
IPL-2025 News: ਅਭਿਸ਼ੇਕ ਸ਼ਰਮਾ ਨੂੰ ਵੀ ਲੱਗਿਆ ਜੁਰਮਾਨਾ
Digvesh Singh Rathi banned for one match after on-field clash Latest News in Punjabi : ਆਈਪੀਐਲ 2025 ਵਿੱਚ ਲਖਨਊ ਸੁਪਰ ਜਾਇੰਟਸ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੋਏ ਮੈਚ ਵਿੱਚ, ਦਿਗਵੇਸ਼ ਸਿੰਘ ਨੂੰ ਅਭਿਸ਼ੇਕ ਸ਼ਰਮਾ ਨਾਲ ਟੱਕਰ ਦੀ ਭਾਰੀ ਕੀਮਤ ਚੁਕਾਉਣੀ ਪਈ। ਆਈਪੀਐਲ ਦੀ ਆਚਾਰ ਸੰਹਿਤਾ ਦੀ ਉਲੰਘਣਾ ਕਰਨ 'ਤੇ ਉਸ 'ਤੇ ਇਕ ਮੈਚ ਦੀ ਪਾਬੰਦੀ ਤੇ 50% ਜੁਰਮਾਨਾ ਲਗਾਇਆ ਗਿਆ ਹੈ।
ਲਖਨਊ ਦੇ ਏਕਾਨਾ ਸਟੇਡੀਅਮ ਵਿਚ ਆਈਪੀਐਲ 2025 ਦੇ ਮੈਚ ਵਿਚ ਬੀਤੇ ਦਿਨ ਲਖਨਊ ਸੁਪਰ ਜਾਇੰਟਸ (ਐਲਐਸਜੀ) ਤੇ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਆਹਮੋ-ਸਾਹਮਣੇ ਹੋਏ। ਇਸ ਮੈਚ ਵਿਚ, ਦਿਗਵੇਸ਼ ਸਿੰਘ ਰਾਠੀ ਦੀ ਟੱਕਰ ਅਭਿਸ਼ੇਕ ਸ਼ਰਮਾ ਨਾਲ ਹੋਈ। ਇਸ 'ਤੇ, ਬੀਸੀਸੀਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਦੋਵਾਂ ਖਿਡਾਰੀਆਂ ਵਿਰੁਧ ਕਾਰਵਾਈ ਕੀਤੀ ਹੈ।
ਦਿਗਵੇਸ਼ ਰਾਠੀ 'ਤੇ ਆਈਪੀਐਲ ਦੇ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਇਕ ਮੈਚ ਦੀ ਪਾਬੰਦੀ ਤੇ 50% ਜੁਰਮਾਨਾ ਲਗਾਇਆ ਗਿਆ ਹੈ। ਅਭਿਸ਼ੇਕ ਸ਼ਰਮਾ ਨੂੰ ਵੀ ਮੈਚ ਫੀਸ ਦਾ 25% ਜੁਰਮਾਨਾ ਲਗਾਇਆ ਗਿਆ ਹੈ ਤੇ 1 ਡੀਮੈਰਿਟ ਅੰਕ ਦਿਤਾ ਗਿਆ ਹੈ।
ਆਈਪੀਐਲ ਦੀ ਅਧਿਕਾਰਤ ਮੀਡੀਆ ਸਲਾਹਕਾਰ ਦੇ ਅਨੁਸਾਰ, ਐਲਐਸਜੀ ਸਪਿਨਰ ਦਿਗਵੇਸ਼ ਸਿੰਘ ਰਾਠੀ ਨੂੰ ਆਈਪੀਐਲ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਉਸ ਦੀ ਮੈਚ ਫੀਸ ਦਾ 50 ਫ਼ੀ ਸਦੀ ਜੁਰਮਾਨਾ ਤੇ ਇਕ ਮੈਚ ਦੀ ਮੁਅੱਤਲੀ ਦਾ ਸਾਹਮਣਾ ਕਰਨਾ ਪਵੇਗਾ। ਇਹ ਇਸ ਸੀਜ਼ਨ ਵਿਚ ਰਾਠੀ ਦਾ ਤੀਜਾ ਲੈਵਲ-1 ਅਪਰਾਧ (ਧਾਰਾ 2.5 ਦੇ ਤਹਿਤ) ਸੀ। ਇਸ ਤੋਂ ਪਹਿਲਾਂ ਵੀ ਉਸ ਨੂੰ ਦੋ ਵਾਰ ਦੋਸ਼ੀ ਪਾਇਆ ਜਾ ਚੁੱਕਾ ਹੈ।
