ਸ੍ਰੀਲੰਕਾ 'ਤੇ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਲਈ ਉਤਰੇਗੀ ਟੀਮ ਇੰਡੀਆ
Published : Aug 23, 2017, 5:01 pm IST
Updated : Mar 20, 2018, 3:49 pm IST
SHARE ARTICLE
Dhoni and Kohli
Dhoni and Kohli

ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਕੱਲ੍ਹ ਦੂਜੇ ਇਕ ਦਿਨਾ ਮੈਚ ਲਈ ਇੱਥੇ ਮੈਦਾਨ 'ਚ ਉਤਰੇਗੀ ਤਾਂ ਉਸ ਦਾ ਇਰਾਦਾ ਲਗਾਤਾਰ ਹਾਰ ਤੋਂ..

ਪਲੇਕੇਲੇ, 23 ਅਗੱਸਤ: ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਕੱਲ੍ਹ ਦੂਜੇ ਇਕ ਦਿਨਾ ਮੈਚ ਲਈ ਇੱਥੇ ਮੈਦਾਨ 'ਚ ਉਤਰੇਗੀ ਤਾਂ ਉਸ ਦਾ ਇਰਾਦਾ ਲਗਾਤਾਰ ਹਾਰ ਤੋਂ ਪ੍ਰੇਸ਼ਾਨ ਸ੍ਰੀਲੰਕਾਈ ਟੀਮ ਦੀਆਂ ਮੁਸੀਬਤਾਂ ਹੋਰ ਵਧਾ ਕੇ ਅਪਣੀ ਜਿੱਤ ਦਾ ਅਭਿਆਨ ਬਰਕਰਾਰ ਰੱਖਣਾ ਦਾ ਹੋਵੇਗਾ।
ਟੈਸਟ ਲੜੀ 'ਚ 3-0 ਨਾਲ ਮਿਲੀ ਜਿੱਤ ਤੋਂ ਬਾਅਦ ਇਕ ਦਿਨਾ 'ਚ ਵੀ ਭਾਰਤ ਦਾ ਇਹ ਪ੍ਰਦਰਸ਼ਨ ਜਾਰੀ ਰਿਹਾ, ਜਿਸ 'ਚ ਪਹਿਲਾ ਇਕ ਦਿਨਾ ਮੈਚ ਉਨ੍ਹਾਂ ਨੇ ਨੌਂ ਵਿਕਟਾਂ ਨਾਲ ਜਿੱਤਿਆ।
ਸ੍ਰੀਲੰਕਾ ਦਾ ਪ੍ਰਦਰਸ਼ਨ ਇੰਨਾ ਖ਼ਰਾਬ ਰਿਹਾ ਹੈ ਕਿ ਉਸ ਦੇ ਪ੍ਰਸ਼ੰਸਕਾਂ ਨੇ ਇਸ ਦਾ ਕਾਰਨ ਪੁੱਛਣ ਲਈ ਟੀਮ ਬਸ ਰੋਕ ਦਿਤੀ। ਮੁੱਖ ਕੋਚ ਨਿਕ ਪੋਥਾਸ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਟੀਮ ਸੱਭ ਕੁਝ ਗ਼ਲਤ ਕਰ ਰਹੀ ਹੈ। ਉਨ੍ਹਾਂ ਨੇ ਟੀਮ ਮੈਨੇਜਰ ਅਸਾਂਕਾ ਗੁਰੂਸਿੰਘਾ ਦੇ ਦਖ਼ਲ ਵੱਲ ਇਸ਼ਾਰਾ ਕੀਤਾ ਸੀ।
