
ਇੰਡਿਅਨ ਪ੍ਰੀਮੀਅਰ ਲੀਗ 2019 ਯਾਨੀ ਆਈਪੀਐਲ 2019 ਸੀਜ਼ਨ 12 ਦਾ ਸ਼ਡਿਊਲ ਜਾਰੀ ਹੋ ਗਿਆ .....
ਨਵੀਂ ਦਿੱਲੀ- ਇੰਡਿਅਨ ਪ੍ਰੀਮੀਅਰ ਲੀਗ 2019 ਯਾਨੀ ਆਈਪੀਐਲ 2019 ਸੀਜ਼ਨ 12 ਦਾ ਸ਼ਡਿਊਲ ਜਾਰੀ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਸਿਰਫ ਪਹਿਲੇ ਹਿੱਸੇ ਅਤੇ ਦੋ ਹਫਤਿਆਂ ਲਈ ਇਹ ਸ਼ਡਿਊਲ ਜਾਰੀ ਕੀਤਾ ਗਿਆ ਹੈ। 23 ਮਾਰਚ ਨੂੰ ਆਈਪੀਐਲ 12 ਦਾ ਆਗਾਜ਼ ਹੋਵੇਗਾ। ਇਸ ਦੌਰਾਨ ਕੁੱਲ 17 ਮੈਚ ਖੇਡੇ ਜਾਣਗੇ। ਇਸ ਸਾਲ ਲਈ ਸ਼ਡਿਊਲ ਇਸ ਲਈ ਦੇਰ ਨਾਲ ਜਾਰੀ ਕੀਤਾ ਗਿਆ ਹੈ ਕਿਉਂਕਿ ਆਈਪੀਐਲ 2019 ਜਿਸ ਦੌਰਾਨ ਖੇਡਿਆ ਜਾਣਾ ਹੈ,ਤਕਰੀਬਨ ਉਸ ਸਮੇਂ ਲੋਕਸਭਾ ਚੋਣਾਂ ਵੀ ਹੋਣੀਆਂ ਹਨ ਪਹਿਲੇ ਦੌਰ ਲਈ ਦੋ ਹਫਤੇ ਦਾ ਆਈਪੀਐਲ 2019 ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸਾਲ ਪਹਿਲਾ ਮੁਕਾਬਲਾ 23 ਮਾਰਚ ਨੂੰ ਐਮਐਸ.ਧੋਨੀ ਦੀ ਚੇਂਨਈ ਸੁਪਰ ਕਿੰਗਜ਼ (CSK)ਅਤੇ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਸ ਬੇਂਗਲੁਰੂ (RCB)ਦੇ ਵਿਚ ਹੋਵੇਗਾ। ਆਈਪੀਐਲ ਕਮੇਟੀ ਦੇ ਵੱਲੋਂ ਮੰਗਲਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ-‘ਬੀਸੀਸੀਆਈ ਨੇ ਦੋ ਹਫਤੇ ਦਾ ਸ਼ਡਿਊਲ ਜਾਰੀ ਕੀਤਾ ਹੈ। ਲੋਕਲ ਏਡਮਿਨਿਸਟਰੇਸ਼ਨ ਅਤੇ ਚੋਣ ਦੀਆਂ ਤਾਰੀਖਾਂ ਨੂੰ ਵੇਖਦੇ ਹੋਏ ਬਾਕੀ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ
ਪੂਰਾ ਸ਼ਡਿਊਲ ਇਸ ਤਰ੍ਹਾਂ ਹੈ ( IPL 2019 Schedule Time Table )
23 ਮਾਰਚ ਸ਼ਨੀਵਾਰ: CSK vs RCB ਚੇਂਨਈ ਵਿਚ (ਸ਼ਾਮ)
24 ਮਾਰਚ ਐਤਵਾਰ : KKR vs SRH ਕੋਲਕੱਤਾ ਵਿਚ (ਦੁਪਹਿਰ )
24 ਮਾਰਚ ਐਤਵਾਰ : MI vs DC ਮੁੰਬਈ ਵਿਚ ( ਸ਼ਾਮ )
25 ਮਾਰਚ ਸੋਮਵਾਰ : RR vs KXIP ਜੈਪੁਰ ਵਿਚ ( ਸ਼ਾਮ)
26 ਮਾਰਚ ਮੰਗਲਵਾਰ : DC vs CSK ਦਿੱਲੀ ਵਿਚ (ਸ਼ਾਮ)
27 ਮਾਰਚ ਬੁੱਧਵਾਰ : KKR vs KXIP ਕੋਲਕਾਤਾ ਵਿਚ(ਸ਼ਾਮ )
28 ਮਾਰਚ ਵੀਰਵਾਰ : RCB vs MI ਬੇਂਗਲੁਰੂ ਵਿਚ ( ਸ਼ਾਮ)
29 ਮਾਰਚ ਸ਼ੁੱਕਰਵਾਰ : RCB vs MI ਹੈਦਰਾਬਾਦ ਵਿਚ ( ਸ਼ਾਮ )
30 ਮਾਰਚ ਸ਼ਨੀਵਾਰ : KXIP vs MI ਮੋਹਾਲੀ(ਦੁਪਹਿਰ )
30 ਮਾਰਚ ਸ਼ਨੀਵਾਰ : DC vs KKR ਦਿੱਲੀ ( ਸ਼ਾਮ )
31 ਮਾਰਚ ਐਤਵਾਰ : SRK vs RCB ਹੈਦਰਾਬਾਦ (ਦੁਪਹਿਰ )
31 ਮਾਰਚ ਐਤਵਾਰ : CSK vs RR ਚੇਂਨਈ ਵਿਚ (ਸ਼ਾਮ)
01 ਅਪ੍ਰੈਲ ਸੋਮਵਾਰ : KXIP vs DC ਮੋਹਾਲੀ ਵਿਚ (ਸ਼ਾਮ )
02 ਅਪ੍ਰੈਲ ਮੰਗਲਵਾਰ : RR vs RCB ਜੈਪੁਰ (ਸ਼ਾਮ)
03 ਅਪ੍ਰੈਲ ਬੁੱਧਵਾਰ : MI vs CSK ਮੁਂਬਈ ਵਿਚ (ਸ਼ਾਮ )
04 ਅਪ੍ਰੈਲ ਵੀਰਵਾਰ : DC vs SRH ਦਿੱਲੀ ਵਿਚ (ਸ਼ਾਮ )
05 ਅਪ੍ਰੈਲ ਸ਼ੁੱਕਰਵਾਰ : RCB vs KKR ਬੇਂਗਲੁਰੂ ਵਿਚ (ਸ਼ਾਮ )