
ਪੰਜ ਵਾਰ ਦੀ ਵਿਸ਼ਵ ਚੈਪਿਅਨ ਐੱਮ.ਸੀ ਮੇਰੀਕਾਮ (48 ਕਿਗਾ) ਸਹਿਤ ਭਾਰਤ ਦੀ ਚਾਰ ਮੁੱਕੇਬਾਜਾਂ....
ਨਵੀਂ ਦਿੱਲੀ (ਭਾਸ਼ਾ): ਪੰਜ ਵਾਰ ਦੀ ਵਿਸ਼ਵ ਚੈਪਿਅਨ ਐੱਮ.ਸੀ ਮੇਰੀਕਾਮ (48 ਕਿਗਾ) ਸਹਿਤ ਭਾਰਤ ਦੀ ਚਾਰ ਮੁੱਕੇਬਾਜਾਂ ਨੇ ਐਤਵਾਰ ਨੂੰ ਵਿਸ਼ਵ ਮਹਿਲਾ ਮੁੱਕੇਬਾਜੀ ਚੈਂਪਿਅਨਸ਼ਿਪ ਦੇ ਕੁਆਟਰ ਫਾਇਨਲ ਵਿਚ ਜਗ੍ਹਾ ਪੱਕੀ ਕੀਤੀ ਹੈ ਪਰ ਐਲ ਸਰਿਤਾ ਦੇਵੀ ਨੂੰ (60 ਕਿਗਾ) ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਮੇਰੀਕਾਮ ਨੇ ਕੇ.ਡੀ ਜਾਧਵ ਹਾਲ ਵਿਚ ਕਜਾਖਸਤਾਨ ਦੀ ਐਜਰਿਮ ਕਾਸੇਨਾਏਵਾ ਨੂੰ 5-0 ਨਾਲ ਹਰਾਇਆ। ਭਾਰਤ ਲਈ ਦੁਪਹਿਰ ਦੇ ਸ਼ੈਸ਼ਨ ਵਿਚ ਜਵਾਨ ਮੁੱਕੇਬਾਜ਼ ਮਨੀਸ਼ਾ ਮੌਨ (54 ਕਿਗਾ),
Mary Kom
ਲਵਲੀਨਾ ਬੋਰਗੋਹੇਨ (69 ਕਿਗਾ) ਅਤੇ ਭਾਗਿਆਵਤੀ ਕਾਚਰੀ (81 ਕਿਗਾ) ਨੇ ਅਪਣੇ ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ ਸੀ। ਵਿਸ਼ਵ ਚੈਂਪਿਅਨਸ਼ਿਪ ਵਿਚ ਛੇ ਤਗਮੇ ਜਿੱਤ ਚੁੱਕੀਆਂ ਮੇਰੀਕਾਮ ਨੇ ਅਪਣੇ ਅਨੁਭਵ ਨਾਲ ਕਜਾਖਸਤਾਨ ਦੀ ਮਜਬੂਤ ਵਿਰੋਧੀ ਨੂੰ ਚਿੱਤ ਕੀਤਾ। ਹੁਣ ਉਹ ਸੈਮੀਫਾਇਨਲ ਵਿਚ ਜਗ੍ਹਾ ਬਣਾਉਣ ਲਈ ਮੰਗਲਵਾਰ ਨੂੰ ਚੀਨ ਦੀ ਵੂ.ਯੂ ਨਾਲ ਭਿੜੇਗੀ। ਪਿਛਲੀ ਵਾਰ ਭਾਰਤ ਵਿਚ ਆਯੋਜਿਤ ਵਿਸ਼ਵ ਚੈਪਿਅਨਸ਼ਿਪ ਵਿਚ ਸਰਿਤਾ ਨੇ ਦਿੱਲੀ ਵਿਚ ਦੇਸ਼ ਵਾਸੀਆਂ ਦੇ ਸਾਹਮਣੇ ਸੋਨ ਤਗਮ ਜਿੱਤਿਆ ਸੀ ਅਤੇ ਉਹ ਦੁਬਾਰਾ ਇਹ ਕਾਰਨਾਮਾ ਕਰਨ ਦੀ ਕੋਸ਼ਿਸ਼ ਵਿਚ ਸੀ
Sarita Devi
ਪਰ ਆਇਰਲੈਂਡ ਦੀ 2016 ਵਿਸ਼ਵ ਚੈਂਪਿਅਨਸ਼ਿਪ ਦੀ ਰਜਤ ਪਦਕਧਾਰੀ ਹੈਰਿੰਗਟਨ ਤੋਂ 2-3 ਨਾਲ ਹਾਰ ਗਈ। ਜਿਸ ਵਿਚ ਰੈਫ਼ਰੀ ਨੇ ਸਰਿਤਾ ਦੇ ਡਿੱਗਣ ਨਾਲ ਗਿਣਤੀ ਸ਼ੁਰੂ ਕਰ ਦਿਤੀ। ਸਰਿਤਾ ਨੇ ਬਾਅਦ ਵਿਚ ਕਿਹਾ ਕਿ ਉਹ ਨਤੀਜੇ ਤੋਂ ਖੁਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ, ‘ਖੁਸ਼ ਨਹੀਂ ਹਾਂ ਪਰ ਕੁਝ ਨਹੀਂ ਕਰ ਸਕਦੀ। ਮੈਂ ਵਿਰੋਧੀ ਦੇ ਪੈਰ ਵਿਚ ਫਸਣ ਕਰਕੇ ਡਿੱਗੀ ਸੀ ਅਤੇ ਰੈਫਰੀ ਨੇ ਗਿਣਤੀ ਸ਼ੁਰੂ ਕਰ ਦਿਤੀ। ਹਾਲਾਂਕਿ ਇਸ ਤੋਂ ਅੰਕ ਨਹੀਂ ਕੱਟਦੇ ਪਰ ਦੂਜੇ ਦੇ ਪੱਖ ਵਿਚ ਨਤੀਜਾ ਕਰ ਦਿਤਾ ਗਿਆ।’ ਉਨ੍ਹਾਂ ਨੇ ਕਿਹਾ, ‘ਮੈਂ ਤਿੰਨੋਂ ਰਾਊਂਡ ਜਿੱਤੇ ਪਰ ਫੈਸਲਾ ਉਨ੍ਹਾਂ ਦਾ ਸੀ।
Sarita Devi
ਦੂਜੇ ਰਾਊਂਡ ਵਿਚ ਗਿਣਤੀ ਸ਼ੁਰੂ ਕਰ ਦਿਤੀ ਪਰ ਫੈਸਲਾ ਦੂਜੇ ਦੇ ਪੱਖ ਵਿਚ ਕਰ ਦਿਤਾ ਜਿਸ ਕਰਕੇ ਕੁਝ ਨਹੀਂ ਕਰ ਸਕਦੇ। ਸਰਿਤਾ ਤੋਂ ਪਹਿਲਾਂ ਰਿੰਗ ਵਿਚ ਉਤਰੀਆਂ ਸਾਰੀਆਂ ਭਾਰਤੀ ਮੁੱਕੇਬਾਜ਼ ਸ਼ਾਨਦਾਰ ਜਿੱਤ ਨਾਲ ਅਗਲੇ ਦੌਰ ਵਿਚ ਪਰਵੇਸ਼ ਕੀਤਾ।