ICC World Cup 2023 Records: ਵਿਸ਼ਵ ਕੱਪ 2023 ਦੌਰਾਨ ਕਿਸ ਨੇ ਬਣਾਇਆ ਕਿਹੜਾ ਰਿਕਾਰਡ, Player of the Tournament ਬਣੇ ਵਿਰਾਟ ਕੋਹਲੀ
Published : Nov 20, 2023, 10:17 am IST
Updated : Nov 20, 2023, 10:17 am IST
SHARE ARTICLE
ICC World Cup 2023 Records
ICC World Cup 2023 Records

ਆਸਟ੍ਰੇਲੀਆ ਦੀ ਜਿੱਤ ਨਾਲ ਭਾਰਤ ਦਾ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ।

ICC World Cup 2023 Records: ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਅਤੇ ਇਸ ਮੈਚ ਵਿਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਅਪਣੇ ਨਾਂਅ ਕੀਤਾ। ਆਸਟ੍ਰੇਲੀਆ ਦੀ ਇਸ ਜਿੱਤ ਨਾਲ ਭਾਰਤ ਦਾ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ। ਭਾਰਤ ਨੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਟੀਮ ਇੰਡੀਆ ਨੇ ਲੀਗ ਪੜਾਅ 'ਚ ਅਪਣੇ ਸਾਰੇ ਮੈਚ ਜਿੱਤੇ ਸਨ। ਇਸ ਦੇ ਨਾਲ ਹੀ ਉਸ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾਇਆ। ਅਜਿਹੇ 'ਚ ਟੀਮ ਇੰਡੀਆ ਨੂੰ ਵਿਸ਼ਵ ਕੱਪ ਦਾ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਹਾਲਾਂਕਿ ਟੀਮ ਇੰਡੀਆ ਫਾਈਨਲ 'ਚ ਹਾਰ ਗਈ ਅਤੇ ਚੈਂਪੀਅਨ ਬਣਨ ਤੋਂ ਖੁੰਝ ਗਈ। ਭਾਰਤ ਲਈ, ਵਿਰਾਟ ਕੋਹਲੀ ਟੂਰਨਾਮੈਂਟ ਵਿਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ ਜਦਕਿ ਮੁਹੰਮਦ ਸ਼ਮੀ ਨੇ ਟੂਰਨਾਮੈਂਟ ਵਿਚ ਸੱਭ ਤੋਂ ਵੱਧ ਵਿਕਟਾਂ ਲਈਆਂ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਟੂਰਨਾਮੈਂਟ ਵਿਚ ਸੱਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ ਸਨ। ਵਿਰਾਟ ਕੋਹਲੀ ਨੇ ਪੂਰੇ ਟੂਰਨਾਮੈਂਟ 'ਚ 765 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਦਾ ਖਿਤਾਬ ਮਿਲਿਆ। ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਇਕ ਸੀਜ਼ਨ ਵਿਚ ਸੱਭ ਤੋਂ ਵੱਧ ਦੌੜਾਂ ਬਣਾਉਣ ਦਾ ਸਚਿਨ ਤੇਂਦੁਲਕਰ ਦਾ 20 ਸਾਲ ਪੁਰਾਣਾ ਰਿਕਾਰਡ ਆਪਣੇ ਨਾਂਅ ਕਰ ਲਿਆ। ਵਿਸ਼ਵ ਕੱਪ ਦੌਰਾਨ ਹੋਰ ਵੀ ਕਈ ਰਿਕਾਰਡ ਬਣੇ।

ਵਿਸ਼ਵ ਕੱਪ 2023 ਦੌਰਾਨ ਬਣੇ ਰਿਕਾਰਡਾਂ ਉਤੇ ਇਕ ਨਜ਼ਰ

ਸੱਭ ਤੋਂ ਵੱਧ ਦੌੜਾਂ: ਵਿਰਾਟ ਕੋਹਲੀ (765)
ਸੱਭ ਤੋਂ ਵੱਧ ਛੱਕੇ: ਰੋਹਿਤ ਸ਼ਰਮਾ (31)
ਸੱਭ ਤੋਂ ਵੱਧ ਵਿਕਟਾਂ: ਮੁਹੰਮਦ ਸ਼ਮੀ (24)
ਸਰਬੋਤਮ ਪ੍ਰਦਰਸ਼ਨ: ਮੁਹੰਮਦ ਸ਼ਮੀ (7/57)
ਸਰਬੋਤਮ ਵਿਅਕਤੀਗਤ ਸਕੋਰ: ਗਲੇਨ ਮੈਕਸਵੈੱਲ (201*)
ਸੱਭ ਤੋਂ ਵੱਧ ਸੈਂਕੜੇ: ਕਵਿੰਟਨ ਡੀ ਕਾਕ (4)
ਵਿਕਟਕੀਪਰ ਵਲੋਂ ਸੱਭ ਤੋਂ ਵੱਧ ਵਿਕਟਾਂ: ਕੁਇੰਟਨ ਡੀ ਕਾਕ (20)
ਸੱਭ ਤੋਂ ਵੱਧ ਕੈਚ: ਡੇਰਿਲ ਮਿਸ਼ੇਲ (11)

(For more news apart from ICC World Cup 2023 Records stay tuned to Rozana Spokesman)

Location: India, Maharashtra

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement