌਕੇ ਸਾਬਕਾ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਅਤੇ ਪੀਟੀ ਊਸ਼ਾ ਨੂੰ ਸਮਰਪਿਤ ਮੁਰੰਮਤ ਕੀਤੇ ਹੋਸਟਲ ਦੇ ਨਾਲ ਨਵੀਂ ਸਹੂਲਤ ਦਾ ਉਦਘਾਟਨ ਕੀਤਾ, ਜਿਸ ਨੂੰ ਅਪਗ੍ਰੇਡ ਕਰਨ 'ਤੇ ਸਰਕਾਰ ਵੱਲੋਂ 5.25 ਕਰੋੜ ਰੁਪਏ ਦੀ ਲਾਗਤ ਆਈ ਹੈ।

ਅਨੁਰਾਗ ਠਾਕੁਰ ਨੇ ਇੱਥੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਚ ਅਕਾਦਮਿਕ ਪਾਠਕ੍ਰਮ ਵਿਚ ਪਹਿਲੀ ਵਾਰ ਸ਼ਾਮਲ ਕੀਤੇ ਗਏ, ਖੇਡ ਪ੍ਰਦਰਸ਼ਨ ਵਿਸ਼ਲੇਸ਼ਣ ਕੋਰਸ ਦਾ ਵੀ ਉਦਘਾਟਨ ਕੀਤਾ। ਇਸ ਕੋਰਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਠਾਕੁਰ ਨੇ ਕਿਹਾ, “ਇਕ ਐਥਲੀਟ ਦੀ ਅਸਲ ਸਮਰੱਥਾ ਦਾ ਮੁਲਾਂਕਣ ਕਰਨ ਲਈ ਪਾਠਕ੍ਰਮ ਵਿਚ ਖੇਡ ਵਿਗਿਆਨ ਅਤੇ ਖੇਡ ਪ੍ਰਦਰਸ਼ਨ ਵਿਸ਼ਲੇਸ਼ਣ ਨੂੰ ਸ਼ਾਮਲ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਲੰਬੇ ਸਮੇਂ ਤੱਕ ਭਾਰਤ ਦੇ ਸਮੁੱਚੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿਚ ਕਾਰਗਰ ਸਾਬਿਤ ਹੋਵੇਗਾ।”

ਠਾਕੁਰ ਨੇ ਇਸ ਮੌਕੇ 'ਤੇ 400 ਤੋਂ ਵੱਧ ਐਥਲੀਟਾਂ ਅਤੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਖੇਡਾਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਦੇਸ਼ ਦਾ ਮਾਣ ਵਧਾਉਣ ਲਈ ਕਿਹਾ। ਉਹਨਾਂ ਨੇ ਅਥਲੀਟਾਂ ਤੋਂ ਕੇਂਦਰ ਵਿਚ ਉਪਲਬਧ ਸਹੂਲਤਾਂ ਅਤੇ ਮੌਜੂਦਾ ਪ੍ਰਣਾਲੀ ਵਿਚ ਸੁਧਾਰ ਬਾਰੇ ਜਾਣਕਾਰੀ ਲਈ।

ਸਾਈ ਪਟਿਆਲਾ ਸੈਂਟਰ ਦੇ ਖਿਡਾਰੀਆਂ ਨੇ ਸਾਲ 2021 ਵਿਚ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਛੇ ਖੇਡਾਂ ਵਿਚ ਕੁੱਲ 72 ਤਮਗ਼ੇ ਜਿੱਤੇ ਸਨ, ਜੋ ਇਸ ਸਾਲ ਵੱਧ ਕੇ 195 ਹੋ ਗਏ ਹਨ। ਅੰਤਰਰਾਸ਼ਟਰੀ ਪੱਧਰ 'ਤੇ ਸਾਈ ਪਟਿਆਲਾ ਦੇ ਐਥਲੀਟਾਂ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ, ਯੂਰਪੀਅਨ ਓਪਨ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਰਗੇ ਮੁਕਾਬਲਿਆਂ ਵਿਚ 19 ਤਮਗ਼ੇ ਜਿੱਤੇ ਹਨ।

Location: India, Punjab, Patiala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement