
ਟੀਮ ਇੰਡੀਆ ਦੇ ਸਾਬਕਾ ਵਿਸਫੋਟਕ ਬੱਲੇਬਾਜ ਯੁਵਰਾਜ ਸਿੰਘ ਨੇ ਉਨ੍ਹਾਂ...
ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਵਿਸਫੋਟਕ ਬੱਲੇਬਾਜ ਯੁਵਰਾਜ ਸਿੰਘ ਨੇ ਉਨ੍ਹਾਂ ਸਾਰੇ ਮੀਡੀਆ ਰਿਪੋਰਟ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਆਪਣੀ ਪਤਨੀ ਅਤੇ ਭਰਾ ਜੋਰਾਵਰ ਸਿੰਘ ਦੇ ਨਾਲ ਇੱਕ ਵੈਬ ਸੀਰੀਜ ਵਿੱਚ ਛੇਤੀ ਹੀ ਨਜ਼ਰ ਆਉਣ ਵਾਲੇ ਹਨ।
Just to put some things in to correct perspective with regards to the recent news on me making a debut into webseries is factually incorrect, the web series features my younger brother and not me. Request all my friends in media to take corrective measures on the same. ThankYou?
— yuvraj singh (@YUVSTRONG12) February 19, 2020
ਦੱਸ ਦਈਏ, ਬੁੱਧਵਾਰ ਸਵੇਰ ਤੋਂ ਹੀ ਮੀਡੀਆ ਵਿੱਚ ਅਜਿਹੀਆਂ ਖਬਰਾਂ ਆ ਰਹੀਆਂ ਸੀ ਕਿ ਯੁਵਰਾਜ ਸਿੰਘ ਆਪਣੀ ਪਤਨੀ ਹੇਜਲ ਅਤੇ ਭਰਾ ਦੇ ਨਾਲ ਵੈਬ ਸੀਰੀਜ ਵਿੱਚ ਨਜ਼ਰ ਆਉਣਗੇ। ਯੁਵਰਾਜ ਸਿੰਘ ਨੇ ਇਸ ਬਾਰੇ ਟਵਿਟ ਕਰ ਸਫਾਈ ਦਿੱਤੀ, ਹਾਲ ਹੀ ‘ਚ ਮੇਰੇ ਵੈਬ ਸੀਰੀਜ ਵਿੱਚ ਕੰਮ ਕਰਨ ਦੀ ਚੱਲ ਰਹੀ ਖਬਰ ਦਾ ਸੱਚ ਦੱਸਦੇ ਹੋਏ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਵੈਬ ਸੀਰੀਜ ਵਿੱਚ ਕੰਮ ਕਰਨ ਦੀ ਖਬਰ ਗਲਤ ਹੈ।
Yuvraj Singh
ਉਸ ਵੈਬ ਸੀਰੀਜ ਵਿੱਚ ਮੇਰਾ ਛੋਟਾ ਭਰਾ ਹੈ। ਮੈਂ ਨਹੀਂ ਹਾਂ, ਇਸ ਲਈ ਮੈਂ ਆਪਣੇ ਦੋਸਤਾਂ ਅਤੇ ਮੀਡੀਆ ਨੂੰ ਕਹਿਣਾ ਚਾਹੁੰਦਾ ਹਾਂ ਕਿ ਖਬਰ ਨੂੰ ਠੀਕ ਤਰ੍ਹਾਂ ਨਾਲ ਦੱਸਿਆ ਜਾਵੇ, ਧੰਨਵਾਦ।
Yuvraj singh
ਦੱਸ ਦਈਏ ਕਿ ਜਿਸ ਵੈਬ ਸੀਰੀਜ ਦੀ ਗੱਲ ਚੱਲ ਰਹੀ ਹੈ ਉਸਨੂੰ ਅਸਾਮ ਸਥਿਤ ਡਰੀਮ ਹਾਉਸ ਪ੍ਰੋਡਕਸ਼ੰਸ ਦਾ ਸਹਿਯੋਗ ਹੈ। ਪ੍ਰੋਡਕਸ਼ਨ ਨਾਲ ਜੁੜੀ ਨੀਤਾ ਸਰਮਾ ਨੇ ਦੱਸਿਆ ਕਿ ਯੁਵਰਾਜ ਸਿੰਘ ਦੇ ਭਰਾ ਜੋਰਾਵਰ ਵੈਬ ਸੀਰੀਜ ਵਿੱਚ ਮੁੱਖ ਭੂਮਿਕਾ ਨਿਭਾਉਣਗੇ।