
ਯੁਵਰਾਜ ਸਿੰਘ ਨੇ ਆਪਣੇ ਕਰੀਅਰ 'ਚ ਕਈ ਵੱਡੇ ਖਿਤਾਬ ਆਪਣੇ ਨਾਂ ਕੀਤੇ ਹਨ ਪਰ ਹਾਲ ਹੀ 'ਚ ਉਨ੍ਹਾਂ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੋ ਗਿਆ।
ਨਵੀਂ ਦਿੱਲੀ : ਗੂਗਲ ਇੰਡੀਆ ਨੇ ਇਸ ਸਾਲ ਦੇਸ਼ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਇੰਵੈਂਟਸ ਅਤੇ ਮਸ਼ਹੂਰ ਹਸਤੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਸੂਚੀ 'ਚ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਯੁਵਰਾਜ ਸਿੰਘ ਨੇ ਬਾਜੀ ਮਾਰੀ ਹੈ। ਇਸ ਗੱਲ ਦਾ ਪ੍ਰਗਟਾਵਾ ਹਾਲ ਹੀ 'ਚ ਗੂਗਲ ਦੀ ਰਿਪੋਰਟ 'ਚ ਕੀਤਾ ਗਿਆ ਹੈ।
Google Search
ਯੁਵਰਾਜ ਸਿੰਘ ਨੇ ਆਪਣੇ ਕਰੀਅਰ 'ਚ ਕਈ ਵੱਡੇ ਖਿਤਾਬ ਆਪਣੇ ਨਾਂ ਕੀਤੇ ਹਨ ਪਰ ਹਾਲ ਹੀ 'ਚ ਉਨ੍ਹਾਂ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੋ ਗਿਆ। ਗੂਗਲ ਇੰਡੀਆ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਯੁਵਰਾਜ ਸਿੰਘ, ਇਸ ਸਾਲ 'ਚ ਦੇਸ਼ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੀਆਂ ਹਸਤੀਆਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਹੈ।
Abhinandan Vardhman
ਉਥੇ ਹੀ ਕਿਸੇ ਖਿਡਾਰੀ ਦੇ ਤੌਰ 'ਤੇ ਉਨ੍ਹਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸੂਚੀ 'ਚ ਆਈਏਐਫ਼ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਪਹਿਲੇ ਸਥਾਨ 'ਤੇ ਰਹੇ ਉਥੇ ਹੀ ਦਿੱਗਜ ਪਾਰਸ਼ਵ ਗਾਇਕਾ ਲਤਾ ਮੰਗੇਸ਼ਕਰ ਨੂੰ ਦੂਜਾ ਸਥਾਨ ਮਿਲਿਆ।
Mahinder Singh Dhoni
ਯੁਵਰਾਜ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਬੱਲੇਬਾਜ਼ ਅਤੇ ਵਿਕਟਕੀਪਰ ਰਿਸ਼ਭ ਪੰਤ ਇਸ ਸਾਲ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੀ ਇਸ ਸਾਲ ਗੂਗਲ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਕ੍ਰਿਕਟਰਾਂ ਦੀ ਲਿਸਟ 'ਚ ਅੰਡਰ-10 'ਚ ਹਨ।