
ਟੂਰਨਾਮੈਂਟ ਵਿਚ 26 ਦੇਸ਼ਾਂ ਦੇ 293 (170 ਪੁਰਸ਼ ਅਤੇ 69 ਮਹਿਲਾ) ਮੁੱਕੇਬਾਜ਼ਾਂ ਨੇ ਲਿਆ ਭਾਗ
ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ਾਂ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਵਿਚ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਛੇ ਸੋਨ, ਨੌ ਚਾਂਦੀ ਨਾਲ 21 ਤਮਗ਼ੇ ਹਾਸਲ ਕੀਤੇ। ਟੂਰਨਾਮੈਂਟ ਵਿਚ 26 ਦੇਸ਼ਾਂ ਨੇ ਭਾਗ ਲਿਆ ਸੀ ਜਿਨ੍ਹਾਂ ਵਿਚ ਭਾਰਤ ਕੁੱਲ ਤਮਗ਼ਿਆਂ ਦੇ ਮਾਮਲੇ ਵਿਚ ਚੋਟੀ 'ਤੇ ਰਿਹਾ ਪਰ ਸੂਚੀ ਵਿਚ ਉਜ਼ਬੇਕਿਸਤਾਨ (20 ਤਮਗ਼ੇ) ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ ਜਿਸ ਨੇ ਅੱਠ ਸੋਨੇ ਦੇ ਤਮਗ਼ੇ ਜਿੱਤੇ। ਭਾਰਤੀ ਪੁਰਸ਼ ਟੀਮ ਨੇ ਦੋ ਸੋਨ, ਤਿੰਨ ਚਾਂਦੀ ਅਤੇ ਇਨੇ ਹੀ ਕਾਂਸੀ ਦੇ ਤਮਗ਼ੇ ਜਿੱਤੇ ਜਦੋਂਕਿ ਮਹਿਲਾ ਟੀਮ ਨੇ ਕੱਲ ਸ਼ਾਮ ਸਮਾਪਤ ਹੋਏ ਟੂਰਨਾਮੈਂਟ ਵਿਚ ਚਾਰ ਸੋਨ, ਛੇ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਹਾਸਲ ਕੀਤੇ।
Junior boxers notch up 21 medals at Asian Championships
ਪੁਰਸ਼ਾਂ ਵਿਚ ਵਿਸ਼ਵਨਾਥ ਸੁਰੇਸ਼ (46 ਕਿਲੇਗ੍ਰਾਮ) ਅਤੇ ਵਿਸ਼ਵਾਮਿੱਤਰ ਚੋਗਥਮ (48 ਕਿਲੇਗ੍ਰਾਮ) ਨੇ ਸੋਨ ਤਮਗ਼ੇ ਜਿੱਤੇ। ਰਾਸ਼ਟਰੀ ਚੈਂਪੀਅਨ ਕਲਪਨਾ (46 ਕਿਲੇਗ੍ਰਾਮ), ਪ੍ਰੀਤੀ ਦਹਿਆ (60 ਕਿਲੇਗ੍ਰਾਮ), ਤਸ਼ਬੀਰ ਕੌਰ ਸੰਧੂ (80 ਕਿਲੇਗ੍ਰਾਮ) ਅਤੇ ਅਲਫ਼ਿਆ ਤਰਨਨੁਮ ਪਠਾਨ (80 ਕਿਲੇਗ੍ਰਾਮ ਤੋਂ ਵੱਧ) ਨੇ ਮਹਿਲਾਵਾਂ ਦੇ ਵਰਗ ਵਿਚ ਸੋਨ ਤਮਗ਼ੇ ਜਿੱਤੇ। ਯੋਗੇਸ਼ ਕਾਗੜਾ (63 ਕਿਲੇਗ੍ਰਾਮ), ਜੈਦੀਪ ਰਾਵਤ (66 ਕਿਲੇਗ੍ਰਾਮ) ਅਤੇ ਰਾਹੁਲ (70 ਕਿਲੇਗ੍ਰਾਮ) ਨੇ ਪੁਰਸ਼ਾਂ ਦੇ ਵਰਗ ਵਿਚ ਜਦੋਂਕਿ ਤਮੰਨਾ (48 ਕਿਲੇਗ੍ਰਾਮ), ਤੰਨੂ (52 ਕਿਲੇਗ੍ਰਾਮ), ਨੇਹਾ (54 ਕਿਲੇਗ੍ਰਾਮ), ਖ਼ੁਸ਼ੀ (63 ਕਿਲੇਗ੍ਰਾਮ), ਸ਼ਾਰਵਰੀ ਕਲਯਾਂਕਰ (70 ਕਿਲੇਗ੍ਰਾਮ) ਅਤੇ ਖ਼ੁਸ਼ੀ (75 ਕਿਲੇਗ੍ਰਾਮ) ਨੇ ਮਹਿਲਾ ਵਰਗ ਵਿਚ ਚਾਂਦੀ ਤਮਗ਼ੇ ਅਪਣੇ ਨਾਂ ਕੀਤੇ।
Junior boxers notch up 21 medals at Asian Championships
ਮਹਿਲਾ ਵਰਗ ਵਿਚ ਰਿੰਕੂ (50 ਕਿਲੇਗ੍ਰਾਮ), ਅੰਬੇਸ਼ਵਰੀ ਦੇਵੀ (57 ਕਿਲੇਗ੍ਰਾਮ) ਅਤੇ ਮਾਹੀ ਲਾਮਾ (66 ਕਿਲੇਗ੍ਰਾਮ) ਜਦੋਂਕਿ ਵਿਜੇ ਸਿੰਘ (50 ਕਿਲੇਗ੍ਰਾਮ), ਵਿਕਟਰ ਸਿੰਘ ਸ਼ੇਖ਼ੋਮ (52 ਕਿਲੇਗ੍ਰਾਮ) ਅਤੇ ਵੰਸ਼ਜ (60 ਕਿਲੇਗ੍ਰਾਮ) ਨੇ ਪੁਰਸ਼ਾਂ ਦੇ ਵਰਗ ਵਿਚ ਕਾਂਸੀ ਦੇ ਤਮਗ਼ੇ ਹਾਸਲ ਕੀਤੇ। ਟੂਰਨਾਮੈਂਟ ਵਿਚ 26 ਦੇਸ਼ਾਂ ਦੇ 293 (170 ਪੁਰਸ਼ ਅਤੇ 69 ਮਹਿਲਾ) ਮੁੱਕੇਬਾਜ਼ਾਂ ਨੇ ਭਾਗ ਲਿਆ ਸੀ।