Cricket World Cup Final : ਆਸਟ੍ਰੇਲੀਆ ਵਿਰੁਧ ਇਤਿਹਾਸ ਰਚਣ ਲਈ ਤਿਆਰ ਭਾਰਤ, ਜਾਣੋ ਪਿੱਚ ਬਾਰੇ ਕੀ ਬੋਲੇ ਆਸਟਰੇਲੀਆਈ
Published : Nov 18, 2023, 9:54 pm IST
Updated : Nov 18, 2023, 10:07 pm IST
SHARE ARTICLE
Cricket World Cup Final : Ahmedabad: Australia’s coach Andrew McDonald inspects the pitch ahead of the ICC Men’s Cricket World Cup 2023’s final match between India and Australia, at the Narendra Modi Stadium, in Ahmedabad, Saturday, Nov. 18, 2023. (PTI Photo/Ravi Choudhary)
Cricket World Cup Final : Ahmedabad: Australia’s coach Andrew McDonald inspects the pitch ahead of the ICC Men’s Cricket World Cup 2023’s final match between India and Australia, at the Narendra Modi Stadium, in Ahmedabad, Saturday, Nov. 18, 2023. (PTI Photo/Ravi Choudhary)

ਆਸਟ੍ਰੇਲੀਆ ਹੁਣ ਤਕ ਲਗਾਤਾਰ 11 ਜਿੱਤਾਂ ਨਾਲ ਖਿਤਾਬ ਜਿੱਤਣ ਵਾਲੀ ਇਕਲੌਤੀ ਟੀਮ ਹੈ

Cricket World Cup Final : ਭਾਰਤੀ ਕਪਤਾਨ ਰੋਹਿਤ ਸ਼ਰਮਾ ਅਪਣੀ ਵਿਰਾਸਤ ਨੂੰ ਸਿਰਜਣ ਲਈ ਤਿਆਰ ਹੈ ਅਤੇ ਉਹ ਐਤਵਾਰ ਨੂੰ ਇੱਥੇ ਆਸਟਰੇਲੀਆ ਵਿਰੁਧ ਵਿਸ਼ਵ ਕੱਪ ਫਾਈਨਲ ਵਿਚ ਕਰੋੜਾਂ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਦੁਆਵਾਂ ਵਿਚਾਲੇ ਅਪਣੇ 10 ਸਾਥੀਆਂ ਸਮੇਤ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਰੁਧ ਇਤਿਹਾਸ ਰਚਣ ਲਈ ਨਿਕਲਣਗੇ।

ਵਿਰਾਟ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦੀ ਭਾਵਨਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਰੋਹਿਤ ਸ਼ਰਮਾ ਵੀ 2007 ’ਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਐਤਵਾਰ ਨੂੰ ਹੋਣ ਵਾਲਾ ਫਾਈਨਲ ਬਿਲਕੁਲ ਵਖਰਾ ਹੋਵੇਗਾ। ਟੀਮ ਦਾ ਧਿਆਨ ਸਿਰਫ ਟੂਰਨਾਮੈਂਟ ਜਿੱਤਣ ’ਤੇ ਹੀ ਨਹੀਂ ਹੋਵੇਗਾ, ਸਗੋਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਹੜ੍ਹ ਵੀ ਲਿਆਵੇਗੀ।

ਰੋਹਿਤ ਅਤੇ ਉਸ ਦੇ ਸਾਥੀ ਕਹਿੰਦੇ ਰਹੇ ਹਨ ਕਿ ਮੈਦਾਨ ਤੋਂ ਬਾਅਦ ਕੀ ਕਿਹਾ ਜਾ ਰਿਹਾ ਹੈ, ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਬਾਹਰੋਂ ਆਏ ਪ੍ਰਸ਼ੰਸਕਾਂ ਦੀ ਆਵਾਜ਼ ਨੇ ਖੇਡ ਅਤੇ ਇਸ ਟੀਮ ਨੂੰ ਇੰਨਾ ਵੱਡਾ ਬਣਾਇਆ ਹੈ। ਜਦੋਂ ਕਪਿਲ ਦੇਵ ਨੇ 1983 ’ਚ ਲਾਰਡਸ ’ਚ ਵਿਸ਼ਵ ਕੱਪ ਦੀ ਟਰਾਫੀ ਚੁੱਕੀ, ਇਹ ਭਾਰਤੀ ਕ੍ਰਿਕਟ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਸੀ। ਜਦੋਂ ਮਹਿੰਦਰ ਸਿੰਘ ਧੋਨੀ ਨੇ 2011 ’ਚ ਫਾਈਨਲ ’ਚ ਜੇਤੂ ਛੱਕਾ ਮਾਰਿਆ, ਤਾਂ ਇਹ ਵਿਸ਼ਵ ਕ੍ਰਿਕਟ ’ਚ ਭਾਰਤ ਦੇ ਦਬਦਬੇ ਦੀ ਸ਼ੁਰੂਆਤ ਸੀ।

ਭਾਰਤੀ ਕ੍ਰਿਕਟ ਟੀਮ 2023 ’ਚ ਨਾ ਸਿਰਫ਼ ਅਪਣਾ ਤੀਜਾ ਇਕ ਰੋਜ਼ਾ ਵਿਸ਼ਵ ਕੱਪ ਜਿੱਤਣਾ ਚਾਹੇਗੀ ਸਗੋਂ 50 ਓਵਰਾਂ ਦੇ ਫਾਰਮੈਟ ਨੂੰ ਵੀ ਬਚਾਉਣਾ ਚਾਹੇਗੀ ਜੋ ਘੱਟੋ-ਘੱਟ ਪਿਛਲੇ ਪੰਜ ਸਾਲਾਂ ਤੋਂ ਅਪਣੀ ਪਛਾਣ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਭਾਰਤ ਦੀ ਜਿੱਤ ਇਸ ਫਾਰਮੈਟ ਨੂੰ ਬਹੁਤ ਜ਼ਰੂਰੀ ਹੁਲਾਰਾ ਦੇਵੇਗੀ।ਆਸਟ੍ਰੇਲੀਆ ਹੁਣ ਤਕ ਲਗਾਤਾਰ 11 ਜਿੱਤਾਂ ਨਾਲ ਖਿਤਾਬ ਜਿੱਤਣ ਵਾਲੀ ਇਕਲੌਤੀ ਟੀਮ ਹੈ। ਟੀਮ ਨੇ 2003 ਅਤੇ 2007 ’ਚ ਇਹ ਪ੍ਰਾਪਤੀ ਹਾਸਲ ਕੀਤੀ ਸੀ। ਜੇਕਰ ਰੋਹਿਤ ਦੀ ਟੀਮ ਐਤਵਾਰ ਨੂੰ ਇਹ ਖਿਤਾਬ ਜਿੱਤ ਜਾਂਦੀ ਹੈ ਤਾਂ ਵਿਸ਼ਵ ਕੱਪ ਦੇ ਇਤਿਹਾਸ ’ਚ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਉਹ ਦੂਜੀ ਟੀਮ ਬਣ ਜਾਵੇਗੀ। ਜਿੱਤ ਦੇ ਰੱਥ ’ਤੇ ਸਵਾਰ ਭਾਰਤ ਫਾਈਨਲ ਜਿੱਤਦਾ ਹੈ ਜਾਂ ਆਸਟ੍ਰੇਲੀਆ ਸ਼ਾਨਦਾਰ ਵਾਪਸੀ ਕਰਦਾ ਹੈ, ਇਹ ਤਾਂ ਐਤਵਾਰ ਨੂੰ ਹੀ ਪਤਾ ਲੱਗੇਗਾ।

ਟੀਮਾਂ ਇਸ ਪ੍ਰਕਾਰ ਹਨ:

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਈਸ਼ਾਨ ਕਿਸ਼ਨ ਅਤੇ ਪ੍ਰਸਿਧ ਕ੍ਰਿਸ਼ਨ।

ਆਸਟਰੇਲੀਆ: ਪੈਟ ਕਮਿੰਸ, ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੂਸ਼ੇਨ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ, ਕੈਮਰਨ ਗ੍ਰੀਨ, ਜੋਸ਼ ਇੰਗਲਿਸ, ਅਲੈਕਸ ਕੈਰੀ ਅਤੇ ਸੀਨ ਐਬੋਟ।

ਸਮਾਂ: ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।


ਪਿੱਚ ਦੇ ਵਿਵਹਾਰ ਤੋਂ ਪਰੇਸ਼ਾਨ ਨਜ਼ਰ ਆਏ ਆਸਟ੍ਰੇਲੀਆਈ, ਕਮਿੰਸ ਨੇ ਪਿੱਚ ਦੀਆਂ ਤਸਵੀਰਾਂ ਲਈਆਂ

ਅਹਿਮਦਾਬਾਦ: ਮੈਚ ਤੋਂ ਪਹਿਲਾਂ ਪਿੱਚ ਦਾ ਮੁਆਇਨਾ ਕਰਨਾ ਆਮ ਗੱਲ ਹੈ ਪਰ ਉਸ ਪਿੱਚ ਦੀਆਂ ਤਸਵੀਰਾਂ ਲੈਣਾ ਥੋੜ੍ਹਾ ਅਸਾਧਾਰਨ ਹੈ ਜੋ ਡ੍ਰੈਸਿੰਗ ਰੂਮ ਵਿਚ ਚਰਚਾ ਕਰਨ ਅਤੇ ਰਣਨੀਤੀ ਬਣਾਉਣ ਲਈ ਲਈਆਂ ਗਈਆਂ ਹੋ ਸਕਦੀਆਂ ਹਨ। ਅਜਿਹਾ ਹੀ ਅੱਜ ਸਵੇਰੇ ਉਸ ਸਮੇਂ ਹੋਇਆ ਜਦੋਂ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਭਾਰਤ ਵਿਰੁਧ ਵਿਸ਼ਵ ਕੱਪ ਫਾਈਨਲ ਲਈ ਵਰਤੀ ਜਾਣ ਵਾਲੀ ਪਿੱਚ ਵੇਖਣ ਲਈ ਪਹੁੰਚੇ। ਵੱਡੇ ਮੈਚ ਤੋਂ ਪਹਿਲਾਂ ਆਸਟ੍ਰੇਲੀਆਈ ਖਿਡਾਰੀਆਂ ਦੇ ਮਨਾਂ ਵਿਚ ਪਿੱਚ ਨੂੰ ਲੈ ਕੇ ਸ਼ੱਕ ਪੈਦਾ ਹੋ ਸਕਦਾ ਸੀ।

ਜਦੋਂ ਕਮਿੰਸ ਤੋਂ ਪੁਛਿਆ ਗਿਆ ਕਿ ਪਿੱਚ ਕਿਹੋ ਜਿਹੀ ਹੈ ਜਿਸ ਦਾ ਪ੍ਰਯੋਗ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ਲਈ ਕੀਤਾ ਗਿਆ ਸੀ ਤਾਂ ਉਨ੍ਹਾਂ ਕਿਹਾ, ‘‘ਮੈਂ ਹੁਣੇ ਹੀ ਪਿੱਚ ਦੇਖੀ ਹੈ।’’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਿੱਚ ਕਿਵੇਂ ਦਿਖਾਈ ਦਿੰਦੀ ਹੈ, ਤਾਂ ਉਸ ਨੇ ਕਿਹਾ, ‘‘ਮੈਂ ਪਿੱਚ ਨੂੰ ਇੰਨੀ ਚੰਗੀ ਤਰ੍ਹਾਂ ਨਹੀਂ ਸਮਝਦਾ, ਪਰ ਇਹ ਕਾਫ਼ੀ ਸਖ਼ਤ ਹੈ। ਹੁਣੇ ਹੀ ਇਸ ’ਤੇ ਪਾਣੀ ਛਿੜਕਿਆ ਗਿਆ ਹੈ। ਇਸ ਲਈ ਹਾਂ, ਅਸੀਂ ਇਸ ਨੂੰ 24 ਘੰਟਿਆਂ ਬਾਅਦ ਦੁਬਾਰਾ ਵੇਖਾਂਗੇ, ਪਰ ਇਹ ਬਹੁਤ ਵਧੀਆ ਵਿਕਟ ਲੱਗ ਰਿਹਾ ਹੈ।’’  ਉਸ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਪਾਕਿਸਤਾਨ ਇੱਥੇ ਖੇਡਿਆ ਸੀ।’’ ਕਮਿੰਸ ਨੇ ਭਾਰਤ ਦਾ ਨਾਂ ਨਹੀਂ ਲਿਆ।

ਆਸਟਰੇਲੀਆ ਨੇ ਦੁਪਹਿਰ ਦੇ ਸੈਸ਼ਨ ’ਚ ਅਭਿਆਸ ਕੀਤਾ ਪਰ ਕਮਿੰਸ 9:30 ਵਜੇ ਨਰਿੰਦਰ ਮੋਦੀ ਸਟੇਡੀਅਮ ’ਚ ਸੀ। ਉਹ ਪਿੱਚ ’ਤੇ ਗਿਆ ਅਤੇ ਪਿੱਚ ਦੀ ਫੋਟੋ ਖਿੱਚਣੀ ਸ਼ੁਰੂ ਕਰ ਦਿਤੀ, ਸੰਭਵ ਤੌਰ ’ਤੇ ਇਹ ਵੇਖਣ ਲਈ ਕਿ ਸ਼ਨਿਚਰਵਾਰ ਸਵੇਰ ਤੋਂ ਸ਼ਾਮ ਤਕ ਪਿੱਚ ਕਿਵੇਂ ਬਦਲੇਗੀ ਅਤੇ ਮੈਚ ਦੀ ਦੁਪਹਿਰ ਤਕ ਇਹ ਕਿੰਨੀ ਬਦਲ ਜਾਵੇਗੀ।

ਕਾਲੀ ਮਿੱਟੀ ਦੀ ਪਿੱਚ ਨੂੰ ਹੌਲੀ ਕਰਨ ਲਈ ਬਹੁਤ ਭਾਰੀ ਰੋਲਰ ਦੀ ਵਰਤੋਂ ਕੀਤੀ ਗਈ ਹੈ। ਇਸ ਕਾਰਨ ਜੇਕਰ ਵਿਰੋਧੀ ਟੀਮ ਕੋਲ ਦੋ ਸਪਿਨਰ ਹਨ ਤਾਂ ਫਲੱਡ ਲਾਈਟਾਂ ’ਚ ਬੱਲੇਬਾਜ਼ੀ ਕਰਨਾ ਮੁਸ਼ਕਲ ਹੋ ਜਾਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਪਿੱਚ ਸਲਾਹਕਾਰ ਐਂਡੀ ਐਟਕਿੰਸਨ ਇਕ ਘੰਟੇ ਤਕ ਮੌਜੂਦ ਰਹੇ ਅਤੇ ਬੀ.ਸੀ.ਸੀ.ਆਈ. ਕਿਊਰੇਟਰਾਂ ਨੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਸੌਂਪਣ ਤੋਂ ਪਹਿਲਾਂ ਆਖਰੀ ਦਿਨ ਪਿੱਚ ਦਾ ਮੁਆਇਨਾ ਕੀਤਾ।

ਕਮਿੰਸ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਸਭ ਤੋਂ ਵੱਡਾ ਫਰਕ ਤ੍ਰੇਲ ਨਾਲ ਪਵੇਗਾ। ਇਸ ਸ਼ਹਿਰ ਅਤੇ ਸਟੇਡੀਅਮ ਨੂੰ ਕਿਸੇ ਵੀ ਹੋਰ ਸਥਾਨ ਨਾਲੋਂ ਜ਼ਿਆਦਾ ਤ੍ਰੇਲ ਮਿਲਦੀ ਹੈ। ਇਸ ਲਈ ਹੋ ਸਕਦਾ ਹੈ ਕਿ ਕੱਲ੍ਹ ਦੇ ਮੈਚ ਤੋਂ ਪਹਿਲਾਂ ਸਾਨੂੰ ਇਸ ਬਾਰੇ ਸੋਚਣਾ ਪਏਗਾ।’’ ਜੇਕਰ ਆਸਟ੍ਰੇਲੀਆ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਦਾ ਹੈ ਤਾਂ ਕਮਿੰਸ ਨੇ ਸੰਕੇਤ ਦਿਤਾ ਕਿ ਤ੍ਰੇਲ ਦੀ ਸੰਭਾਵਨਾ ਨੂੰ ਵੇਖਦੇ ਹੋਏ ਬੱਲੇਬਾਜ਼ੀ ਕ੍ਰਮ ’ਚ ਕੁਝ ਬਦਲਾਅ ਹੋ ਸਕਦੇ ਹਨ।

(For more news apart from Cricket World Cup Final, stay tuned to Rozana Spokesman)

SHARE ARTICLE

ਏਜੰਸੀ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement