World Cup Final: ਵਿਸ਼ਵ ਕੱਪ ਦੇ ਫਾਈਨਲ ਤੋਂ ਪਹਿਲਾਂ ਮਹਿੰਗੀਆਂ ਹੋਈਆਂ ਫਲਾਈਟ ਦੀਆਂ ਟਿਕਟਾਂ; 2 ਲੱਖ ਰੁਪਏ ਤਕ ਪਹੁੰਚਿਆ ਹੋਟਲ ਦਾ ਕਿਰਾਇਆ
Published : Nov 18, 2023, 9:32 am IST
Updated : Nov 18, 2023, 9:32 am IST
SHARE ARTICLE
World Cup Final: Ahmedabad hotels charge and flight tickets up
World Cup Final: Ahmedabad hotels charge and flight tickets up

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਦੁਪਹਿਰ 2 ਵਜੇ ਖੇਡਿਆ ਜਾਣਾ ਹੈ।

World Cup Final: ਆਈਸੀਸੀ ਵਨ ਡੇ ਕ੍ਰਿਕਟ ਵਿਸ਼ਵ ਕੱਪ-2023 ਦੇ ਫਾਈਨਲ ਤੋਂ ਇਕ ਦਿਨ ਪਹਿਲਾਂ ਅਹਿਮਦਾਬਾਦ ਜਾਣ ਵਾਲੀ ਉਡਾਣ ਲਈ ਇਕ ਤਰਫਾ ਟਿਕਟ ਦੀ ਕੀਮਤ 6-7 ਗੁਣਾ ਵਧ ਗਈ ਹੈ। ਮੁੰਬਈ, ਦਿੱਲੀ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਅਹਿਮਦਾਬਾਦ ਵਿਚ ਕਿਰਾਏ ਵਿਚ 30,000 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਦੁਪਹਿਰ 2 ਵਜੇ ਖੇਡਿਆ ਜਾਣਾ ਹੈ।

ਮੈਚ ਦੇ ਕਾਰਨ, ਇੰਡੀਗੋ ਸ਼ਨਿਚਰਵਾਰ ਨੂੰ ਬੈਂਗਲੁਰੂ ਤੋਂ ਅਹਿਮਦਾਬਾਦ ਲਈ ਛੇ ਸਿੱਧੀਆਂ ਉਡਾਣਾਂ ਚਲਾ ਰਹੀ ਹੈ। ਸਵੇਰ ਦੀ ਟਿਕਟ ਦੀ ਕੀਮਤ 30,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਮ ਦਿਨਾਂ 'ਤੇ, ਬੈਂਗਲੁਰੂ ਤੋਂ ਅਹਿਮਦਾਬਾਦ ਲਈ ਇਕ ਤਰਫਾ ਫਲਾਈਟ ਟਿਕਟ ਦੀ ਸ਼ੁਰੂਆਤੀ ਕੀਮਤ 5,700 ਰੁਪਏ ਹੈ। ਇਸ ਦੇ ਨਾਲ ਹੀ ਅਹਿਮਦਾਬਾਦ ਦੇ ਇਕ ਲਗਜ਼ਰੀ ਹੋਟਲ ਦਾ ਰਾਤ ਦਾ ਕਿਰਾਇਆ 2 ਲੱਖ ਰੁਪਏ ਤਕ ਪਹੁੰਚ ਗਿਆ ਹੈ।

ਇਕ ਈ-ਕਾਮਰਸ ਫਰਮ ਦੇ ਮੈਨੇਜਰ ਮਧੂ ਪ੍ਰਸਾਦ (31)  ਨੇ ਦਸਿਆ ਕਿ ਉਸ ਨੇ ਭਾਰਤ ਅਤੇ ਆਸਟ੍ਰੇਲੀਆ ਵਿਸ਼ਵ ਕੱਪ ਫਾਈਨਲ ਮੈਚ ਦੇਖਣ ਲਈ ਸ਼ਨਿਚਰਵਾਰ ਰਾਤ ਨੂੰ ਬੈਂਗਲੁਰੂ ਤੋਂ ਅਹਿਮਦਾਬਾਦ ਲਈ ਰਾਤ 9:00 ਵਜੇ ਦੀ ਇੰਡੀਗੋ ਫਲਾਈਟ ਦੀ ਟਿਕਟ ਬੁੱਕ ਕੀਤੀ ਹੈ। ਉਸ ਨੂੰ ਇਹ ਟਿਕਟ 32,999 ਰੁਪਏ ਵਿਚ ਮਿਲੀ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਮਹਿੰਗੀਆਂ ਟਿਕਟਾਂ ਬੁੱਕ ਕਰਵਾਈਆਂ ਹਨ।

ਅਹਿਮਦਾਬਾਦ ਦੇ ਗੁਆਂਢੀ ਜ਼ਿਲ੍ਹੇ ਵਡੋਦਰਾ ਲਈ ਟਿਕਟਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਵਡੋਦਰਾ ਤੋਂ ਸੜਕ ਦੁਆਰਾ ਅਹਿਮਦਾਬਾਦ ਲਗਭਗ ਦੋ ਘੰਟਿਆਂ ਵਿਚ ਪਹੁੰਚਿਆ ਜਾ ਸਕਦਾ ਹੈ। ਮੁੰਬਈ, ਦਿੱਲੀ ਅਤੇ ਬੈਂਗਲੁਰੂ ਤੋਂ ਵਡੋਦਰਾ ਤਕ ਫਲਾਈਟ ਦਾ ਕਿਰਾਇਆ 20,000-25,000 ਰੁਪਏ ਤਕ ਪਹੁੰਚ ਗਿਆ ਹੈ।

ਹੋਟਲ ਦਾ ਕਿਰਾਇਆ 2 ਲੱਖ ਰੁਪਏ ਤਕ ਪਹੁੰਚਿਆ

ਅਹਿਮਦਾਬਾਦ ਵਿਚ 4 ਸਟਾਰ, 5 ਸਟਾਰ ਅਤੇ 7 ਸਟਾਰ ਵਰਗੇ ਲਗਜ਼ਰੀ ਹੋਟਲਾਂ ਦਾ ਰਾਤ ਦਾ ਕਿਰਾਇਆ ਵੀ 2 ਲੱਖ ਰੁਪਏ ਤਕ ਪਹੁੰਚ ਗਿਆ ਹੈ। ਆਮ ਤੌਰ 'ਤੇ ਉਨ੍ਹਾਂ ਦਾ ਕਿਰਾਇਆ 20-25 ਹਜ਼ਾਰ ਰੁਪਏ ਹੈ। ਇਸ ਦੇ ਨਾਲ ਹੀ ਇਕ ਆਮ ਹੋਟਲ ਦਾ ਕਿਰਾਇਆ ਵੀ 10,000 ਰੁਪਏ ਹੋ ਗਿਆ ਹੈ।

 (For more news apart from World Cup Final: Ahmedabad hotels charge and flight tickets up, stay tuned to Rozana Spokesman)

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement