
ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਸੱਤਵੇਂ ਸੀਜ਼ਨ ਵਿਚ ਲੀਗ ਨੂੰ ਬੰਗਾਲ ਵਾਰੀਅਰਜ਼ ਨਵਾਂ ਚੈਂਪੀਅਨ ਮਿਲਿਆ ਹੈ।
ਅਹਿਮਦਾਬਾਦ: ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਸੱਤਵੇਂ ਸੀਜ਼ਨ ਵਿਚ ਲੀਗ ਨੂੰ ਬੰਗਾਲ ਵਾਰੀਅਰਜ਼ ਨਵਾਂ ਚੈਂਪੀਅਨ ਮਿਲਿਆ ਹੈ। ਬੰਗਾਲ ਵਾਰੀਅਰਜ਼ ਨੇ ਅਹਿਮਦਾਬਾਦ ਦੇ ਟ੍ਰਾਂਸਟੇਡੀਆ ਦੇ ਏਕਾ ਅਰੇਨਾ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਦਿੱਲੀ ਦਬੰਗ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਪ੍ਰੋ ਕਬੱਡੀ ਲੀਗ ਵਿਚ ਇਹ ਬੰਗਾਲ ਵਾਰੀਅਰਜ਼ ਦਾ ਪਹਿਲਾ ਖਿਤਾਬ ਹੈ।
WE ARE THE SEASON 7 CHAMPIONS MY FRIENDS! ??
— Bengal Warriors (@BengalWarriors) October 19, 2019
WE HAVE CLINCHED OUR MAIDEN PRO KABADDI LEAGUE TITLE! ?#AamarWarriors #DELvKOL #VIVOProKabaddiFinal pic.twitter.com/KjcIkJXlQN
ਮੁਹੰਮਦ ਨਬੀ ਬਖ਼ਸ਼ ਦੇ ਸੁਪਰ-10 ਦੇ ਦਮ 'ਤੇ ਬੰਗਾਲ ਵਾਰੀਅਰਜ਼ ਨੇ ਸ਼ਨਿਚਰਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ (ਪੀਕੇਐੱਲ) ਦੇ ਸੱਤਵੇਂ ਸੈਸ਼ਨ ਦੇ ਰੋਮਾਂਚਕ ਫਾਈਨਲ ਵਿਚ ਦਬੰਗ ਦਿੱਲੀ ਨੂੰ 39-34 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ। ਦੋਵੇਂ ਟੀਮਾਂ ਪਹਿਲੇ ਅੱਧ ਵਿਚ 17-17 ਦੀ ਬਰਾਬਰੀ 'ਤੇ ਸਨ ਪਰ ਬੰਗਾਲ ਨੇ ਦੂਜੇ ਅੱਧ ਵਿਚ ਚੰਗੀ ਵਾਪਸੀ ਕਰਦੇ ਹੋਏ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
Bengal Warriors Beat Dabang Delhi 39-34
ਚੈਂਪੀਅਨ ਬੰਗਾਲ ਲਈ ਮੁਹੰਮਦ ਨਬੀ ਬਖ਼ਸ਼ ਦੇ ਸੁਪਰ-10 ਤੋਂ ਇਲਾਵਾ ਸੁਕੇਸ਼ ਹੇਗੜੇ ਨੇ ਅੱਠ ਅੰਕ ਹਾਸਲ ਕੀਤੇ। ਟੀਮ ਨੂੰ ਰੇਡ ਨਾਲ 22, ਟੈਕਲ ਨਾਲ 10, ਆਲਆਊਟ ਨਾਲ ਛੇ ਤੇ ਇਕ ਵਾਧੂ ਅੰਕ ਮਿਲਿਆ। ਦਿੱਲੀ ਲਈ ਨਵੀਨ ਦੇ 18 ਅੰਕਾਂ ਤੋਂ ਇਲਾਵਾ ਅਨਿਲ ਕੁਮਾਰ ਨੇ ਤਿੰਨ ਅੰਕ ਲਏ। ਟੀਮ ਰੇਡ ਨਾਲ 27, ਟੈਕਲ ਨਾਲ ਤਿੰਨ, ਆਲ ਆਊਟ ਨਾਲ ਦੋ ਤੇ ਦੋ ਵਾਧੂ ਅੰਕ ਮਿਲੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।