ਭਾਰਤੀ ਸਲਾਮੀ ਬੱਲੇਬਾਜ ਸ਼ਿਖਰ ਧਵਨ ਨੇ ਨਾਬਾਦ 132 ਦੌੜਾਂ ਬਣਾ ਕੇ ਸ੍ਰੀਲੰਕਾਈ ਗੇਂਦਬਾਜ਼ਾਂ 'ਤੇ ਜੋ ਦਬਾਅ ਬਣਾਇਆ, ਉਸ ਤੋਂ ਉਹ ਉੁਭਰ ਨਹੀਂ ਸਕੇ। ਕਪਤਾਨ ਕੋਹਲੀ ਨੇ ਵੀ ਨਾਬਾਦ 82 ਦੌੜਾਂ ਬਣਾਈਆਂ। ਅਜੇ ਪੰਜ 'ਚੋਂ ਇਕ ਹੀ ਮੈਚ ਖੇਡਿਆ ਹੈ ਅਤੇ ਕੋਹਲੀ ਨੇ ਵੈਸਟਇੰਡੀਜ਼ 'ਚ ਵੀ ਟੀਮ 'ਚ ਜ਼ਿਆਦਾ ਬਦਲਾਅ ਨਹੀਂ ਕੀਤੇ ਸਨ। ਇਥੇ ਵੀ ਹਾਲਾਤ ਉਹੀ ਹਨ।
ਸ੍ਰੀਲੰਕਾ ਨੂੰ 2019 ਵਿਸ਼ਵ ਕਪ ਲਈ ਕੁਆਲੀਫ਼ਾਈ ਕਰਨਾ ਹੈ ਤਾਂ ਉਸ ਨੂੰ ਦੋ ਮੈਚ ਜ਼ਰੂਰ ਜਿੱਤਣੇ ਹੋਣਗੇ ਤਾਂ ਕਿ 30 ਸਤੰਬਰ ਦੀ ਸਮਾਂ ਸੀਮਾ ਤਕ ਵੈਸਟਇੰਡੀਜ਼ ਉਸ ਨੂੰ ਪਛਾੜ ਨਾ ਦੇਵੇ।  
ਇਸ ਲਈ ਸ੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਜ਼ਿੰਮੇਵਾਰੀ ਨਾਲ ਪ੍ਰਦਰਸ਼ਨ ਕਰਨਾ ਹੋਵੇਗਾ। ਉਥੇ ਹੀ ਅਕਸ਼ਰ ਪਟੇਲ ਅਤੇ ਯੁਜਵੇਂਦਰ ਚਹਿਲ ਵਰਗੇ ਖਿਡਾਰੀਆਂ ਲਈ ਇਹ ਲੜੀ ਅਹਿਮ ਹੈ, ਜਿਨ੍ਹਾਂ ਦੀਆਂ ਨਜ਼ਰਾਂ ਅਗਲੇ ਵਿਸ਼ਵ ਕੱਪ 'ਚ ਟੀਮ 'ਚ ਜਗ੍ਹਾ ਬਣਾਉਣ 'ਤੇ ਹਨ।
ਇਥੇ ਇਹ ਵੀ ਦੇਖਣਾ ਹੋਵੇਗਾ ਕਿ ਕੋਹਲੀ ਬੱਲੇਬਾਜ਼ੀ 'ਚ ਕੋਈ ਬਦਲਾਅ ਕਰਦੇ ਹਨ ਤਾਂ ਕਿ ਕੇ.ਐਲ ਰਾਹੁਲ ਅਤੇ ਕੇਦਾਰ ਯਾਦਵ ਨੂੰ ਕੁਝ ਸਮਾਂ ਮਿਲ ਸਕੇ। ਸ੍ਰੀਲੰਕਾਈ ਟੀਮ ਭਾਰਤ ਨੂੰ ਆਲ ਆਊਟ ਕਰਨ 'ਚ ਨਾਕਾਮ ਰਹੀ ਹੈ ਅਤੇ ਉਸ ਦੀਆਂ ਚੋਣ ਨੀਤੀਆਂ 'ਤੇ ਵੀ ਸਵਾਲ ਉਠਣ ਲੱਗੇ ਹਨ। ਟੈਸਟ ਕਪਤਾਨ ਅਤੇ ਸ੍ਰੀਲੰਕਾ ਦੇ ਦਿੱਗਜ ਬੱਲੇਬਾਜ ਦਿਨੇਸ਼ ਚੰਦੀਮਲ ਨੂੰ ਆਖ਼ਰੀ ਗਿਆਰ੍ਹਾਂ 'ਚ ਥਾਂ ਨਹੀਂ ਮਿਲੀ। ਉਥੇ ਆਮ ਤੌਰ 'ਤੇ ਪਾਰੀ ਦਾ ਆਗ਼ਾਜ਼ ਕਰਨ ਵਾਲੇ ਕਪਤਾਨ ਉਪੁਲ ਥਰੰਗਾ ਚੌਥੇ ਨੰਬਰ 'ਤੇ ਉਤਰੇ, ਜਿੱਥੇ ਚੰਦੀਮਲ ਬੱਲੇਬਾਜ਼ੀ ਕਰਦੇ ਹਨ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement