
ਵਿਸ਼ਵ ਕੱਪ 2019 ਦੇ ਆਯੋਜਨ ਵਿਚ ਹੁਣ ਸਿਰਫ 100 ਦਿਨ ਦਾ ਹੀ ਸਮਾਂ ਬਚਿਆ ਹੈ ਅਤੇ ਸ਼ਾਇਦ ਇਸ ਵਾਰ ਇੰਗਲੈਂਡ ਵਨ ਡੇ ਓਵਰਾਂ ਦੀ ਇਸ ਮਸ਼ਹੂਰ ਟਰਾਫੀ ਦੀ ਆਪਣੀ ਉਡੀਕ........
ਲੰਡਨ : ਵਿਸ਼ਵ ਕੱਪ 2019 ਦੇ ਆਯੋਜਨ ਵਿਚ ਹੁਣ ਸਿਰਫ 100 ਦਿਨ ਦਾ ਹੀ ਸਮਾਂ ਬਚਿਆ ਹੈ ਅਤੇ ਸ਼ਾਇਦ ਇਸ ਵਾਰ ਇੰਗਲੈਂਡ ਵਨ ਡੇ ਓਵਰਾਂ ਦੀ ਇਸ ਮਸ਼ਹੂਰ ਟਰਾਫੀ ਦੀ ਆਪਣੀ ਉਡੀਕ ਨੂੰ ਖਤਮ ਕਰਨ 'ਚ ਸਫਲ ਰਹਿ ਸਕਦਾ ਹੈ। ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਬਿਹਤਰੀਨ ਫਾਰਮ ਵਿਚ ਚਲ ਰਹੀ ਇੰਗਲੈਂਡ ਦੀ ਟੀਮ ਨੇ 1975 ਨਾਲ ਸ਼ੁਰੂ ਹੋਏ ਹਰੇਕ ਵਿਸ਼ਵ ਕੱਪ ਵਿਚ ਹਿੱਸਾ ਲਿਆ ਹੈ ਪਰ ਟੀਮ ਕਦੇ ਖਿਤਾਬ ਨਹੀਂ ਜਿੱਤ ਸਕੀ।
ਟੀਮ ਹਾਲਾਂਕਿ 1979, 1987 ਅਤੇ 1992 ਵਿਚ ਉਪ-ਜੇਤੂ ਰਹੀ। ਇੰਗਲੈਂਡ ਲਈ ਟੈਸਟ ਕ੍ਰਿਕਟ ਲੰਬੇ ਸਮੇਂ ਤੋਂ ਪਹਿਲ ਦੇ ਆਧਾਰ 'ਤੇ ਰਹੀ ਹੈ, ਫਿਰ ਚਾਹੇ ਉਸ ਦੇ ਖਿਡਾਰੀ ਹੋਣ, ਪ੍ਰਸ਼ੰਸਕ ਜਾਂ ਮੈਨੇਜਮੈਂਟ। ਹਾਲਾਂਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ 2015 ਵਿਸ਼ਵ ਕੱਪ ਵਿਚ ਬੰਗਲਾਦੇਸ਼ ਖਿਲਾਫ ਹਾਰ ਤੋਂ ਬਾਅਦ ਟੀਮ ਦੇ ਗਰੁਪ ਗੇੜ ਵਿਚੋਂ ਬਾਹਰ ਹੋਣ 'ਤੇ ਇਸ 'ਚ ਬਦਲਾਅ ਆਇਆ ਹੈ।
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਦੇ ਮੁਖੀ ਐਂਡਰਿਊ ਸਟਰਾਸ ਨੇ ਕਿਹਾ, ਸਫੇਦ ਗੇਂਦ ਦੀ ਕ੍ਰਿਕਟ ਵੀ ਉਨ੍ਹਾਂ ਲਈ ਉਂਨੀ ਹੀ ਜ਼ਰੂਰੀ ਹੈ। ਸਟਰਾਸ ਨੇ ਟੀਮ ਨੂੰ ਵਨ ਡੇ ਓਵਰਾਂ ਵਿਚ ਮਜ਼ਬੂਤ ਬਣਾਉਣ ਦੀ ਕਵਾਇਦ ਵਿਚ ਮੁੱਖ ਕੋਚ ਪੀਟਰ ਮੂਰਸ ਨੂੰ ਬਰਖਾਸਤ ਕਰ ਕੇ ਆਸਟਰੇਲੀਆ ਦੇ ਟ੍ਰੇਵਰ ਬੇਲਿਸ ਨੂੰ ਨਿਯੁਕਤ ਕੀਤਾ। ਇਸ ਦੇ ਬਾਅਦ ਤੋਂ ਇੰਗਲੈਂਡ ਦੀ ਵਨ ਡੇ ਓਵਰਾਂ ਦੀ ਟੀਮ ਦੀ ਕਿਸਮਤ ਹੀ ਬਦਲ ਗਈ ਅਤੇ ਟੀਮ ਨੇ 2 ਵਾਰ ਵਨ ਡੇ ਕੌਮਾਂਤਰੀ ਮੈਚਾਂ ਵਿਚ ਸਰਵਉੱਚ ਸਕੋਰ ਦਾ ਰਿਕਾਰਡ ਬਣਾਇਆ।