
PM ਮੋਦੀ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਕਲਸ ਵੀ ਦੇਖਣਗੇ ਮੈਚ
World Cup Final : ਕਰੀਬ ਡੇਢ ਮਹੀਨੇ ਦੇ ਸਫ਼ਰ ਤੋਂ ਬਾਅਦ ਕ੍ਰਿਕਟ ਵਿਸ਼ਵ ਕੱਪ ਅਪਣੀ ਮੰਜ਼ਿਲ ਦੇ ਆਖ਼ਰੀ ਪੜਾਅ ’ਤੇ ਪਹੁੰਚ ਗਿਆ ਹੈ। ਅੱਜ ਅਹਿਮਦਾਬਾਦ ਦੇ ਮੈਦਾਨ ’ਚ ਦੋ ਅਤੇ ਪੰਜ ਵਾਰ ਦੇ ਚੈਂਪੀਅਨਾਂ ਵਿਚਕਾਰ ਕਰੜੀ ਟੱਕਰ ਹੋਵੇਗੀ ਤੇ ਪਤਾ ਲੱਗ ਜਾਵੇਗਾ ਕਿ ਕਿਹੜੀ ਟੀਮ ਜ਼ਿਆਦਾ ਵਧੀਆ ਹੈ ਤੇ ਕਿਹੜੀ ਟੀਮ ਦਬਾਅ ਨੂੰ ਜ਼ਿਆਦਾ ਝੱਲ ਸਕਦੀ ਹੈ।
ਇਕ ਪਾਸੇ ਇਕ ਲੱਖ ਤੋਂ ਵੱਧ ਦਰਸ਼ਕ ਸਟੇਡੀਅਮ ’ਚ ‘ਭਾਰਤ-ਭਾਰਤ’ ਦਾ ਰੌਲਾ ਪਾਉਣਗੇ ਤੇ ਆਸਟਰੇਲੀਆ ਵਲੋਂ ਕੁੱਝ ਕੁ ਦਰਸ਼ਕ ਤੇ ਖਿਡਾਰੀ ਹੋਣਗੇ। ਦੇਖਣਾ ਹੋਵੇਗਾ ਕਿ ਆਸਟਰੇਲੀਆ ਦੀ ਟੀਮ ਇੰਨੇ ਰੌਲੇ ’ਚ ਕਿਹੋ-ਜਿਹਾ ਪ੍ਰਦਰਸ਼ਨ ਕਰਦੀ ਹੈ। ਦੋ ਵਾਰ ਦਾ ਚੈਂਪੀਅਨ ਭਾਰਤ ਹੁਣ ਪੁਰਸ਼ ਇਕ ਰੋਜ਼ਾ ਵਿਸ਼ਵ ਕੱਪ ਟਰਾਫੀ ਜਿੱਤਣ ਦੀ ਆਪਣੀ ਮੰਜ਼ਿਲ ਹਾਸਲ ਕਰਨ ਤੋਂ ਇਕ ਕਦਮ ਦੂਰ ਹੈ। ਟੂਰਨਾਮੈਂਟ ’ਚ ਭਾਰਤ ਦਾ ਦਬਦਬਾ ਰਿਹਾ ਹੈ ਅਤੇ ਉਸ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ ਨਾਲ ਵਿਰੋਧੀ ਟੀਮਾਂ ਨੂੰ ਚਿੱਤ ਕੀਤਾ ਹੈ।
ਇਹ ਵੀ ਪੜ੍ਹੋ - Ind vs Aus Final World Cup Weather Update: ਅਹਿਮਦਾਬਾਦ 'ਚ ਕਿਵੇਂ ਦਾ ਰਹੇਗਾ ਮੌਸਮ? ਪੜ੍ਹੋ ਰਿਪੋਰਟ
ਅੱਜ ਉਹ ਫ਼ਾਈਨਲ ਵਿਚ ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਨਾਲ ਭਿੜੇਗਾ, ਜਿਸ ਵਿਰੋਧੀ ਨੂੰ ਉਨ੍ਹਾਂ ਨੇ 8 ਅਕਤੂਬਰ ਨੂੰ ਚੇਨਈ ਵਿਚ ਅਪਣੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਹਰਾਇਆ ਸੀ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ, ਇਹ 2003 ਦੇ ਵਿਸ਼ਵ ਕੱਪ ਫ਼ਾਈਨਲ ਵਿੱਚ ਦੋਵਾਂ ਟੀਮਾਂ ਵਿਚਾਲੇ ਹੋਏ ਮੁਕਾਬਲੇ ਦੀ ਦੁਹਰਾਈ ਹੈ।
ਕਪਤਾਨ ਰੋਹਿਤ ਸ਼ਰਮਾ ਨੇ ਬੱਲੇਬਾਜ਼ੀ ਨਾਲ ਹਮਲਾਵਰ ਸ਼ੁਰੂਆਤ ਪ੍ਰਦਾਨ ਕੀਤੀ ਹੈ, ਜਿਸ ਨੇ ਹੁਣ ਤਕ 550 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਦੀ ਚੁਸਤ ਕਪਤਾਨੀ ਦੇ ਨਾਲ-ਨਾਲ ਗੇਂਦਬਾਜ਼ਾਂ ਦੇ ਰੋਟੇਸ਼ਨ ਦਾ ਮਤਲਬ ਹੈ ਕਿ ਭਾਰਤ ਮੁਕਾਬਲੇ ਵਿਚ ਇਕਲੌਤੀ ਅਜੇਤੂ ਟੀਮ ਹੈ। ਦੂਜੇ ਬੱਲੇਬਾਜ਼ ਵਿਰਾਟ ਕੋਹਲੀ (711 ਦੌੜਾਂ, ਬੱਲੇਬਾਜ਼ੀ ਚਾਰਟ ਵਿੱਚ ਸਿਖਰ ’ਤੇ), ਸ਼ੁਭਮਨ ਗਿੱਲ (346 ਦੌੜਾਂ), ਸ਼੍ਰੇਅਸ ਅਈਅਰ (526 ਦੌੜਾਂ) ਅਤੇ ਕੇ. ਐਲ. ਰਾਹੁਲ (386 ਦੌੜਾਂ) ਬੱਲੇਬਾਜ਼ੀ ਨਾਲ ਭਾਰਤ ਦੇ ਦਬਦਬੇ ਵਿਚ ਅਹਿਮ ਰਹੇ ਹਨ।
ਇਹ ਵੀ ਪੜ੍ਹੋ - India Vs. Australia : ਕ੍ਰਿਕੇਟ ਵਿਸ਼ਵ ਕੱਪ ਫ਼ਾਈਨਲ : ਇਨ੍ਹਾਂ ਖਿਡਾਰੀਆਂ ਦੀ ਆਪਸੀ ਟੱਕਰ ’ਤੇ ਹੋਵੇਗੀ ਸਭ ਦੀ ਨਜ਼ਰ
ਗੇਂਦਬਾਜ਼ੀ ਵਿਭਾਗ ਵਿਚ ਭਾਰਤ ਇਕ ਅਜੇਤੂ ਤਾਕਤ ਰਿਹਾ ਹੈ, ਮੁਹੰਮਦ ਸ਼ਮੀ ਨੇ ਵਿਰੋਧੀ ਬੱਲੇਬਾਜ਼ਾਂ ਨੂੰ ਢਾਹ-ਢੇਰੀ ਕੀਤਾ ਅਤੇ 23 ਵਿਕਟਾਂ ਲੈ ਕੇ ਵਿਕਟਾਂ ਲੈਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਸਿਖਰ ’ਤੇ ਹੈ। ਜਸਪ੍ਰੀਤ ਬੁਮਰਾਹ (18), ਰਵਿੰਦਰ ਜਡੇਜਾ (16), ਕੁਲਦੀਪ ਯਾਦਵ (15) ਅਤੇ ਮੁਹੰਮਦ ਸਿਰਾਜ (13) ਨੇ ਗੇਂਦਬਾਜ਼ੀ ਵਿਚ ਭਾਰਤ ਨੂੰ ਸਿਖਰ ’ਤੇ ਰੱਖਣ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤ ਲਈ ਇਕ ਕਮਜ਼ੋਰੀ ਇਹ ਹੈ ਕਿ ਹਾਰਦਿਕ ਪੰਡਯਾ ਦੀ ਗ਼ੈਰ ਹਾਜ਼ਰੀ ਵਿਚ ਛੇਵੇਂ ਗੇਂਦਬਾਜ਼ ਦਾ ਵਿਕਲਪ ਘੱਟ ਹੈ। ਜੇਕਰ ਕੋਈ ਗੇਂਦਬਾਜ਼ ਵੱਧ ਦੌੜਾਂ ਦੇ ਦਿੰਦਾ ਹੈ ਤਾਂ ਭਾਰਤ ਕੋਲ ਉਸ ਤਰ੍ਹਾਂ ਦਾ ਗੇਂਦਬਾਜ਼ ਨਹੀਂ ਹੈ।
(For more news apart from World Cup Final, stay tuned to Rozana Spokesman)