
ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੇ ਸ਼ੁੱਕਰਵਾਰ ਨੂੰ ਆਸਟਰੇਲੀਆ ਦੇ ਵਿਰੁਧ ਤੀਸਰੇ ਵਨਡੇ.....
ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੇ ਸ਼ੁੱਕਰਵਾਰ ਨੂੰ ਆਸਟਰੇਲੀਆ ਦੇ ਵਿਰੁਧ ਤੀਸਰੇ ਵਨਡੇ ਵਿਚ ਦਮਦਾਰ ਪਾਰੀ ਖੇਡ ਕੇ ਵਿਸ਼ੇਸ਼ ਉਪਲਬਧੀ ਹਾਸਲ ਕਰ ਲਈ ਹੈ। ਧੋਨੀ ਆਸਟਰੇਲੀਆਈ ਜ਼ਮੀਨ ਉਤੇ ਵਨਡੇ ਵਿਚ ਇਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਧੋਨੀ ਨੇ ਪੀਟਰ ਸਿਡਲ ਦੁਆਰਾ ਕੀਤੇ ਪਾਰੀ ਦੇ 29ਵੇਂ ਓਵਰ ਦੀ ਚੌਥੀ ਗੇਂਦ ਉਤੇ ਚੌਕਾ ਮਾਰ ਕੇ ਇਹ ਉਪਲਬਧੀ ਹਾਸਲ ਕੀਤੀ।
Dhoni And Kohli
ਮਾਹੀ ਨੂੰ ਆਸਟਰੇਲੀਆਈ ਜ਼ਮੀਨ ਉਤੇ 1,000 ਦੌੜਾਂ ਪੂਰੀਆਂ ਕਰਨ ਲਈ 34 ਦੌੜਾਂ ਦੀ ਲੋੜ ਸੀ। ਉਨ੍ਹਾਂ ਨੇ 51 ਗੇਂਦਾਂ ਵਿਚ 3 ਚੌਕੀਆਂ ਦੀ ਮਦਦ ਨਾਲ ਇਸ ਨੂੰ ਪੂਰਾ ਕੀਤਾ। ਖਬਰ ਲਿਖੇ ਜਾਣ ਤਕ ਧੋਨੀ ਕਰੀਜ ਉਤੇ ਮੌਜੂਦ ਸਨ ਅਤੇ ਉਨ੍ਹਾਂ ਦੇ ਖਾਤੇ ਵਿਚ ਦੌੜਾਂ ਦਾ ਵਾਧਾ ਹੋਣਾ ਤੈਅ ਹੈ। ਦੱਸ ਦਈਏ ਕਿ ਆਸਟਰੇਲੀਆਈ ਜ਼ਮੀਨ ਉਤੇ 1,000 ਵਨਡੇ ਦੌੜਾਂ ਪੂਰੀਆਂ ਕਰਨ ਦੇ ਮਾਮਲੇ ਵਿਚ ਧੋਨੀ ਹੁਣ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਸਪੈਸ਼ਲ ਕਲੱਬ ਵਿਚ ਸ਼ਾਮਲ ਹੋ ਗਏ ਹਨ।
Sachin and Dhoni
ਧੋਨੀ ਤੋਂ ਪਹਿਲਾਂ ਸਿਰਫ ਇਹ ਤਿੰਨ ਬੱਲੇਬਾਜ਼ ਹੀ ਆਸਟਰੇਲੀਆਈ ਜ਼ਮੀਨ ਉਤੇ 1,000 ਜਾਂ ਇਸ ਤੋਂ ਜਿਆਦਾ ਦੌੜਾਂ ਬਣਾ ਸਕੇ ਹਨ। ਦੱਸ ਦਈਏ ਕਿ ਯੁਜਵੇਂਦਰ ਚਹਿਲ (10 ਓਵਰ ਵਿਚ 42 ਦੌੜਾਂ ਦੇ ਕੇ 6 ਵਿਕੇਟ) ਦੀ ਕਰਿਅਰ ਦੀ ਸੱਬ ਤੋਂ ਉਚ ਗੇਂਦਬਾਜ਼ੀ ਦੀ ਬਦੌਲਤ ਟੀਮ ਇੰਡੀਆ ਨੇ ਸ਼ੁੱਕਰਵਾਰ ਨੂੰ ਮੇਲਬਰਨ ਵਿਚ ਚੱਲ ਰਹੇ ਤੀਸਰੇ ਅਤੇ ਆਖਰੀ ਵਨਡੇ ਵਿਚ ਆਸਟਰੇਲੀਆ ਨੂੰ 230 ਦੌੜਾਂ ਉਤੇ ਰੋਕ ਦਿਤੀ। ਟੀਮ ਇੰਡੀਆ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਮਿਲਿਆ ਹੈ।