ਸਾਤਵਿਕ ਅਤੇ ਚਿਰਾਗ ਨੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ 
Published : May 19, 2024, 3:33 pm IST
Updated : May 19, 2024, 3:33 pm IST
SHARE ARTICLE
Satwick and Chirag
Satwick and Chirag

ਪੈਰਿਸ ਓਲੰਪਿਕ ਦੀਆਂ ਤਿਆਰੀਆਂ ਮਜ਼ਬੂਤ ਕੀਤੀਆਂ

ਬੈਂਕਾਕ: ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਜੋੜੀ ਨੇ ਐਤਵਾਰ ਨੂੰ ਚੀਨ ਦੇ ਲਿਯੂ ਯੀ ਅਤੇ ਚੇਨ ਬੋ ਯਾਂਗ ਨੂੰ ਹਰਾ ਕੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਪੁਰਸ਼ ਡਬਲਜ਼ ਖਿਤਾਬ ਜਿੱਤ ਲਿਆ ਹੈ। 

ਪੈਰਿਸ ਓਲੰਪਿਕ ਦੀਆਂ ਤਿਆਰੀਆਂ ਮਜ਼ਬੂਤ ਕਰਦਿਆਂ ਵਿਸ਼ਵ ਦੀ ਤੀਜੇ ਨੰਬਰ ਦੀ ਜੋੜੀ ਨੇ ਅਪਣੇ 29ਵੇਂ ਰੈਂਕਿੰਗ ਵਾਲੇ ਵਿਰੋਧੀਆਂ ਨੂੰ 21-15, 21-15 ਨਾਲ ਹਰਾਇਆ। 

ਇਹ ਏਸ਼ੀਆਈ ਖੇਡਾਂ ਦੇ ਚੈਂਪੀਅਨ ਦਾ ਸੀਜ਼ਨ ਦਾ ਦੂਜਾ ਅਤੇ ਉਨ੍ਹਾਂ ਦੇ ਕਰੀਅਰ ਦਾ ਨੌਵਾਂ ਬੀ.ਡਬਲਯੂ.ਐਫ. ਵਰਲਡ ਟੂਰ ਖਿਤਾਬ ਸੀ। ਉਨ੍ਹਾਂ ਨੇ ਮਾਰਚ ’ਚ ਫ੍ਰੈਂਚ ਓਪਨ ਸੁਪਰ 750 ਖਿਤਾਬ ਜਿੱਤਿਆ ਸੀ। ਦੋਵੇਂ ਮਲੇਸ਼ੀਆ ਸੁਪਰ 1000 ਅਤੇ ਇੰਡੀਆ ਸੁਪਰ 750 ’ਚ ਉਪ ਜੇਤੂ ਰਹੇ ਸਨ। 

ਚਿਰਾਗ ਨੇ ਜਿੱਤ ਤੋਂ ਬਾਅਦ ਕਿਹਾ, ‘‘ਬੈਂਕਾਕ ਸਾਡੇ ਲਈ ਖਾਸ ਹੈ। ਅਸੀਂ ਇੱਥੇ ਪਹਿਲੀ ਵਾਰ 2019 ’ਚ ਸੁਪਰ ਸੀਰੀਜ਼ ਅਤੇ ਫਿਰ ਥਾਮਸ ਕੱਪ ਜਿੱਤਿਆ।’’  ਸਾਤਵਿਕ ਨੇ ਕਿਹਾ, ‘‘ਉਮੀਦ ਹੈ ਕਿ ਅਸੀਂ ਇਸ ਜਿੱਤ ਤੋਂ ਬਾਅਦ ਆਉਣ ਵਾਲੇ ਟੂਰਨਾਮੈਂਟਾਂ ’ਚ ਵੀ ਇਸ ਰਫ਼ਤਾਰ ਨੂੰ ਜਾਰੀ ਰੱਖਾਂਗੇ।’’ 

ਪੈਰਿਸ ਓਲੰਪਿਕ ਬਾਰੇ ਪੁੱਛੇ ਜਾਣ ’ਤੇ ਚਿਰਾਗ ਨੇ ਕਿਹਾ, ‘‘ਸਿਰਫ ਅਸੀਂ ਹੀ ਨਹੀਂ, ਸਾਰੇ ਖਿਡਾਰੀ ਮੈਡਲ ਜਿੱਤਣ ਲਈ ਉੱਥੇ ਜਾਣਾ ਚਾਹੁੰਦੇ ਹਨ। ਉਮੀਦ ਹੈ ਕਿ ਅਸੀਂ ਉੱਥੇ ਵੀ ਚੰਗਾ ਪ੍ਰਦਰਸ਼ਨ ਕਰਾਂਗੇ।’’ 

Tags: badminton

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement