IND vs AUS : ਮੇਰੇ ਕਰੀਅਰ ਦੀ ਸਭ ਤੋਂ ਵੱਡੀ ਕਾਮਯਾਬੀ : ਵਿਰਾਟ ਕੋਹਲੀ
Published : Jan 7, 2019, 3:33 pm IST
Updated : Jan 7, 2019, 3:33 pm IST
SHARE ARTICLE
Virat Kohli
Virat Kohli

ਭਾਰਤ ਨੇ ਆਸਟਰੇਲੀਆ ਵਿਚ ਟੈਸਟ ਸੀਰੀਜ਼ ਜਿੱਤ ਕੇ ਨਵਾਂ ਇਤਿਹਾਸ ਬਣਾ ਦਿਤਾ ਹੈ। ਭਾਰਤ ਨੇ ਆਸਟਰੇਲੀਆ ਵਿਚ ਚਾਰ...

ਸਿਡਨੀ : ਭਾਰਤ ਨੇ ਆਸਟਰੇਲੀਆ ਵਿਚ ਟੈਸਟ ਸੀਰੀਜ਼ ਜਿੱਤ ਕੇ ਨਵਾਂ ਇਤਿਹਾਸ ਬਣਾ ਦਿਤਾ ਹੈ। ਭਾਰਤ ਨੇ ਆਸਟਰੇਲੀਆ ਵਿਚ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਅਪਣੇ ਨਾਮ ਕੀਤੀ। ਸਿਡਨੀ ਵਿਚ ਖੇਡਿਆ ਗਿਆ ਸੀਰੀਜ਼ ਦਾ ਆਖ਼ਰੀ ਟੈਸਟ ਮੈਚ ਮੀਂਹ ਦੇ ਚਲਦੇ ਡਰਾਅ ਕਰ ਦਿਤਾ ਗਿਆ ਪਰ ਭਾਰਤ ਨੇ ਐਡਿਲੇਡ ਅਤੇ ਮੈਲਬਰਨ ਟੈਸਟ ਜਿੱਤ ਕੇ ਸੀਰੀਜ਼ ਵਿਚ ਪਹਿਲਾਂ ਹੀ ਅਜਿੱਤ ਵਾਧਾ ਬਣਾ ਲਿਆ ਸੀ। ਜਿੱਤ ਤੋਂ ਬਾਅਦ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੁਭਾਵਿਕ ਰੂਪ ਤੋਂ ਕਾਫ਼ੀ ਖੁਸ਼ ਨਜ਼ਰ  ਆਏ। ਉਨ੍ਹਾਂ ਨੇ ਇਸ ਵੱਡੀ ਜਿੱਤ ਲਈ ਪੂਰੀ ਟੀਮ ਨੂੰ ਕ੍ਰੈਡਿਟ ਦਿਤਾ।

India wins the matchIndia wins the matchਉਨ੍ਹਾਂ ਨੇ ਕਿਹਾ, ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਟੀਮ ਦਾ ਹਿੱਸਾ ਬਣਦੇ ਹੋਏ ਮੈਨੂੰ ਇਸ ਤੋਂ ਜ਼ਿਆਦਾ ਖੁਸ਼ੀ ਕਦੇ ਨਹੀਂ ਹੋਈ। ਮੈਂ ਇੱਥੇ ਪਹਿਲੀ ਵਾਰ ਕਪਤਾਨੀ ਕੀਤੀ ਸੀ ਅਤੇ ਅੱਜ ਇਥੇ ਅਸੀ ਇਸ ਮੁਕਾਮ ਉਤੇ ਪੁੱਜੇ ਹਾਂ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ 4 ਸਾਲ ਬਾਅਦ ਅਸੀ ਇੱਥੇ ਟੈਸਟ ਸੀਰੀਜ਼ ਜਿੱਤੇ ਹਾਂ। ਮੈਂ ਸਿਰਫ਼ ਇਕ ਸ਼ਬਦ ਕਹਿਣਾ ਚਾਹੁੰਦਾ ਹਾਂ- ਪ੍ਰਾਉਡ, ਇਸ ਟੀਮ ਦੀ ਕਪਤਾਨੀ ਕਰਦੇ ਹੋਏ ਮੈਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮੈਂ ਅਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ। ਖਿਡਾਰੀ ਕਪਤਾਨ ਨੂੰ ਬਿਹਤਰ ਦਿਖਾਂਉਂਦੇ ਹਨ।

ਭਾਰਤੀ ਕਪਤਾਨ ਨੇ ਕਿਹਾ, ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਹੈ। ਜਦੋਂ 2011 ਵਿਚ ਅਸੀ ਵਰਲਡ ਕੱਪ ਜਿੱਤਿਆ ਸੀ ਤਾਂ ਮੈਂ ਟੀਮ ਦਾ ਸਭ ਤੋਂ ਨੌਜਵਾਨ ਮੈਂਬਰ ਸੀ। ਮੈਂ ਸਾਰਿਆ ਨੂੰ ਉਥੇ ਭਾਵੁਕ ਹੁੰਦੇ ਵੇਖਿਆ ਸੀ। ਮੈਨੂੰ ਉਥੇ ਉਹ ਅਹਿਸਾਸ ਨਹੀਂ ਹੋਇਆ। ਹੁਣ ਇੱਥੇ ਤਿੰਨ ਵਾਰ ਆਉਣ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਇਹ ਸੀਰੀਜ਼ ਜਿੱਤਣਾ ਮੇਰੇ ਲਈ ਕੁੱਝ ਵੱਖਰਾ ਹੈ। ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਕੋਚ ਰਵੀ ਸ਼ਾਸਤਰੀ ਦੇ ਨਾਲ ਆਏ ਵਿਰਾਟ ਕੋਹਲੀ ਨੇ ਇਥੇ ਵੀ ਇਸ ਗੱਲ ਨੂੰ ਦੁਹਰਾਇਆ ਕਿ ਇਹ ਸੀਰੀਜ਼ ਦੀ ਜਿੱਤ ਉਨ੍ਹਾਂ ਦੇ ਟੈਸਟ ਕਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਹੈ।

Inda WinsInda Winsਕੋਹਲੀ ਨੇ ਕਿਹਾ ਕਿ ਇਹ ਸੀਰੀਜ਼ ਸਾਨੂੰ ਵੱਖਰੀ ਪਹਿਚਾਣ ਦੇਵੇਗੀ। ਉਨ੍ਹਾਂ ਨੇ ਕਿਹਾ, ਅਸੀ ਉਹ ਹਾਸਲ ਕਰਨ ਵਿਚ ਕਾਮਯਾਬ ਰਹੇ ਜਿਸ ਉਤੇ ਮਾਣ ਕਰ ਸਕਦੇ ਹਾਂ। ਕੋਹਲੀ ਨੇ ਇਸ ਮੌਕੇ ਉਤੇ ਅਪਣੀ ਟੀਮ  ਦੇ ਸਾਥੀ ਖਿਡਾਰੀਆਂ ਦੀ ਖ਼ੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਪੁਜਾਰਾ ਦੀ ਬਹੁਤ ਪ੍ਰਸੰਸ਼ਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਪੁਜਾਰਾ ਦਾ ਨਾਮ ਖ਼ਾਸ ਲੈਣਾ ਚਾਹਾਂਗਾ। ਉਹ ਸੀਰੀਜ਼ ਵਿਚ ਸ਼ਾਨਦਾਰ ਖੇਡੇ।

ਉਨ੍ਹਾਂ ਨੇ ਕਿਹਾ ਕਿ ਪੁਜਾਰਾ ਦਾ ਪਿਛਲਾ ਆਸਟਰੇਲੀਆ ਦੌਰਾ ਚੰਗਾ ਨਹੀਂ ਰਿਹਾ ਸੀ ਪਰ ਇਸ ਵਾਰ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਵਿਖਾਇਆ। ਉਨ੍ਹਾਂ ਨੇ ਕਿਹਾ, ਪੁਜਾਰਾ ਲਗਾਤਾਰ ਸਿੱਖਣਾ ਚਾਹੁੰਦੇ ਹਨ। ਉਹ ਟੀਮ ਦੇ ਸਭ ਤੋਂ ਚੰਗੇ ਮੈਬਰਾਂ ਵਿਚੋਂ ਇਕ ਹਨ। ਮੈਂ ਉਨ੍ਹਾਂ ਦੇ ਲਈ ਕਾਫ਼ੀ ਖੁਸ਼ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement