
ਸੁਰੱਖਿਆ ਏਜੰਸੀਆਂ ਹੋਈਆਂ ਸੁਚੇਤ
ਮੁੰਬਈ: ਆਈਪੀਐਲ ਖਿਡਾਰੀਆਂ ਤੇ ਅਤਿਵਾਦੀ ਹਮਲਾ ਹੋਣ ਦਾ ਖਤਰਾ ਛਾਇਆ ਹੋਇਆ ਹੈ। ਇਹ ਜਾਣਕਾਰੀ ਖੁਫੀਆ ਸੂਤਰਾਂ ਨੇ ਦਿੱਤੀ ਹੈ। ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਖੁਫੀਆ ਸੂਤਰਾਂ ਮੁਤਾਬਕ ਆਈਪੀਐਲ ਖਿਡਾਰੀਆਂ ਤੇ ਹੋਟਲ, ਸੜਕ ਅਤੇ ਪਾਰਕਿੰਗ ਵਿਚ ਹਮਲਾ ਹੋ ਸਕਦਾ ਹੈ। ਖੁਫੀਆ ਸੂਤਰਾਂ ਨੇ ਏਟੀਐਮ ਦੁਆਰਾ ਫੜੇ ਗਏ ਅਤਿਵਾਦੀਆਂ ਦੀ ਪੁੱਛਗਿਛ ਤੋਂ ਮਿਲੀ ਜਾਣਕਾਰੀ ਨੂੰ ਅਧਾਰ ਬਣਾਇਆ ਹੈ।
IPL team
ਅਸਲ ਵਿਚ, ਅਤਿਵਾਦੀਆਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹਨਾਂ ਨੇ ਹੋਟਲ ਟ੍ਰਾਇਡੈਂਟ ਤੋਂ ਵਾਨਖੇਡੇ ਸਟੇਡੀਅਮ ਤੱਕ ਦੀ ਰੇਕੀ ਕੀਤੀ ਸੀ। ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮੁਬੰਈ ਪੁਲਿਸ ਅਲਰਟ ਹੋ ਗਈ ਹੈ। ਮੁੰਬਈ ਪੁਲਿਸ ਦੀ ਬੰਦੋਬਸਤ ਸ਼ਾਖਾ ਨੂੰ ਅਲਰਟ ਰਹਿਣ ਅਤੇ ਖਿਡਾਰੀਆਂ ਦੀ ਸੁਰੱਖਿਆ ਹੋਰ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
Photo
ਦੂਜੇ ਪਾਸੇ ਖਿਡਾਰੀਆਂ ਤੇ ਅਤਿਵਾਦੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਉਹਨਾਂ ਦੀ ਬੱਸ ਨਾਲ ਐਸਕਾਰਟ ਲਈ ਮਾਕਸਮੈਨ ਕਾਮਬੈਟ ਵਾਹਨ ਦਾ ਇਸਤੇਮਾਲ ਕਰਨ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹੋਟਲ ਅਤੇ ਸਟੇਡੀਅਮ ਵਿਚ ਵੀ ਸੁਰੱਖਿਆ ਵਿਵਸਥਾ ਵਧਾਈ ਜਾ ਸਕਦੀ ਹੈ। ਮੁੰਬਈ ਪੁਲਿਸ ਨੇ ਕਿਸੇ ਵੀ ਖਿਡਾਰੀ ਨੂੰ ਬਗੈਰ ਸੁਰੱਖਿਆ ਦੇ ਬਾਹਰ ਨਾ ਜਾਣ ਦੀ ਹਿਦਾਇਤ ਦਿੱਤੀ ਹੈ।
IPL Team
ਦੱਸ ਦਈਏ ਕਿ ਪਿਛਲੇ ਦਿਨਾਂ ਵਿਚ ਨਿਊਜ਼ੀਲੈਂਡ ਦੇ ਕ੍ਰਾਇਸਟਚਰਚ ਦੀ ਇੱਕ ਮਸਜਿਦ ਵਿਚ ਹੋਈ ਗੋਲੀਬਾਰੀ ਵਿਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਬਾਲ ਬਾਲ ਬਚੇ ਸਨ। ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਵੇਖਿਆ ਗਿਆ ਕਿ ਖਿਡਾਰੀ ਅਪਣੀ ਜਾਨ ਬਚਾ ਕੇ ਭੱਜ ਰਹੇ ਹਨ। ਬਾਅਦ ਵਿਚ ਬੰਗਲਾਦੇਸ਼ ਟੀਮ ਦੇ ਖਿਡਾਰੀ ਤਮੀਮ ਇਕਬਾਲ ਨੇ ਟਵੀਟ ਕਰਕੇ ਕਿਹਾ ਸੀ ਗੋਲੀਬਾਰੀ ਵਿਚ ਪੂਰੀ ਟੀਮ ਬਾਲ ਬਾਲ ਬਚ ਗਈ। ਬੇਹੱਦ ਡਰਾਵਨਾ ਅਨੁਭਵ ਸੀ।
ਘਟਨਾ ਤੋਂ ਬਾਅਦ ਬੰਗਲਾਦੇਸ਼ ਦੇ ਵਿਕਟ ਕੀਪਰ ਮੁਸ਼ਫਿਕੁਰ ਰਹੀਮ ਵੀ ਸਦਮੇ ਵਿਚ ਸਨ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਕ੍ਰਾਇਸਟਚਰਚ ਦੀ ਮਸਜਿਦ ਦੀ ਸ਼ੂਟਿੰਗ ਦੌਰਾਨ ਅਲਾਹ ਨੇ ਸਾਨੂੰ ਬਚਾ ਲਿਆ। ਅਸੀਂ ਬਹੁਤ ਖੁਸ਼ਨਸੀਬ ਹਾਂ। ਜ਼ਿੰਦਗੀ ਵਿਚ ਅੱਗੇ ਅਜਿਹੀਆਂ ਚੀਜਾਂ ਵੇਖਣ ਨੂੰ ਨਾ ਮਿਲਣ। ਸਾਡੇ ਲਈ ਪ੍ਰਥਨਾ ਕਰੋ।