ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਸੌਰਭ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਸਮੇਤ 554 ਖਿਡਾਰੀ ਲੈਣਗੇ ਹਿੱਸਾ
Published : Aug 23, 2017, 11:20 am IST
Updated : Mar 20, 2018, 5:39 pm IST
SHARE ARTICLE
Squash
Squash

ਦੇਸ਼ ਦੇ ਨੰਬਰ ਇਕ ਖਿਡਾਰੀ ਸੌਰਭ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਸਮੇਤ 554 ਖਿਡਾਰੀ 23 ਤੋਂ 26 ਅਗਸਤ ਤਕ ਗ੍ਰੇਟਰ ਨੋਇਡਾ ਸਥਿਤ ਸ਼ਿਵ ਨਾਦਰ ਯੂਨੀਵਰਸਿਟੀ..

ਦੇਸ਼ ਦੇ ਨੰਬਰ ਇਕ ਖਿਡਾਰੀ ਸੌਰਭ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਸਮੇਤ 554 ਖਿਡਾਰੀ 23 ਤੋਂ 26 ਅਗਸਤ ਤਕ ਗ੍ਰੇਟਰ ਨੋਇਡਾ ਸਥਿਤ ਸ਼ਿਵ ਨਾਦਰ ਯੂਨੀਵਰਸਿਟੀ ‘ਚ ਹੋਣ ਵਾਲੀ ਐੱਚ.ਸੀ.ਐੱਲ. 74ਵੀਂ ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ‘ਚ ਹਿੱਸਾ ਲੈਣਗੇ। ਭਾਰਤੀ ਸਕੁਐਸ਼ ਰੈਕੇਟ ਸੰਘ (ਐੱਸ.ਆਰ.ਐੱਫ.ਆਈ.) ਦੇ ਰਾਸ਼ਟਰੀ ਸਕੁਐਸ਼ ਵਿਕਾਸ ਅਧਿਕਾਰੀ ਹਰੀਸ਼ ਪ੍ਰਸਾਦ ਤੇ ਐੱਚ.ਸੀ.ਐੱਲ. ਕਾਰਪੋਰੇਸ਼ਨ ਦੇ ਅਫਸਰ ਸੁੰਦਰ ਮਹਾਲਿੰਗਮ ਨੇ ਦੇਸ਼ ਦੇ ਨੰਬਰ ਇਕ ਖਿਡਾਰੀ ਸੌਰਭ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਦੀ ਮੌਜੂਦਗੀ ਵਿਚ ਮੰਗਲਵਾਰ ਇਥੇ ਪੱਤਰਕਾਰ ਸੰਮੇਲਨ ‘ਚ ਇਹ ਐਲਾਨ ਕੀਤਾ।

ਹਰੀਸ਼ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ 25 ਸੂਬਿਆਂ ਤੋਂ 554 ਖਿਡਾਰੀ 9 ਵੱਖ-ਵੱਖ ਵਰਗਾਂ ਵਿਚ ਮੁਕਾਬਲਿਆਂ ਲਈ ਉਤਰਨਗੇ। ਟੂਰਨਾਮੈਂਟ ਵਿਚ 11 ਲੱਖ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਤੇ ਪੁਰਸ਼ ਤੇ ਮਹਿਲਾ ਜੇਤੂਆਂ ਨੂੰ ਇਕ ਬਰਾਬਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਪੁਰਸ਼ਾਂ ਵਿਚ 312 ਖਿਡਾਰੀ ਤੇ ਮਹਿਲਾਵਾਂ ਵਿਚ 65 ਖਿਡਾਰੀ ਉਤਰਨਗੇ। ਚੈਂਪੀਅਨਸ਼ਿਪ ਨਾਕਆਊਟ ਆਧਾਰ ‘ਤੇ ਖੇਡੀ ਜਾਵੇਗੀ ਤੇ 8 ਚੋਟੀ ਦੇ ਖਿਡਾਰੀ ਪੁਰਸ਼, ਮਹਿਲਾ ਤੇ ਪ੍ਰੋਫੈਸ਼ਨਲ ਕੋਚ ਵਰਗਾਂ ਵਿਚ ਇਨਾਮੀ ਰਾਸ਼ੀ ਲਈ ਭਿੜਨਗੇ।

ਚੋਟੀ ਦੇ ਖਿਡਾਰੀਆਂ ਨੂੰ ਰੈਂਕਿੰਗ ਅੰਕ ਵੀ ਮਿਲਣਗੇ,ਜਿਹੜੇ ਉਨ੍ਹਾਂ ਦੀ ਸੰਬੰਧਤ ਉਮਰ ਵਰਗ ਦੀ ਰਾਸ਼ਟਰੀ ਰੈਂਕਿੰਗ ਸੂਚੀ ਵਿਚ ਜੋੜੇ ਜਾਣਗੇ,ਸਾਬਕਾ ਚੈਂਪੀਅਨ ਦੀਪਿਕਾ ਪੱਲੀਕਲ ਨੇ ਗੋਡੇ ਦੀ ਸੱਟ ਕਾਰਨ ਆਖਰੀ ਸਮੇਂ ਵਿਚ 74ਵੀਂ ਸੀਨੀਅਰ ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਤੋਂ ਹਟਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਘਰੇਲੂ ਚੈਂਪੀਅਨਸ਼ਿਪ ਨੂੰ ਕਰਾਰਾ ਝਟਕਾ ਲੱਗਾ ਹੈ।

ਪੱਲੀਕਲ ਨੇ 29 ਅਗਸਤ ਤੋਂ 3 ਸਤੰਬਰ ਤਕ ਹੋਣ ਵਾਲੇ ਚਾਈਨਾ ਓਪਨ ਤੋਂ ਪਹਿਲਾਂ ਸੱਟ ਦੇ ਵਧਣ ਦੇ ਡਰੋਂ ਕੱਲ ਪਹਿਲੇ ਦੌਰ ਦਾ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਪੱਲੀਕਲ ਨੇ ਕਿਹਾ ਕਿ ਇਹ ਕਾਫੀ ਮੰਦਭਾਗਾ ਹੈ ਕਿ ਮੈਨੂੰ ਹਟਣਾ ਪਿਆ। ਮੇਰਾ ਆਗਾਮੀ ਸੈਸ਼ਨ ਕਾਫੀ ਅਹਿਮ ਹੈ, ਮੈਂ ਸੋਚਿਆ ਕਿ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਪੂਰੀ ਤਰ੍ਹਾਂ ਫਿੱਟ ਹੋਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement