
ਮੈਂ ਤਾਂ ਚਾਹੁੰਦਾ ਸੀ ਕਿ ਪੂਰੀ ਟੀਮ ਨੂੰ ਸਦਿਆ ਜਾਂਦਾ, ਪਰ ਏਨੇ ਵੱਡੇ ਸਮਾਗਮ ’ਚ ਲੋਕ ਜ਼ਿੰਮੇਵਾਰੀਆਂ ’ਚ ਏਨੇ ਰੁੱਝੇ ਹੁੰਦੇ ਹਨ ਕਿ ਕੁੱਝ ਗੱਲਾਂ ਭੁੱਲ ਜਾਂਦੇ ਨੇ
Cricket World Cup Final Match : ਭਾਰਤ ਦੇ 1983 ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਵੇਖਣ ਲਈ ‘ਸੱਦਾ ਨਹੀਂ’ ਦਿਤਾ ਸੀ। ਐਤਵਾਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ’ਚ ਭਾਰਤ ਅਤੇ ਆਸਟ੍ਰੇਲੀਆ।
ਏ.ਬੀ.ਪੀ. ਨਿਊਜ਼ ਨਾਲ ਇਕ ਇੰਟਰਵਿਊ ’ਚ ਕਪਿਲ ਦੇਵ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮੈਚ ਲਈ ਸੱਦਾ ਨਹੀਂ ਦਿਤਾ ਗਿਆ ਸੀ, ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਉਹ ਆਈ.ਸੀ.ਸੀ. ਇਕ ਰੋਜ਼ਾ ਵਿਸ਼ਵ ਕੱਪ 2023 ਦੇ ਫਾਈਨਲ ’ਚ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ, ‘‘ਮੈਨੂੰ ਸੱਦਾ ਨਹੀਂ ਮਿਲਿਆ। ਉਨ੍ਹਾਂ ਨੇ ਮੈਨੂੰ ਕਾਲ ਵੀ ਨਹੀਂ ਕੀਤਾ, ਇਸ ਲਈ ਮੈਂ ਨਹੀਂ ਗਿਆ। ਮੈਂ ਤਾਂ ਚਾਹੁੰਦਾ ਸੀ ਕਿ 1983 ਦੀ ਪੂਰੀ ਟੀਮ ਮੇਰੇ ਨਾਲ ਉੱਥੇ ਹੋਵੇ, ਪਰ ਮੇਰਾ ਅਨੁਮਾਨ ਹੈ ਕਿਉਂਕਿ ਇਹ ਇੰਨਾ ਵੱਡਾ ਸਮਾਗਮ ਹੈ ਅਤੇ ਲੋਕ ਜ਼ਿੰਮੇਵਾਰੀਆਂ ਨੂੰ ਸੰਭਾਲਣ ਵਿਚ ਇੰਨੇ ਰੁੱਝੇ ਹੋਏ ਹਨ, ਕਈ ਵਾਰ ਉਹ ਅਜਿਹੀਆਂ ਗੱਲਾਂ ਭੁੱਲ ਜਾਂਦੇ ਹਨ।’’
ਕਪਿਲ ਦੇਵ ਦੀ ਭਾਰਤੀ ਟੀਮ ਨੇ ਫਾਈਨਲ ’ਚ ਵੈਸਟ ਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ 1983 ’ਚ ਇਕ ਰੋਜ਼ਾ ਵਿਸ਼ਵ ਕੱਪ ਟਰਾਫੀ ਜਿੱਤੀ ਸੀ। ਇਸ ਤੋਂ ਪਹਿਲਾਂ, ਕੁਝ ਮੀਡੀਆ ਰੀਪੋਰਟਾਂ ਨੇ ਸੁਝਾਅ ਦਿਤਾ ਸੀ ਕਿ ਬੀ.ਸੀ.ਸੀ.ਆਈ. ਪਿਛਲੇ ਵਿਸ਼ਵ ਕੱਪ ਜੇਤੂ ਕਪਤਾਨਾਂ ਦਾ ਸਨਮਾਨ ਕਰ ਸਕਦਾ ਹੈ। ਇਹ ਵੀ ਖਬਰ ਸੀ ਕਿ 2011 ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਨਰਿੰਦਰ ਮੋਦੀ ਸਟੇਡੀਅਮ ’ਚ ਫਾਈਨਲ ’ਚ ਸ਼ਾਮਲ ਹੋ ਸਕਦੇ ਹਨ।
(For more news apart from Cricket World Cup Final Match, stay tuned to Rozana Spokesman)