2nd ਵਨਡੇ ਅੱਜ: ਦਬਾਅ 'ਚ ਸ਼੍ਰੀਲੰਕਾ, ਵਰਲਡ ਕੱਪ ਖੇਡਣ ਲਈ ਜਿੱਤਣੇ ਹੋਣਗੇ 2 ਮੈਚ
Published : Aug 24, 2017, 6:48 am IST
Updated : Mar 20, 2018, 1:25 pm IST
SHARE ARTICLE
Indian cricket team
Indian cricket team

ਸ਼੍ਰੀਲੰਕਾ ਵਿਰੁੱਧ ਪਹਿਲੇ ਵਨਡੇ 'ਚ ਮਿਲੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਵੀਰਵਾਰ ਨੂੰ ਖੇਡੇ ਜਾਣ ਵਾਲੇ ਸੀਰੀਜ਼ ਦੇ ਦੂਜੇ ਇਕ ਦਿਨਾ ਕੌਮਾਂਤਰੀ ਮੈਚ 'ਚ ਵੀ..

ਪੱਲੇਕੇਲੇ: ਸ਼੍ਰੀਲੰਕਾ ਵਿਰੁੱਧ ਪਹਿਲੇ ਵਨਡੇ 'ਚ ਮਿਲੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਵੀਰਵਾਰ ਨੂੰ ਖੇਡੇ ਜਾਣ ਵਾਲੇ ਸੀਰੀਜ਼ ਦੇ ਦੂਜੇ ਇਕ ਦਿਨਾ ਕੌਮਾਂਤਰੀ ਮੈਚ 'ਚ ਵੀ ਇਸੇ ਜਿੱਤ ਨੂੰ ਬਰਕਰਾਰ ਰੱਖਣ ਲਈ ਉਤਰੇਗੀ। ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਦਾਂਬੁਲਾ ਵਿਚ ਖੇਡੇ ਗਏ ਪਹਿਲੇ ਵਨਡੇ 'ਚ ਲਗਭਗ ਇਕਤਰਫਾ ਅੰਦਾਜ਼ ਵਿਚ ਸ਼੍ਰੀਲੰਕਾਈ ਟੀਮ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਪੰਜ ਮੈਚਾਂ ਦੀ ਸੀਰੀਜ਼ 'ਚ ਟੀਮ ਇੰਡੀਆ 1-0 ਨਾਲ ਅੱਗੇ ਹੈ।

ਦੂਜੇ ਪਾਸੇ ਸ਼੍ਰੀਲੰਕਾਈ ਟੀਮ ਟੈਸਟ ਸੀਰੀਜ਼ ਵਿਚ 0-3 ਨਾਲ ਕਲੀਨ ਸਵੀਪ ਝੱਲਣ ਤੋਂ ਬਾਅਦ ਵਨਡੇ 'ਚ ਵੀ ਖਰਾਬ ਸ਼ੁਰੂਆਤ ਕਾਰਨ ਦਬਾਅ ਵਿਚ ਹੈ, ਜਦਕਿ ਵਿਸ਼ਵ ਕੱਪ ਕੁਆਲੀਫਿਕੇਸ਼ਨ ਲਈ ਉਸ ਨੂੰ ਸੀਰੀਜ਼ 'ਚ ਘੱਟ ਤੋਂ ਘੱਟ ਦੋ ਮੈਚ ਜਿੱਤਣੇ ਜ਼ਰੂਰੀ ਹਨ। ਉਮੀਦ ਹੈ ਕਿ ਪੱਲੇਕੇਲੇ ਵਿਚ ਵੀ ਟੀਮ ਇੰਡੀਆ ਵਧੀਆ ਨਤੀਜਾ ਹਾਸਲ ਕਰ ਸਕੇਗੀ।

ਟੈਸਟ ਸੀਰੀਜ਼ ਤੋਂ ਬਾਅਦ ਵਿਰਾਟ ਐਂਡ ਕੰਪਨੀ ਨੇ ਵਨ ਡੇ ਮੁਤਾਬਕ ਵੀ ਖੁਦ ਨੂੰ ਆਸਾਨੀ ਨਾਲ ਢਾਲ ਲਿਆ ਹੈ। ਟੀਮ ਵਨ ਡੇ ਵਿਚ ਉਤਰ ਰਹੀ ਹੈ ਪਰ ਨੌਜਵਾਨ ਖਿਡਾਰੀਆਂ 'ਤੇ ਖਾਸ ਕਰਕੇ ਗੇਂਦਬਾਜ਼ਾਂ ਨੇ ਉਸਦੇ ਤਜਰਬੇਕਾਰ ਰਵਿੰਦਰ ਜਡੇਜਾ, ਰਵੀਚੰਦਰ ਅਸ਼ਵਿਨ ਤੇ ਮੁਹੰਮਦ ਸ਼ੰਮੀ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਹੈ। ਭਾਰਤ ਤੇ ਸ਼੍ਰੀਲੰਕਾ ਦੀ ਗੇਂਦਬਾਜ਼ੀ 'ਚ ਵੀ ਫਿਲਹਾਲ ਵੱਡਾ ਫਰਕ ਦਿਸ ਰਿਹਾ ਹੈ ਤਾਂ ਦੋਵੇਂ ਟੀਮਾਂ ਦੀ ਬੱਲੇਬਾਜ਼ੀ ਵਿਚ ਵੀ ਜ਼ਮੀਨ-ਆਸਮਾਨ ਦਾ ਫਰਕ ਦਿਖਾਈ ਦੇ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement