ਪੰਕਜ ਅਡਵਾਨੀ ਬਣੇ 21ਵੀਂ ਵਾਰ ਵਰਲਡ ਚੈਂਪੀਅਨ, ਜਿੱਤਿਆ ਦੋਹਰਾ ਖਿਤਾਬ
Published : Nov 19, 2018, 2:07 pm IST
Updated : Nov 19, 2018, 2:07 pm IST
SHARE ARTICLE
Pankaj Advani became the 21st time world champion
Pankaj Advani became the 21st time world champion

ਪੰਕਜ ਅਡਵਾਨੀ ਫਿਰ ਵਰਲਡ ਚੈਂਪੀਅਨ ਬਣ ਗਏ ਹਨ। ਅਪਣੇ ਲਈ ਉਨ੍ਹਾਂ ਨੇ ਖਿਤਾਬ ਨੰਬਰ 21 ‘ਤੇ ਕਬਜਾ...

ਨਵੀਂ ਦਿੱਲੀ (ਭਾਸ਼ਾ) : ਪੰਕਜ ਅਡਵਾਨੀ ਫਿਰ ਵਰਲਡ ਚੈਂਪੀਅਨ ਬਣ ਗਏ ਹਨ। ਅਪਣੇ ਲਈ ਉਨ੍ਹਾਂ ਨੇ ਖਿਤਾਬ ਨੰਬਰ 21 ‘ਤੇ ਕਬਜਾ ਕੀਤਾ ਹੈ। ਬੈਂਗਲੁਰੂ ਦੇ 33 ਸਾਲ ਦੇ ਦਿੱਗਜ ਕਿਊ ਖਿਡਾਰੀ ਨੇ ਐਤਵਾਰ ਨੂੰ ਯੰਗੂਨ ਵਿਚ ਆਈਬੀਐਸਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਲੰਬੇ ਅਤੇ ਛੋਟੇ ਦੋਵਾਂ ਫਾਰਮੈਟਾਂ ਦੇ ਖਿਤਾਬ ਦਾ ਰਿਕਾਰਡ ਚੌਥੀ ਵਾਰ ਅਪਣੇ ਨਾਮ ਕੀਤਾ ਹੈ।

Pankaj AdvaniPankaj Advaniਅਡਵਾਨੀ ਨੇ ਫਾਈਨਲ ਵਿਚ ਦੋ ਵਾਰ ਦੇ ਏਸ਼ਿਆਈ ਗੋਲਡ ਮੈਡਲ ਜੇਤੂ ਭਾਰਤ ਦੇ ਹੀ ਬੀ ਭਾਸਕਰ ਨੂੰ ਫਰਸਟ ਟੂ 1500 (1500 ਅੰਕ ਪਹਿਲਾਂ ਪੂਰਾ ਕਰਨ ਦਾ ਫਾਰਮੈਟ) ਮੁਕਾਬਲੇ ਵਿਚ ਹਾਰ ਦਿਤੀ। ਅਡਵਾਨੀ ਨੇ 190 ਦੀ ਬ੍ਰੇਕ ਦੇ ਨਾਲ ਸ਼ੁਰੁਆਤ ਕਰਨ ਤੋਂ ਬਾਅਦ 173 ਅਤੇ 198 ਦਾ ਬ੍ਰੇਕ ਬਣਾ ਕੇ ਭਾਸਕਰ ‘ਤੇ ਵੱਡੀ ਵਾਧੇ ਦੀ ਪੋਜ਼ੀਸ਼ਨ ਕਾਇਮ ਕਰ ਲਈ ਹੈ। ਉਹ ਜਦੋਂ 1000 ਅੰਕ ਤੱਕ ਪਹੁੰਚੇ ਉਸ ਸਮੇਂ ਭਾਸਕਰ ਦੇ ਸਿਰਫ਼ 206 ਅੰਕ ਸਨ।

Win double titleAdvani wins double titleਅਡਵਾਣੀ ਦੁਨੀਆ ਦੇ ਇਕਲੌਤੇ ਖਿਡਾਰੀ ਹਨ ਜੋ ਵਿਸ਼ਵ ਪੱਧਰ ‘ਤੇ ਬਿਲੀਅਰਡਸ ਅਤੇ ਸਨੂਕਰ ਖੇਡਦੇ ਹਨ ਅਤੇ ਲਗਾਤਾਰ ਜਿੱਤ ਹਾਸਲ ਕਰਦੇ ਹਨ। ਅਡਵਾਣੀ ਇਸ ਸਾਲ ਤਿੰਨ ਵਿਸ਼ਵ ਖਿਤਾਬ ਜਿੱਤ ਚੁੱਕੇ ਹਨ। ਪੰਕਜ ਅਡਵਾਨੀ ਨੇ ਤਿੰਨ ਦਿਨ ਪਹਿਲਾਂ ਹੀ 150-ਅਪ ਫਾਰਮੈਟ ਵਿਚ ਅਪਣਾ ਲਗਾਤਾਰ ਤੀਜਾ ਆਈਬੀਐਸਐਫ ਬਿਲੀਅਰਡਸ ਖਿਤਾਬ ਜਿੱਤਿਆ ਸੀ। ਜਿਸ ਨਾਲ ਉਨ੍ਹਾਂ ਦੇ ਕੁਲ ਵਿਸ਼ਵ ਖਿਤਾਬਾਂ ਦੀ ਗਿਣਤੀ 20 ਹੋ ਗਈ ਸੀ।

Pankaj AdvaniPankaj Advaniਅਡਵਾਨੀ ਨੇ ਬੇਹੱਦ ਰੋਮਾਂਚਕ ਫਾਈਨਲ ਵਿਚ ਮਿਆਮਾਂਰ ਦੇ ਨਾਏ ਥਵਾਏ ਓ ਨੂੰ ਹਰਾਇਆ ਸੀ। ਅਡਵਾਨੀ ਨੇ ਫਾਈਨਲ ਵਿਚ 6-2 (150-21, 0 -151, 151- 0, 4 -151, 151- 11, 150 -81, 151 -109, 151 -0) ਨਾਲ ਜਿੱਤ ਦਰਜ ਕੀਤੀ। ਅਡਵਾਨੀ ਦੁਨੀਆ ਦੇ ਇਕ ਮਾਤਰ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਸਨੂਕਰ ਵਿਚ ਛੋਟੇ ਅਤੇ ਲੰਬੇ ਦੋਵਾਂ ਫਾਰਮੈਟਸ ਵਿਚ ਵਿਸ਼ਵ ਖਿਤਾਬ ਅਪਣੇ ਨਾਮ ਕੀਤਾ ਹੈ।

ਇਸ ਤੋਂ ਇਲਾਵਾ ਉਹ ਇੰਗਲਿਸ਼ ਬਿਲੀਅਡਰਸ (ਪਾਇੰਟ ਅਤੇ ਟਾਇਮ ਫਾਰਮੈਟ) ਵਿਚ ਵਿਸ਼ਵ ਚੈਂਪੀਅਨ ਬਣਨ ਵਾਲੇ ਵੀ ਪਹਿਲੇ ਖਿਡਾਰੀ ਹਨ। ਉਹ ਭਾਰਤ ਦੇ ਪਹਿਲੇ ਖਿਡਾਰੀ ਹਨ, ਜਿਨ੍ਹਾਂ ਨੇ ਸਿਕਸ ਰੇਡ ਸਨੂਕਰ ਖਿਤਾਬ ਜਿੱਤਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement