
ਵਿਜੇਂਦਰ ਸਿੰਘ ਨੇ ਨੇਵਾਰਕ 'ਚ ਅਮਰੀਕੀ ਪੇਸ਼ੇਵਰ ਸਕ੍ਰਿਟ 'ਚ ਸ਼ੁਰੂਆਤ ਕਰਦਿਆਂ ਅਪਣੇ ਤੋਂ ਕਿਤੇ ਜ਼ਿਆਦਾ ਤਜ਼ਰਬੇਕਾਰ ਮਾਈਕ ਸਨਾਈਡਰ ਨੂੰ ਤਕਨੀਕੀ ਨਾਕਆਉਟ ਨਾਲ ਹਰਾਇਆ ਸੀ।
ਨਵੀਂ ਦਿੱਲੀ : ਭਾਰਤੀ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਪੇਸ਼ੇਵਾਰ ਮੁੱਕੇਬਾਜ਼ੀ ਦਾ ਸਫ਼ਰ ਹੁਣ ਤਕ ਸ਼ਾਨਦਾਰ ਰਿਹਾ ਅਤੇ ਡੇਢ ਸਾਲ ਬਾਅਦ ਰਿੰਗ ਵਿਚ ਉਤਰ ਕੇ ਲਗਾਤਾਰ 11ਵੀਂ ਪੇਸ਼ੇਵਾਰ ਜਿੱਤ ਨਾਲ ਉਹ ਥੋੜੀ ਰਾਹਤ ਮਹਿਸੂਸ ਕਰ ਰਿਹਾ ਹੈ। ਪੇਸ਼ੇਵਰ ਸਕ੍ਰਿਟ ਵਿਚ ਐਨੀ ਸਫ਼ਲਤਾ ਤੋਂ ਬਾਅਦ ਉਲੰਪਿਕ ਖੇਡਣ ਸਬੰਧੀ ਹੁਣ ਵੀ ਉਨ੍ਹਾਂ ਮਨ ਨਹੀਂ ਬਦਲਿਆ ਅਤੇ ਉਨ੍ਹਾਂ ਦਾ ਕਹਿਣਾ ਹੈ, ''ਜੇਕਰ ਦੁਬਾਰਾ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਜਾਵਾਂਗਾ।''
Vijender Singh
ਸਾਬਕਾ ਡਬਲਯੂਬੀਓ ਏਸ਼ੀਆ ਪੈਸਿਫ਼ਿਕ ਚੈਂਮਪਿਅਨ ਵਿਜੇਂਦਰ ਸਿੰਘ ਨੇ ਨੇਵਾਰਕ 'ਚ ਅਮਰੀਕੀ ਪੇਸ਼ੇਵਰ ਸਕ੍ਰਿਟ 'ਚ ਸ਼ੁਰੂਆਤ ਕਰਦਿਆਂ ਅਪਣੇ ਤੋਂ ਕਿਤੇ ਜ਼ਿਆਦਾ ਤਜ਼ਰਬੇਕਾਰ ਮਾਈਕ ਸਨਾਈਡਰ ਨੂੰ ਤਕਨੀਕੀ ਨਾਕਆਉਟ ਨਾਲ ਹਰਾਇਆ ਸੀ। ਫ਼ਿਲਮਾਂ, ਸਿਆਸਤ ਅਤੇ ਟੀਵੀ ਸ਼ੋਅ ਦੀ ਐਂਕਰਿੰਗ ਵਿਚ ਕਿਸਮਤ ਅਜਮਾਉਣ ਵਾਲੇ ਵਿਜੇਂਦਰ ਦਾ ਕਹਿਣਾ ਹੈ ਕਿ ਭਾਵੇਂ ਹੀ ਉਹ ਕਿਸੇ ਹੋਰ ਖੇਤਰ ਵਿਚ ਕੰਮ ਕਰਦੇ ਰਹਿਣ ਪਰ ਮੁੱਕੇਬਾਜ਼ੀ ਤੋਂ ਦੂਰ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਉਹ ਪਲੈਟਿਨਮ ਹੈਵੀ ਡਿਊਟੀ ਸੀਮਿੰਟ ਦੇ ਬ੍ਰਾਂਡ ਅੰਬੈਸਡਰ ਹਨ।
Vijender Singh
ਸਾਲ 2020 ਵਿਚ ਆਲਮੀ ਖ਼ਿਤਾਬ ਦੇ ਟੀਚੇ ਬਾਰੇ ਹਰਿਆਣਾ ਦੇ 33 ਸਾਲਾ ਮੁੱਕੇਬਾਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਜ਼ਰ 11-0 ਦੇ ਰਿਕਾਰ ਵਿਚ ਨੰਬਰ ਨੂੰ ਵਧਾਉਣ ਅਤੇ ਸਿਫ਼ਰ ਨੂੰ ਬਰਕਰਾਰ ਰੱਖਣ 'ਤੇ ਹੈ। ਪਾਕਿਸਤਾਨੀ ਮੁੱਕੇਬਾਜ਼ ਆਮਿਰ ਖ਼ਾਨ ਟਵਿਟਰ 'ਤੇ ਉਨ੍ਹਾਂ ਨੂੰ ਚੁਨੌਤੀ ਦੇ ਚੁੱਕੇ ਹਨ ਅਤੇ ਇਸ ਸਬੰਧੀ ਪੁੱਛੇ ਸਵਾਲ ਬਾਰੇ ਉਨ੍ਹਾਂ ਕਿਹਾ, ''ਮੈਂ ਬਿਲਕੁਲ ਤਿਆਰ ਹਾਂ। ਬੱਚਿਆਂ ਨਾਲ ਖੇਡਣਾ ਬੰਦ ਕਰੋ। ਉਨ੍ਹਾਂ ਨਾਲ ਗੱਲ ਕਰੋ।'' ਜ਼ਿਕਰਯੋਗ ਹੈ ਕਿ ਆਮਿਰ ਖ਼ਾਨ ਅਤੇ ਵਿਜੇਂਦਰ ਦਾ ਵਜ਼ਨ ਵਰਗ ਵੱਖ-ਵੱਖ ਹੈ ਤਾਂ ਇਸ ਸਬੰਧੀ ਉਨ੍ਹਾਂ ਕਿਹਾ ਕਿ ਜੇਕਰ ਉਹ ਅਪਣਾ ਵਜ਼ਨ ਵਧਾ ਸਕਦੇ ਹਨ ਤਾਂ ਮੈਂ ਅਪਣਾ ਵਜ਼ਨ ਘੱਟ ਕਰਨ ਲਈ ਤਿਆਰ ਹਾਂ। ਜੇਕਰ ਅਸੀਂ ਦੋਵੇਂ ਕੋਸ਼ਿਸ਼ ਕਰੀਏ ਤਾਂ ਇਹ ਹੋ ਸਕਦਾ ਹੈ।''
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