
ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ’ਚ ਤੋੜਿਆ ਦਮ
Former Kabaddi player Ranjit Singh passes away: ਕਾਲਾ ਸੰਘਿਆਂ ਦੇ ਜੰਮਪਲ ਤੇ ਚੋਟੀ ਦੇ ਸਾਬਕਾ ਕਬੱਡੀ ਖਿਡਾਰੀ ਰਣਜੀਤ ਸਿੰਘ ਜੀਤਾ ਮੌੜ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਉਨ੍ਹਾਂ ਨੇ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਮ ਤੋੜ ਦਿੱਤਾ। ਕਬੱਡੀ ਦੇ ਰੁਸਤਮ ਕਹੇ ਜਾਣ ਵਾਲੇ ਜੀਤੇ ਮੌੜ ਨੇ ਆਪਣੇ ਸਮੇਂ ਸਾਰੇ ਘਾਗ ਕਬੱਡੀ ਖਿਡਾਰੀ ਫੜਨ ਦਾ ਮਾਣ ਹਾਸਲ ਕੀਤਾ ਹੈ। ਜੀਤਾ ਮੌੜ ਕਬੱਡੀ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਦਾ ਭਤੀਜਾ ਸੀ।