
ਫੀਫਾ ਵਿਸ਼ਵ ਕੱਪ ਦੇ ਗਰੁਪ ਜੀ ਦੇ ਇੱਕ ਮੈਚ ਵਿਚ ਇੰਗਲੈਂਡ ਨੇ ਟਿਊਨੇਸ਼ੀਆ ਨੂੰ 2-1 ਨਾਲ ਹਰਾ ਕੇ ਜਿੱਤ ਹਾਸਲ ਕਰ ਲਈ ਹੈ।
ਫੀਫਾ ਵਿਸ਼ਵ ਕੱਪ ਦੇ ਗਰੁਪ ਜੀ ਦੇ ਇੱਕ ਮੈਚ ਵਿਚ ਇੰਗਲੈਂਡ ਨੇ ਟਿਊਨੇਸ਼ੀਆ ਨੂੰ 2-1 ਨਾਲ ਹਰਾ ਕੇ ਜਿੱਤ ਹਾਸਲ ਕਰ ਲਈ ਹੈ। ਵੋਲਗੋਗ੍ਰਾਦ ਅਰੀਨਾ ਫੁੱਟਬਾਲ ਮੈਦਾਨ ਵਿਚ ਖੇਡੇ ਗਏ ਇਸ ਮੈਚ ਵਿਚ ਇੰਗਲੈਂਡ ਦੇ ਹੈਰੀ ਕੇਨ ਨੇ ਪਹਿਲੇ 11 ਮਿੰਟ ਵਿਚ ਹੀ ਟਿਊਨੇਸ਼ੀਆ ਵਲ ਗੋਲ ਕਰ ਕੇ ਟੀਮ ਨੂੰ ਜਿੱਤ ਵਲ ਮੋੜ ਦਿੱਤਾ।
ਹੈਰੀ ਕੇਨ ਵੱਲੋਂ ਸ਼ਾਟ ਇੰਨਾ ਜ਼ੋਰਦਾਰ ਲਗਾਇਆ ਗਿਆ ਕਿ ਗੋਲ ਬਚਾਉਣ ਦੀ ਗੋਲਕੀਪਰ ਦੀ ਕੋਸ਼ਿਸ਼ ਨਾਕਾਮ ਰਹੀ ਅਤੇ ਅਤੇ ਵਿਰੋਧੀ ਟੀਮ ਨੂੰ 11ਵੇਂ ਮਿੰਟ ਵਿਚ ਹੀ ਇੱਕ ਝਟਕਾ ਲੱਗਾ।
England vs Tunisiaਦੱਸ ਦਈਏ ਕਿ ਇਸ ਟੂਰਨਾਮੈਂਟ ਵਿਚ ਵਿਚ ਇਹ ਹੈਰੀ ਕੇਨ ਦਾ ਪਹਿਲਾ ਗੋਲ ਸੀ। ਯਾਦ ਰੱਖਣ ਯੋਗ ਹੈ ਕਿ ਕਪਤਾਨ ਦੇ ਤੌਰ ਉੱਤੇ ਖੇਡੇ ਗਏ ਹਰ ਮੈਚ ਵਿੱਚ ਹੁਣ ਤੱਕ ਉਨ੍ਹਾਂ ਨੇ ਘੱਟ ਤੋਂ ਘੱਟ ਇੱਕ ਗੋਲ ਜ਼ਰੂਰ ਕੀਤਾ ਹੈ। ਹੈਰੀ ਵਲੋਂ ਗੋਲ ਕੀਤੇ ਜਾਨ ਪਿੱਛੋਂ ਵਿਰੋਧੀ ਟੀਮ ਨੇ ਆਪਣਾ ਸੰਘਰਸ਼ ਦੁਗਣਾ ਕਰ ਦਿੱਤਾ ਅਤੇ ਆਪਣੇ ਹਮਲੇ ਦੀ ਨੀਤੀ ਨੂੰ ਮਜ਼ਬੂਤ ਕਰਦਿਆਂ ਮੈਚ ਦੇ 35ਵੇਂ ਮਿੰਟ ਵਿਚ ਖੇਲ ਨੂੰ ਪੂਰੀ ਤਰ੍ਹਾਂ ਬਾਦਲ ਦਿੱਤਾ।
England vs Tunisiaਟਿਊਨੇਸ਼ੀਆ ਦੇ ਵੱਲੋਂ ਅਲ-ਨਸੀਰ ਕਲੱਬ ਲਈ ਖੇਡਣ ਵਾਲੇ ਫਰਜ਼ਾਨੀ ਸੈਸੀ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰ ਦਿੱਤਾ। ਫਰਜ਼ਾਨੀ ਦੇ ਗੋਲ ਤੋਂ ਬਾਅਦ ਇੰਗਲੈਂਡ ਦੀ ਟੀਮ ਦੇ ਖਿਡਾਰੀਆਂ ਦੀ ਲਗਾਤਾਰ ਕੋਸ਼ਿਸ਼ ਰਹੀ ਕਿ ਉਹ ਗੇਂਦ ਨੂੰ ਅੱਗੇ ਲੈ ਕੇ ਜਾਣ ਅਤੇ ਗੋਲ ਕਰਨ ਪਰ ਟਿਊਨੇਸ਼ੀਆ ਨੇ ਅਪਣਾ ਡਿਫੈਂਸ ਇੰਨਾ ਮਜ਼ਬੂਤ ਕਰ ਲਿਆ ਸੀ ਕਿ ਇੰਗਲੈਂਡ ਨੂੰ ਗੋਲ ਕਰਨ ਵਿਚ ਸਫਲਤਾ ਨਾ ਮਿਲੀ। ਦੱਸ ਦਈਏ ਕਿ ਮੈਚ ਦੇ 90ਵੇਂ ਮਿੰਟ ਵਿਚ ਇੰਗਲੈਂਡ ਦੇ ਹੈਰੀ ਕੇਨ ਨੇ ਇੱਕ ਹੋਰ ਗੋਲ ਦਾਗ ਦਿੱਤਾ।
England vs Tunisiaਇਸ ਗੋਲ ਤੋਂ ਬਾਅਦ ਇੱਕ-ਇੱਕ ਦੀ ਬਰਾਬਰੀ ਤੇ ਚਲ ਰਹੀ ਟਿਊਨੇਸ਼ੀਆ ਦੀ ਟੀਮ ਇੰਗਲੈਂਡ ਤੋਂ ਇੱਕ ਕਦਮ ਪਿਛੇ ਰਹਿ ਗਈ। ਇਕ ਗੋਲ ਨਾਲ ਅੱਗੇ ਵਧ ਕੇ ਇੰਗਲੈਂਡ ਨੇ ਹੁਣ ਮੈਚ ਖ਼ਤਮ ਹੋਣ ਤੱਕ ਟਿਊਨੇਸ਼ੀਆ ਨੂੰ ਗੋਲ ਕਰਨ ਤੋਂ ਰੋਕਣਾ ਸੀ ਜੋ ਕਿ ਇੰਗਲੈਂਡ ਲਈ ਕਾਫ਼ੀ ਸੌਖਾ ਸਿੱਧ ਹੋਇਆ। ਇੰਗਲੈਂਡ ਨੇ ਸਾਲ 1966 ਦਾ ਫੀਫਾ ਵਿਸ਼ਵ ਕੱਪ ਅਪਣੇ ਨਾਮ ਕੀਤਾ ਸੀ। ਇਸ ਦੌਰਾਨ ਟੀਮ ਨੇ ਅਪਣੇ ਸਾਰੇ ਮੈਚ ਲੰਡਨ ਦੇ ਵੇੰਬਲੇ ਸਟੇਡੀਅਮ ਵਿਚ ਖੇਡੇ ਸਨ।
England vs Tunisiaਟਿਊਨੇਸ਼ੀਆ ਹੁਣ ਤੱਕ ਕੋਈ ਵੀ ਵਿਸ਼ਵ ਕੱਪ ਨਹੀਂ ਜਿੱਤ ਸਕਿਆ। ਟਿਊਨੇਸ਼ੀਆ ਇਸ ਤੋਂ ਪਹਿਲਾਂ 1998 ਵਿਚ ਵਿਸ਼ਵ ਕੱਪ ਦੇ ਇੱਕ ਮੈਚ ਵਿਚ ਇੰਗਲੈਂਡ ਦੇ ਖਿਲਾਫ ਖੇਡਿਆ ਸੀ ਜਿਸ ਵਿਚ ਉਸਨੂੰ 2 - 0 ਹਾਰ ਮਿਲੀ ਸੀ। ਗਰੁਪ ਜੀ ਵਿਚ ਹੁਣ ਟਿਊਨੇਸ਼ੀਆ ਦਾ ਮੁਕਾਬਲਾ 23 ਜੂਨ ਨੂੰ ਬੇਲਜਿਅਮ ਨਾਲ ਅਤੇ 28 ਜੂਨ ਨੂੰ ਪਨਾਮਾ ਨਾਲ ਹੋਵੇਗਾ। ਉਥੇ ਹੀ ਇੰਗਲੈਂਡ 24 ਜੂਨ ਨੂੰ ਪਨਾਮਾ ਅਤੇ 28 ਜੂਨ ਨੂੰ ਬੇਲਜਿਅਮ ਨਾਲ ਮੁਕਾਬਲਾ ਕਰਨ ਲਈ ਮੈਦਾਨ ਵਿਚ ਉਤਰੇਗਾ।