
ਮੈਂ ਭਵਿੱਖ ਵਿੱਚ ਵੀ ਸਖ਼ਤ ਮਿਹਨਤ ਕਰਦੀ ਰਹਾਂਗੀ
ਬੈਂਕਾਕ : ਮਨਿਕਾ ਬੱਤਰਾ ਏਸ਼ੀਅਨ ਟੇਬਲ ਟੈਨਿਸ ਈਵੈਂਟ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰਨ ਬਣ ਗਈ ਹੈ, ਜਿਸ ਨੇ ਪਲੇਆਫ ਵਿਚ ਵਿਸ਼ਵ ਦੀ ਛੇਵੇਂ ਨੰਬਰ ਦੀ ਜਾਪਾਨ ਦੀ ਖਿਡਾਰਨ ਹਿਨਾ ਹਯਾਤਾ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਵਿਸ਼ਵ ਦੀ 44ਵੇਂ ਨੰਬਰ ਦੀ ਖਿਡਾਰਨ ਮਨਿਕਾ ਨੇ ਹਯਾਤਾ ਨੂੰ 11.6, 6.11, 11.7, 12.10, 4.11, 11.2 ਨਾਲ ਹਰਾਇਆ।
ਇਸ ਜਿੱਤ ਨਾਲ ਉਸ ਨੂੰ ਕਾਂਸੀ ਦੇ ਤਗਮੇ ਦੇ ਨਾਲ 10,000 ਡਾਲਰ ਵੀ ਮਿਲਣਗੇ। ਜਿੱਤ ਤੋਂ ਬਾਅਦ ਮਨਿਕਾ ਨੇ ਕਿਹਾ ਕਿ ਇਹ ਮੇਰੇ ਲਈ ਵੱਡੀ ਜਿੱਤ ਹੈ। ਮੈਂ ਖੇਡ ਦਾ ਪੂਰਾ ਆਨੰਦ ਲਿਆ ਅਤੇ ਚੋਟੀ ਦੇ ਖਿਡਾਰੀਆਂ ਖਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਮੈਂ ਭਵਿੱਖ ਵਿੱਚ ਵੀ ਸਖ਼ਤ ਮਿਹਨਤ ਕਰਦੀ ਰਹਾਂਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਸੈਮੀਫਾਈਨਲ ਵਿਚ ਜਾਪਾਨ ਦੀ ਚੌਥਾ ਦਰਜਾ ਪ੍ਰਾਪਤ ਮੀਮਾ ਇਟੋ ਤੋਂ ਹਾਰ ਗਈ ਸੀ।