ਆਈਪੀਐਲ ਵਿਚ ਗੇਲ ਨੇ ਮਚਾਇਆ ਗਦਰ
Published : Apr 14, 2019, 9:59 am IST
Updated : Apr 14, 2019, 9:59 am IST
SHARE ARTICLE
Chris Gayle first player to score 100 fifty plus score in T-20 cricket
Chris Gayle first player to score 100 fifty plus score in T-20 cricket

ਟੀ-20 ਕ੍ਰਿਕਟ ਵਿਚ 100 ਵਾਰ ਬਣਾਏ 50+ ਦਾ ਸਕੋਰ

ਕਿੰਗਸ ਇਲੈਵਨ ਪੰਜਾਬ ਦੇ ਓਪਨਰ ਕ੍ਰਿਸ ਗੇਲ ਨੇ ਸ਼ਨੀਵਾਰ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਗੇਂਦਬਾਜ਼ਾਂ ਦੀ ਕੁੱਟਮਾਰ ਕੀਤੀ ਅਤੇ 64 ਗੇਂਦਾਂ ਵਿਚ 99 ਦੌੜਾਂ ਬਣਾਈਆਂ। ਗੇਲ ਨੇ ਅਪਣੀ ਪਾਰੀ ਵਿਚ 10 ਚੌਕੇ ਤੇ ਪੰਜ ਛੱਕੇ ਮਾਰੇ। ਇਸ ਦੇ ਨਾਲ ਗੇਲ ਨੇ ਟੀ-20 ਕ੍ਰਿਕਟ ਵਿਚ ਇੱਕ ਵੱਡਾ ਰਿਕਾਰਡ ਅਪਣੇ ਨਾਮ ਕੀਤਾ। ਅਸਲ ਵਿਚ ਕ੍ਰਿਸ ਗੇਲ ਨੇ ਟੀ-20 ਕ੍ਰਿਕਟ ਵਿਚ 100 ਵਾਰ 50 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ।

Chris GayleChris Gayle

ਟੀ-20 ਕ੍ਰਿਕਟ ਵਿਚ ਸਭ ਤੋਂ ਜ਼ਿਆਦਾ 100 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਗੇਲ ਟਾਪ ਤੇ ਹਨ। ਦੂਜੇ ਨੰਬਰ ਤੇ ਆਸਟ੍ਰੇਲੀਆ ਦੇ ਡੈਵਿਡ ਵਾਰਨਰ ਹਨ ਜਿਹਨਾਂ ਨੇ ਹੁਣ ਤੱਕ 73 ਵਾਰ 50 ਜਾਂ ਇਸ ਤੋਂ ਜ਼ਿਆਦਾ ਦੌੜਾ ਬਣਾਈਆਂ। ਵਿਰਾਟ ਕੋਹਲੀ ਇਸ ਸੂਚੀ ਵਿਚ ਤੀਸਰੇ ਨੰਬਰ ਤੇ ਹਨ। ਕੋਹਲੀ ਨੇ 63 ਵਾਰ ਇਹ ਕਾਰਨਾਮਾ ਕੀਤਾ ਹੈ। ਗੇਲ ਨੇ ਨਾਮ ਟੀ-20 ਵਿਚ 21 ਸੈਂਚਰੀਆਂ ਅਤੇ 79 ਅਰਧ ਸੈਂਚਰੀਆਂ ਹੋਈਆਂ ਹਨ।

IPL 2019IPL 2019

ਇਸ ਮੈਚ ਵਿਚ ਕ੍ਰਿਸ ਗੇਲ ਦੀ ਸੈਂਚਰੀ ਪੂਰੀ ਨਹੀਂ ਹੋ ਸਕੀ। ਕਿੰਗਸ ਇਲੈਵਨ ਪੰਜਾਬ ਦੀ ਪਾਰੀ ਦੀ ਆਖਰੀ ਗੇਂਦ ਤੇ ਉਹਨਾਂ ਸੈਂਚਰੀ ਤੱਕ ਪਹੁੰਚਣ ਲਈ 6 ਦੌੜਾਂ ਦੀ ਲੋੜ ਸੀ। ਪਰ ਉਹ ਚੌਕਾ ਹੀ ਲਗਾ ਸਕੇ ਅਤੇ 99 ਦੌੜਾਂ ਤੇ ਟਿਕੇ ਰਹੇ। ਆਈਪੀਐਲ ਦੇ ਇਤਿਹਾਸ ਵਿਚ ਸੁਰੇਸ਼ ਰੈਨਾ ਤੋਂ ਬਾਅਦ ਗੇਲ ਦੂਜੇ ਬੱਲੇਬਾਜ਼ ਹਨ ਜੋ 99 ਦੌੜਾਂ ਤੱਕ ਬਾਹਰ ਨਹੀਂ ਹੋਏ। ਗੇਲ ਜੇਕਰ ਸੈਂਚਰੀ ਲਗਾ ਦਿੰਦੇ ਤਾਂ ਇਹ ਉਹਨਾਂ ਦਾ ਆਈਪੀਐਲ ਵਿਚ ਸੱਤਵਾਂ ਰਿਕਾਰਡ ਬਣ ਜਾਣਾ ਸੀ।

IPL 2019IPL 2019

ਫਿਲਹਾਲ ਆਈਪੀਐਲ ਵਿਚ ਸਭ ਤੋਂ ਜ਼ਿਆਦਾ 6 ਸੈਂਚਰੀਆਂ ਦਾ ਰਿਕਾਰਡ ਹੁਣ ਵੀ ਉਹਨਾਂ ਦੇ ਨਾਮ ਤੇ ਦਰਜ ਹੈ। ਸੁਰੇਸ਼ ਰੈਨਾ ਨੇ ਹੈਦਰਾਬਾਦ ਦੇ ਮੈਚ ਵਿਚ 2013 ਵਿਚ ਰਿਕਾਰਡ ਬਣਾਇਆ ਸੀ ਤੇ ਕ੍ਰਿਸ ਗੇਲ ਨੇ ਮੋਹਾਲੀ ਵਿਚ 2019 ਵਿਚ। ਦੱਸ ਦਈਏ ਕਿ ਕ੍ਰਿਸ ਗੇਲ ਦੀਆਂ 64 ਗੇਂਦਾਂ ਤੇ 99 ਦੌੜਾਂ ਦੀ ਪਾਰੀ ਦੀ ਮਦਦ ਨਾਲ ਕਿੰਗਸ ਇਲੈਵਨ ਪੰਜਾਬ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚ ਓਵਰਾਂ ਦੀ ਗੇਂਦਬਾਜ਼ੀ ਦੇ ਬਾਵਜੂਦ ਚਾਰ ਵਿਕਾਟਾਂ ਤੇ 173 ਦੌੜਾਂ ਬਣਾਈਆਂ।

ਗੇਲ ਨੇ ਅਪਣੀ ਪਾਰੀ ਵਿਚ ਦਸ ਚੌਕੇ ਅਤੇ ਪੰਜ ਛੱਕੇ ਲਗਾਏ। ਉਹਨਾਂ ਤੋਂ ਇਲਾਵਾ ਕਿੰਗਸ ਇਲੈਵਨ ਦਾ ਕੋਈ ਵੀ ਹੋਰ ਬੱਲੇਬਾਜ਼ 20 ਦੌੜਾਂ ਤੱਕ ਨਹੀਂ ਪਹੁੰਚ ਸਕਿਆ। ਗੇਲ ਨੇ ਅਪਣੀ ਪਾਰੀ ਦੌਰਾਨ ਕੇਐਲ ਰਾਹੁਲ ਨਾਲ ਪਹਿਲੇ ਵਿਕਟ ਲਈ 66 ਅਤੇ ਮਨਦੀਪ ਸਿੰਘ ਨਾਲ ਪੰਜਵੇਂ ਵਿਕਟ ਲਈ 60 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ।

ਬੈਂਗਲੁਰੂ ਦੇ ਗੇਂਦਬਾਜ਼ਾਂ ਵਿਸ਼ੇਸ਼ ਕਰਕੇ ਯੁਜਵੇਂਦਰ ਚਹਲ, ਮੋਹਨ ਅਲੀ ਅਤੇ ਨਵਦੀਪ ਸੈਨੀ ਦੀ ਤਾਰੀਫ ਕਰਨੀ ਹੋਵੇਗੀ ਜਿਹਨਾਂ ਵਿਚ ਵਾਲੇ ਸੱਤ ਓਵਰਾਂ ਵਿਚ ਸਿਰਫ 42 ਦੌੜਾਂ ਦੇ ਕੇ ਗੇਲ ਦੀ ਮੌਜੂਦਗੀ ਦੇ ਬਾਵਜੂਦ ਪੰਜਾਬ ਦੇ ਜ਼ਿਆਦਾ ਸਕੋਰ ਨਹੀਂ ਬਣਾਏ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement