
ਸੂਰਿਆ ਕੁਮਾਰ ਯਾਦਵ CSK ਦੇ ਵਿਰੁਧ MI ਦੀ ਕਪਤਾਨੀ ਕਰਨਗੇ
ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਕਿਹਾ ਕਿ ਬੀਸੀਸੀਆਈ ਨੇ ਟੀਮ ਨੂੰ ਪੰਡਯਾ ’ਤੇ ਲਗਾਏ ਗਏ ਇਕ ਮੈਚ ਦੇ ਪਾਬੰਦੀ ਬਾਰੇ ਸੂਚਿਤ ਕਰ ਦਿਤਾ ਹੈ ਕਿਉਂਕਿ ਉਸ ਦੀ ਟੀਮ ਨੇ ਪਿਛਲੇ ਸੀਜ਼ਨ ਵਿਚ ਤਿੰਨ ‘ਸਲੋਅ ਓਵਰ-ਰੇਟ’ ਅਪਰਾਧ ਕੀਤਾ ਸਨ। ਮੁੰਬਈ ਇੰਡੀਅਨਜ਼ ਦੇ ਨਿਯਮਤ ਕਪਤਾਨ ਹਾਰਦਿਕ ਪੰਡਯਾ ਨੂੰ ਪਿਛਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਸੀਜ਼ਨ ਵਿਚ ਟੀਮ ਦੇ ਹੌਲੀ ਓਵਰ-ਰੇਟ ਦੇ ਉਲੰਘਣ ਲਈ ਇਕ ਮੈਚ ਲਈ ਮੁਅੱਤਲ ਕਰ ਦਿਤਾ ਗਿਆ ਹੈ। ਇਸ ਕਾਰਨ ਉਹ ਆਈਪੀਐਲ 2025 ਦਾ ਪਹਿਲਾ ਮੈਚ ਨਹੀਂ ਖੇਡ ਸਕੇਗਾ।
ਅਜਿਹੇ ਵਿਚ ਸੂਰਿਆਕੁਮਾਰ ਯਾਦਵ ਇਸ ਮੈਚ ਵਿਚ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲਣਗੇ। ਮੁੰਬਈ ਇੰਡੀਅਨਜ਼ ਐਤਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਇਸ ਮੈਚ ਨੂੰ ਆਈਪੀਐਲ ਦਾ ‘ਐਲ ਕਲਾਸੀਕੋ’ ਵੀ ਕਿਹਾ ਜਾਂਦਾ ਹੈ, ਕਿਉਂਕਿ ਦੋਵੇਂ ਲੀਗ ਦੀਆਂ ਸਭ ਤੋਂ ਸਫਲ ਟੀਮਾਂ ਹਨ। ਐਲ ਕਲਾਸੀਕੋ ਇੱਕ ਸਪੈਨਿਸ਼ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਾਨਦਾਰ। ਸਪੈਨਿਸ਼ ਫੁੱਟਬਾਲ ਵਿਚ, ਬਾਰਸੀਲੋਨਾ-ਰੀਅਲ ਮੈਡ੍ਰਿਡ ਮੈਚ ਨੂੰ ਐਲ ਕਲਾਸਿਕੋ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਦੋਵੇਂ ਲਾ ਲੀਗਾ ਦੇ ਸਭ ਤੋਂ ਸਫਲ ਕਲੱਬ ਹਨ।
ਇਸ ਦੇ ਨਾਲ ਹੀ, ਚੇਨਈ ਅਤੇ ਮੁੰਬਈ ਆਈਪੀਐਲ ਦੀਆਂ ਦੋ ਸਭ ਤੋਂ ਸਫਲ ਟੀਮਾਂ ਹਨ। ਸੀਐਸਕੇ ਅਤੇ ਐਮਆਈ ਦੋਵਾਂ ਨੇ ਪੰਜ-ਪੰਜ ਵਾਰ ਆਈਪੀਐਲ ਟਰਾਫੀ ਜਿੱਤੀ ਹੈ। ਸੂਰਿਆਕੁਮਾਰ ਰਾਸ਼ਟਰੀ ਟੀ-20 ਟੀਮ ਦੇ ਕਪਤਾਨ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਘਰੇਲੂ ਮੈਦਾਨ ’ਤੇ ਇੰਗਲੈਂਡ ’ਤੇ 4-1 ਨਾਲ ਜਿੱਤ ਦਰਜ ਕੀਤੀ। ਹਾਲਾਂਕਿ, ਉਸ ਦੀ ਬੱਲੇਬਾਜ਼ੀ ਫਾਰਮ ਇੰਨੀ ਪ੍ਰਭਾਵਸ਼ਾਲੀ ਨਹੀਂ ਸੀ ਅਤੇ ਉਸ ਨੇ ਲੜੀ ਦੌਰਾਨ ਪੰਜ ਮੈਚਾਂ ਵਿਚ ਸਿਰਫ਼ 38 ਦੌੜਾਂ ਬਣਾਈਆਂ। ਪੰਡਯਾ ਨੇ ਇੱਥੇ ਮੁੰਬਈ ਇੰਡੀਅਨਜ਼ ਪ੍ਰੀ-ਸੀਜ਼ਨ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘ਸੂਰਿਆ ਕੁਮਾਰ ਭਾਰਤੀ ਟੀਮ ਦੀ ਕਪਤਾਨੀ ਵੀ ਕਰਦਾ ਹੈ।’
ਜਦੋਂ ਮੈਂ ਉੱਥੇ ਨਹੀਂ ਹੁੰਦਾ ਤਾਂ ਉਹ ਆਦਰਸ਼ ਬਦਲ ਹੁੰਦਾ ਹੈ। ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਕਿਹਾ ਕਿ ਬੀਸੀਸੀਆਈ ਨੇ ਟੀਮ ਨੂੰ ਪੰਡਯਾ ’ਤੇ ਲਗਾਏ ਗਏ ਇਕ ਮੈਚ ਦੇ ਪਾਬੰਦੀ ਬਾਰੇ ਸੂਚਿਤ ਕਰ ਦਿਤਾ ਹੈ ਕਿਉਂਕਿ ਉਸਦੀ ਟੀਮ ਨੇ ਪਿਛਲੇ ਸੀਜ਼ਨ ਵਿਚ ਤਿੰਨ ‘ਸਲੋਅ ਓਵਰ-ਰੇਟ’ ਅਪਰਾਧ ਕੀਤੇ ਸਨ। ਮੁੰਬਈ ਇੰਡੀਅਨਜ਼ ਨੂੰ 2024 ਵਿਚ 10 ਹਾਰਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਸਿਰਫ਼ ਚਾਰ ਜਿੱਤਾਂ ਹੀ ਮਿਲੀਆਂ, ਜੋ ਕਿ ਪੰਡਯਾ ਦਾ ਕਪਤਾਨ ਵਜੋਂ ਪਹਿਲਾ ਸਾਲ ਸੀ। ਪੰਡਯਾ ਨੂੰ ਰੋਹਿਤ ਸ਼ਰਮਾ ਦੀ ਜਗ੍ਹਾਂ ਕਪਤਾਨ ਬਣਾਇਆ ਗਿਆ ਸੀ, ਜਿਸ ਨੇ ਟੀਮ ਨੂੰ ਪੰਜ ਟਰਾਫੀਆਂ ਜਿੱਤਾਈਆਂ ਹਨ।