
ਭਾਰਤ ਦੇ ਚੋਟੀ ਦੇ ਖਿਡਾਰੀ ਪੰਕਜ ਅਡਵਾਨੀ ਨੇ ਮੰਗਲਵਾਰ ਨੂੰ ਜਿਨਾਨ (ਚੀਨ) ਵਿਚ ਕੁਆਟਰ ਫਾਈਨਲ ਅਤੇ ਸੈਮੀਫਾਈਨਲ ਵਿਚ ਪ੍ਰਭਾਵਸ਼ਾਲੀ ਜਿੱਤ ਦਰਜ ਕਰ...
ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਚੋਟੀ ਦੇ ਖਿਡਾਰੀ ਪੰਕਜ ਅਡਵਾਨੀ ਨੇ ਮੰਗਲਵਾਰ ਨੂੰ ਜਿਨਾਨ (ਚੀਨ) ਵਿਚ ਕੁਆਟਰ ਫਾਈਨਲ ਅਤੇ ਸੈਮੀਫਾਈਨਲ ਵਿਚ ਪ੍ਰਭਾਵਸ਼ਾਲੀ ਜਿੱਤ ਦਰਜ ਕਰ ਕੇ ਏਸ਼ਿਆਈ ਸਨੂਕਰ ਟੂਰ ਦੇ ਦੂਜੇ ਪੜਾਅ ਦੇ ਫਾਈਨਲ ‘ਚ ਐਂਟਰੀ ਕਰ ਲਈ ਹੈ। ਅਡਵਾਨੀ ਨੇ ਪਿਛਲੇ ਮਹੀਨੇ ਦੋਹਾ ਵਿਚ ਪਹਿਲੇ ਪੜਾਅ ਵਿਚ ਬ੍ਰੋਨਜ਼ ਮੈਡਲ ਜਿੱਤਿਆ ਸੀ ਅਤੇ ਇਸ ਤਰ੍ਹਾਂ ਨਾਲ ਉਹ ਅਪਣੇ ਪ੍ਰਦਰਸ਼ਨ ‘ਚ ਸੁਧਾਰ ਕਰ ਵਿਚ ਸਫ਼ਲ ਰਹੇ।
Pankaj Advaniਅਡਵਾਨੀ ਬੁੱਧਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਚੀਨ ਦੇ ਜੁ ਰੇਤੀ ਨਾਲ ਭਿੜਨਗੇ। ਕੁਆਟਰ ਫਾਈਨਲ ਪਿਛਲੇ ਸਾਲ ਆਈਬੀਐਸਐਫ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲਿਸਟ ਦੇ ਵਿਚ ਸੀ ਪਰ ਇਰਾਨ ਦੇ ਆਮਿਰ ਸਾਰਖੋਸ ਦੀ ਅਡਵਾਨੀ ਦੇ ਅੱਗੇ ਇਕ ਨਾ ਚੱਲੀ। ਭਾਰਤੀ ਖਿਡਾਰੀ ਨੇ ਇਹ ਮੁਕਾਬਲਾ 5-1 (53-18, 53-31, 15-60, 75-0, 52-40, 80-17) ਨਾਲ ਜਿੱਤਿਆ।
ਇਸ ਤੋਂ ਬਾਅਦ ਸੈਮੀਫਾਈਨਲ ਵਿਚ ਉਨ੍ਹਾਂ ਨੇ ਪਹਿਲੇ ਪੜਾਅ ਦੇ ਜੇਤੂ ਪਾਕਿਸਤਾਨੀ ਖਿਡਾਰੀ ਮੋਹੰਮਦ ਬਿਲਾਲ ਨੂੰ 5-1 (93-0, 5-56, 62-1, 42-34, 37-23, 85-4) ਨਾਲ ਹਰਾਇਆ। ਪੰਕਜ ਅਡਵਾਨੀ ਭਾਰਤ ਲਈ ਬਿਲਿਅਰਡਸ ਅਤੇ ਸਨੂਕਰ ਵਿਚ ਸਭ ਤੋਂ ਜ਼ਿਆਦਾ ਵਿਸ਼ਵ ਖਿਤਾਬ ਜਿੱਤਣ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਦੇ ਨਾਮ 18 ਵਿਸ਼ਵ ਖਿਤਾਬ ਹਨ। ਬੀਤੇ ਸਾਲ 2017 ਵਿਚ ਵੀ ਪੰਕਜ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਦਾ ਨਾਮ ਰੋਸ਼ਨ ਕੀਤਾ।
ਪੰਕਜ ਨੇ ਵਰਲਡ ਚੈਂਪੀਅਨਸ਼ਿਪ ਵਿਚ ਬਿਲਿਅਰਡਸ ਅਤੇ ਸਨੂਕਰ ਦੋਵਾਂ ਵਿਚ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਪੰਕਜ ਅਡਵਾਨੀ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਏਸ਼ਿਆਈ ਟੀਮ ਸਨੂਕਰ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਅਪਣੇ ਨਾਮ ਕੀਤਾ ਸੀ। ਫਾਈਨਲ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ ਸੀ।