
ਦੇਸ਼ ’ਚ 4,22,660 ਐਕਟਿਵ ਕੇਸ ਹਨ। ਮ੍ਰਿਤਕਾਂ ਦਾ ਕੁੱਲ ਅੰਕੜਾ 4,13,609 ਪਹੁੰਚ ਗਿਆ ਹੈ।
ਨਵੀਂ ਦਿੱਲੀ : ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਜ਼ਰੂਰ ਪੈ ਗਈ ਹੈ ਪਰ ਕੋਰੋਨਾ ਅਜੇ ਵੀ ਪੂਰੀ ਤਰ੍ਹਾਂ ਨਹੀਂ ਗਿਆ ਹੈ। ਇਸ ਦੌਰਾਨ ਐਤਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਇਸ ਦੌਰਾਨ ਦੇਸ਼ ’ਚ ਕੋਰੋਨਾ ਦੇ 41,157 ਨਵੇਂ ਕੇਸ ਸਾਹਮਣੇ ਆਏ ਹਨ ਤੇ 518 ਮਰੀਜ਼ਾਂ ਦੀ ਮੌਤ ਹੋਈ ਹੈ।
Corona Virus
ਹਾਲਾਂਕਿ 42,0004 ਮਰੀਜ਼ ਠੀਕ ਵੀ ਹੋਏ ਹਨ। ਅਜੇ ਦੇਸ਼ ’ਚ 4,22,660 ਐਕਟਿਵ ਕੇਸ ਹਨ। ਮ੍ਰਿਤਕਾਂ ਦਾ ਕੁੱਲ ਅੰਕੜਾ 4,13,609 ਪਹੁੰਚ ਗਿਆ ਹੈ। ਉੱਥੇ ਹੀ ਅਗਲੇ ਹਫ਼ਤੇ ਸ਼ੁਰੂ ਹੋਣ ਜਾ ਰਹੇ ਟੋਕੀਓ ਉਲੰਪਿਕ ’ਤੇ ਵੀ ਕੋਰੋਨਾ ਦਾ ਕੋਰੋਨਾ ਦਾ ਖ਼ਤਰਾ ਵਧ ਗਿਆ ਹੈ। ਸ਼ਨੀਵਾਰ ਨੂੰ ਟੋਕੀਓ ਖੇਡ ਪਿੰਡ ’ਚ ਕੋਰੋਨਾ ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ ਸੀ। ਹੁਣ ਤਾਜ਼ਾ ਖ਼ਬਰ ਇਹ ਆਈ ਹੈ ਕਿ ਦੋ ਹੋਰ ਖਿਡਾਰੀ ਸਕਰਾਤਮਕ ਪਾਏ ਗਏ ਹਨ।
ਇਹ ਵੀ ਪੜ੍ਹੋ - ਮੁੰਬਈ 'ਚ ਭਾਰੀ ਮੀਂਹ ਕਾਰਨ ਡਿੱਗੀ ਕੰਧ, 14 ਲੋਕਾਂ ਦੀ ਮੌਤ
Tokyo Olympics
ਇਹ ਵੀ ਪੜ੍ਹੋ - ਭਾਰਤੀ ਪੱਤਰਕਾਰ ਦਾਨਿਸ਼ ਸਿਦੀਕੀ ਦੀ ਮੌਤ ’ਤੇ ਤਾਲਿਬਾਨ ਨੇ ਮੰਗੀ ਮੁਆਫ਼ੀ
ਓਲੰਪਿਕਸ ਕਮੇਟੀ ਦੇ ਮੈਂਬਰਾਂ ਮੁਤਾਬਕ, ਟੋਕੀਓ ’ਚ ਬੀਤੇ ਸ਼ੁੱਕਰਵਾਰ ਨੂੰ ਬਾਰਿਸ਼ ਦਾ ਮੌਸਮ ਖ਼ਤਮ ਹੋ ਗਿਆ। ਹੁਣ ਇੱਥੇ ਆਸਮਾਨ ਨੀਲਾ ਹੈ ਤੇ ਦਿਨ ਦੇ ਸਮੇਂ ਤੇਜ਼ ਧੁੱਪ ਰਹਿੰਦੀ ਹੈ। ਇਸ ਕਾਰਨ ਗਰਮੀ ਵਧ ਗਈ ਹੈ। ਭਾਵ ਹੁਣ ਮਾਸਕਿੰਗ ਤੇ ਵਾਇਰਸ ਰੋਧੀ ਉਪਾਅ ਦਾ ਪਾਲਨ ਕਰਵਾਉਣਾ ਮੁਸ਼ਕਿਲ ਹੋਵੇਗਾ।