ਮੈਚ ਤੋਂ ਬਾਅਦ, ਅੰਪਾਇਰਾਂ ਅਤੇ ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਦੋਵਾਂ ਖਿਡਾਰੀਆਂ ਨਾਲ ਗੱਲ ਕੀਤੀ ਅਤੇ ਮਾਮਲਾ ਸ਼ਾਂਤ ਕੀਤਾ। ਪ੍ਰੇਜੇਂਟੇਸ਼ਨ ਸੇਰੇਮਨੀ ਵਿਚ, ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਹੁਣ ਦੋਵਾਂ ਖਿਡਾਰੀਆਂ ਵਿਚਕਾਰ ਸੱਭ ਕੁਝ ਠੀਕ ਹੈ ਅਤੇ ਉਨ੍ਹਾਂ ਨੂੰ ਇਕ ਦੂਜੇ ਵਲ ਹੱਸਦੇ ਤੇ ਮੁਸਕਰਾਉਂਦੇ ਦੇਖਿਆ ਗਿਆ।
ਤਿੰਨ ਮੈਚਾਂ ਵਿਚ ਕੁੱਲ 5 ਡੀਮੈਰਿਟ ਅੰਕ ਹਾਸਲ ਕਰਨ ਤੋਂ ਬਾਅਦ, ਰਾਠੀ ਨੂੰ ਹੁਣ 22 ਮਈ ਨੂੰ ਅਹਿਮਦਾਬਾਦ ਵਿਚ ਗੁਜਰਾਤ ਟਾਈਟਨਜ਼ ਵਿਰੁਧ ਮੈਚ ਤੋਂ ਬਾਹਰ ਰਹਿਣਾ ਪਵੇਗਾ।
ਦੂਜੇ ਪਾਸੇ, ਬੀਸੀਸੀਆਈ ਨੇ ਵੀ ਰਾਠੀ ਨਾਲ ਬਹਿਸ ਕਰਨ ਲਈ ਅਭਿਸ਼ੇਕ ਸ਼ਰਮਾ ਵਿਰੁਧ ਕਾਰਵਾਈ ਕੀਤੀ ਹੈ। SRH ਦੇ ਆਲਰਾਊਂਡਰ ਅਭਿਸ਼ੇਕ ਸ਼ਰਮਾ ਨੂੰ ਉਸਦੀ ਮੈਚ ਫੀਸ ਦਾ 25 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ। ਉਸ 'ਤੇ ਲੈਵਲ 1 ਦੇ ਅਪਰਾਧ (ਧਾਰਾ 2.6) ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਕਿਉਂਕਿ ਇਹ ਉਸ ਦੀ ਪਹਿਲੀ ਉਲੰਘਣਾ ਸੀ, ਉਸ ਨੂੰ ਸਿਰਫ਼ 1 ਡੀਮੈਰਿਟ ਅੰਕ ਮਿਲਿਆ। ਮੈਚ ਦੌਰਾਨ, ਦੋਵਾਂ ਖਿਡਾਰੀਆਂ ਵਿਚਕਾਰ ਹੋਈ ਤਿੱਖੀ ਬਹਿਸ ਅਤੇ ਹਾਵ-ਭਾਵ ਕੈਮਰੇ ਵਿਚ ਕੈਦ ਹੋ ਗਏ, ਜਿਸ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
ਮੈਚ ਵਿਚ ਕਿਉਂ ਹੋਈ ਗਰਮਾ-ਗਰਮੀ?
ਬੀਤੇ ਦਿਨ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਤੇ ਲਖਨਊ ਸੁਪਰਜਾਇੰਟਸ (LSG) ਮੈਚ ਦੇ ਅੱਠਵੇਂ ਓਵਰ ਵਿਚ ਅਭਿਸ਼ੇਕ ਸ਼ਰਮਾ (59/20 ਗੇਂਦਾਂ) ਨੂੰ ਕੈਚ ਆਊਟ ਕਰਨ ਤੋਂ ਬਾਅਦ ਦਿਗਵੇਸ਼ ਰਾਠੀ (2/37) ਨੇ ਅਪਣਾ ਟ੍ਰੇਡਮਾਰਕ 'ਨੋਟਬੁੱਕ' ਜਸ਼ਨ ਮਨਾਇਆ। ਇਸ ਤੋਂ ਬਾਅਦ ਉਸ ਦਾ ਅਭਿਸ਼ੇਕ ਨਾਲ ਝਗੜਾ ਹੋ ਗਿਆ। ਹਾਲਾਂਕਿ, ਅੰਪਾਇਰਾਂ ਦੇ ਤੁਰਤ ਦਖ਼ਲ ਕਾਰਨ ਮਾਮਲਾ ਅੱਗੇ ਨਹੀਂ ਵਧਿਆ। ਮੈਚ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਲਖਨਊ ਸੁਪਰਜਾਇੰਟਸ (LSG) ਨੂੰ 6 ਵਿਕਟਾਂ ਨਾਲ ਹਰਾਇਆ।