
1 ਅਗਸਤ ਤੋਂ ਲਾਗੂ ਹੋਵੇਗਾ ਨਿਯਮ
ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਕ੍ਰਿਕਟ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਆਈਸੀਸੀ ਨੇ ਬਦਲਵਾਂ (ਸਬਸੀਟਿਊਟ) ਖਿਡਾਰੀ ਨਾਲ ਜੁੜੇ ਨਿਯਮ 'ਚ ਸੰਸੋਧਨ ਨੂੰ ਮਨਜੂਰੀ ਦੇ ਦਿੱਤੀ ਹੈ। ਨਵੇਂ ਨਿਯਮ ਮੁਤਾਬਕ ਜੇ ਕੋਈ ਖਿਡਾਰੀ ਜ਼ਖ਼ਮੀ ਹੁੰਦਾ ਹੈ ਤਾਂ ਉਸ ਦੀ ਥਾਂ ਦੂਜਾ ਖਿਡਾਰੀ ਟੀਮ 'ਚ ਸ਼ਾਮਲ ਕੀਤਾ ਜਾ ਸਕੇਗਾ। ਉਹ ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਵਿਕਟਕੀਪਿੰਗ ਵੀ ਕਰ ਸਕੇਗਾ। ਅਜਿਹੇ ਖਿਡਾਰੀਆਂ ਨੂੰ 'ਕੰਕਸ਼ਨ ਸਬਸੀਟਿਊਟ' ਕਿਹਾ ਜਾਵੇਗਾ। ਇਹ ਨਿਯਮ ਇੰਗਲੈਂਡ-ਆਸਟ੍ਰੇਲੀਆ ਵਿਚਕਾਰ 1 ਅਗੱਸਤ ਤੋਂ ਹੋਣ ਵਾਲੀ ਏਸ਼ੇਜ ਸੀਰੀਜ਼ ਤੋਂ ਲਾਗੂ ਹੋਵੇਗਾ।
ICC approves concussion substitutes in international cricket
ਲੰਦਨ 'ਚ ਆਯੋਜਿਤ ਆਈਸੀਸੀ ਦੀ ਸਾਲਾਨਾ ਕਾਨਫ਼ਰੰਸ 'ਚ ਵੀਰਵਾਰ ਨੂੰ ਇਹ ਨਿਯਮ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ। ਇਹ ਨਿਯਮ ਕੌਮਾਂਤਰੀ ਕ੍ਰਿਕਟ ਦੇ ਸਾਰੇ ਫ਼ਾਰਮੈਟ ਅਤੇ ਫਸਟ ਕਲਾਸ ਕ੍ਰਿਕਟ 'ਚ ਲਾਗੂ ਹੋਵੇਗਾ। ਕੰਕਸ਼ਨ ਸਬਸੀਟਿਊਟ ਨੂੰ ਮੈਦਾਨ 'ਤੇ ਉਤਾਰਨ ਦਾ ਫ਼ੈਸਲਾ ਮੈਚ ਰੈਫ਼ਰੀ ਕਰਨਗੇ। ਨਿਯਮ 'ਚ ਸਪਸ਼ਟ ਹੈ ਕਿ ਜਿਹੜਾ ਖਿਡਾਰੀ ਜ਼ਖ਼ਮੀ ਹੋਵੇਗਾ, ਉਸ ਨਾਲ ਸਬੰਧਤ ਖਿਡਾਰੀ ਹੀ ਟੀਮ 'ਚ ਲਿਆ ਜਾ ਸਕਦਾ ਹੈ। ਜਿਵੇਂ ਬੱਲੇਬਾਜ਼ ਦੀ ਥਾਂ ਬੱਲੇਬਾਜ਼, ਗੇਂਦਬਾਜ਼ ਦੀ ਥਾਂ ਗੇਂਦਬਾਜ਼, ਵਿਕਟਕੀਪਰ ਦੀ ਥਾਂ ਵਿਕਟਕੀਪਰ।
ICC approves concussion substitutes in international cricket
ਆਈਸੀਸੀ ਨੇ ਕਿਹਾ, "ਕੰਕਸ਼ਨ ਸਬਸੀਟਿਊਟ 'ਤੇ ਫ਼ੈਸਲਾ ਟੀਮ ਮੈਡੀਕਲ ਰਿਪ੍ਰੈਜੇਂਟੇਟਿਵ ਲਵੇਗਾ। ਇਸ ਨੂੰ ਮੈਚ ਰੈਫ਼ਰੀ ਹੀ ਮਨਜੂਰ ਕਰੇਗਾ।" ਆਈਸੀਸੀ ਦੀ ਬੈਠਕ 'ਚ ਕੰਕਸ਼ਨ ਸਬਸੀਟਿਊਟ ਸਿਰਫ਼ ਟੈਸਟ 'ਚ ਲਾਗੂ ਕਰਨ ਦੀ ਚਰਚਾ ਹੋ ਰਹੀ ਸੀ ਪਰ ਬਾਅਦ 'ਚ ਇਸ ਨੂੰ ਸਾਰੇ ਫ਼ਾਰਮੈਟਾਂ 'ਚ ਲਾਗੂ ਕੀਤਾ ਜਾਵੇਗਾ। ਇਹ ਮਹਿਲਾ ਕ੍ਰਿਕਟ 'ਚ ਵੀ ਲਾਗੂ ਹੋਵੇਗਾ। ਫਿਲਹਾਰ ਇਸ ਨਿਯਮ ਨੂੰ ਦੋ ਸਾਲ ਲਈ ਹੀ ਲਾਗੂ ਕੀਤਾ ਗਿਆ ਹੈ। ਇਸ ਤੋਂ ਬਾਅਦ ਰਿਵਿਊ ਦੇ ਆਧਾਰ 'ਤੇ ਅੱਗੇ ਵਧਾਇਆ ਜਾਵੇਗਾ।