
ਭਾਰਤ ਦੇ ਦਿੱਗਜ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਵੀਰਵਾਰ ਨੂੰ 150-ਅਪ ਫਾਰਮੇਟ ਵਿਚ ਅਪਣਾ...
ਨਵੀਂ ਦਿੱਲੀ : ਭਾਰਤ ਦੇ ਦਿੱਗਜ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਵੀਰਵਾਰ ਨੂੰ 150-ਅਪ ਫਾਰਮੇਟ ਵਿਚ ਅਪਣਾ ਲਗਾਤਾਰ ਤੀਜਾ ਆਈਬੀਐਸਐਫ ਬਿਲੀਅਰਡਸ ਖਿਤਾਬ ਜਿੱਤਿਆ, ਜਿਸ ਦੇ ਨਾਲ ਉਨ੍ਹਾਂ ਦੇ ਕੁੱਲ ਵਿਸ਼ਵ ਖਿਤਾਬਾਂ ਦੀ ਗਿਣਤੀ 20 ਹੋ ਗਈ ਹੈ। ਬੈਂਗਲੁਰੂ ਦੇ 33 ਸਾਲ ਦੇ ਅਡਵਾਨੀ ਨੇ ਬੇਹੱਦ ਰੋਮਾਂਚਕ ਫਾਈਨਲ ਵਿਚ ਮਿਆਂਮਾਰ ਦੇ ਨਾਏ ਥਵਾਏ ਓ ਨੂੰ ਹਰਾਇਆ।
Pankaj Advani won the world titleਅਡਵਾਣੀ 150-ਅਪ ਫਾਰਮੇਟ ਵਿਚ ਖਿਤਾਬ ਤੋਂ ਤੁਰੰਤ ਬਾਅਦ ਹੁਣ ਲੰਬੇ ਫਾਰਮੇਟ ਵਿਚ ਵੀ ਹਿੱਸਾ ਲੈਣਗੇ। ਅਡਵਾਨੀ ਨੇ ਫਾਈਨਲ ਵਿਚ 6-2 (150-21, 0-151, 151-0, 4-151, 151-11, 150-81, 151-109, 151-0) ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਸੈਮੀਫਾਈਨਲ ਵਿਚ ਡੇਵਿਡ ਕੋਜੀਅਰ ਨੂੰ 5-0 (150-73, 152-17, 152-8, 151-4, 157-86) ਨਾਲ ਹਰਾਇਆ ਸੀ।
ਮੇਜਬਾਨ ਦੇਸ਼ ਲਈ ਵੀ ਇਹ ਗੌਰਵ ਭਰਿਆ ਸਮਾਂ ਰਿਹਾ, ਕਿਉਂਕਿ ਉਸ ਦਾ ਖਿਡਾਰੀ ਪਹਿਲੀ ਵਾਰ ਖਿਤਾਬੀ ਮੁਕਾਬਲੇ ਵਿਚ ਖੇਡਿਆ। ਨਾਏ ਥਵਾਏ ਓ ਨੇ ਸੈਮੀਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਵਾਰ ਚੈਂਪੀਅਨ ਮਾਇਕ ਰਸੇਲ ਨੂੰ 5-2 ਨਾਲ ਹਾਰ ਦਿਤੀ ਸੀ। ਅਡਵਾਨੀ ਨੇ ਖਿਤਾਬ ਜਿੱਤਣ ਤੋਂ ਬਾਅਦ ਕਿਹਾ, ‘ਇਹ ਜਿੱਤ ਮੇਰੇ ਲਈ ਬੇਹੱਦ ਵਿਸ਼ੇਸ਼ ਹੈ। ਇਹ ਪਰਫੈਕਟ 20 ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਹੋਰ ਖਿਤਾਬ ਜਿੱਤਣ ਦਾ ਭੁੱਖਾ ਹਾਂ।
Pankaj Advaniਇਹ ਸੁਖਦ ਹੈ ਕਿ ਸਾਲਾਂ ਤੋਂ ਸਿਖਰ ਪੱਧਰ ‘ਤੇ ਖੇਡਣ ਵਿਚ ਸਮਰੱਥਾਵਾਨ ਹਾਂ।’ ਛੋਟੇ ਫਾਰਮੇਟ ਵਿਚ ਇਹ ਅਡਵਾਨੀ ਦੀ ਖਿਤਾਬੀ ਹੈਟਰਿਕ ਹੈ। ਅਡਵਾਨੀ ਨੇ 2016 ਵਿਚ ਅਪਣੇ ਗ੍ਰਹਿਨਗਰ ਬੈਂਗਲੁਰੂ ਅਤੇ ਫਿਰ ਪਿਛਲੇ ਸਾਲ ਦੋਹਾ ਵਿਚ ਵੀ ਇਹ ਖਿਤਾਬ ਜਿੱਤਿਆ ਸੀ।