
ਇਸ ਵਾਰ ਜਦੋਂ ਆਈ.ਪੀਐਲ ਸ਼ੁਰੂ ਹੋਇਆ, ਤਾਂ ਪਟਿਆਲਾ ਦੇ ਇਸ ਪਰਵਾਰ ਨੂੰ ਵੀ ਇਹ ਉਮੀਦ ਸੀ ਕਿ ਉਸਦੇ ਘਰ ਦੇ ਦੋਨਾਂ ਲੜਕਿਆਂ ਨੂੰ 8 ਫ੍ਰੈਂਚਾਇਜੀਆਂ....
ਪਟਿਆਲਾ (ਭਾਸ਼ਾ) : ਇਸ ਵਾਰ ਜਦੋਂ ਆਈ.ਪੀਐਲ ਸ਼ੁਰੂ ਹੋਇਆ, ਤਾਂ ਪਟਿਆਲਾ ਦੇ ਇਸ ਪਰਵਾਰ ਨੂੰ ਵੀ ਇਹ ਉਮੀਦ ਸੀ ਕਿ ਉਸਦੇ ਘਰ ਦੇ ਦੋਨਾਂ ਲੜਕਿਆਂ ਨੂੰ 8 ਫ੍ਰੈਂਚਾਇਜੀਆਂ ਵਿਚੋਂ ਕੋਈ ਨਾ ਕੋਈ ਤਾਂ ਖਰੀਦ ਹੀ ਲਵੇਗੀ। ਦੋਨਾਂ ਭਰਾਵਾਂ ਨੂੰ ਦੋ ਵੱਖ-ਵੱਖ ਫ੍ਰੈਂਚਾਇਜੀਆਂ ਨੇ ਖਰੀਦ ਵੀ ਲਿਆ। ਵਿਕਟਕੀਪਰ ਬੱਲੇਬਾਜ ਪ੍ਰਭਸਿਮਰਨ ਸਿੰਘ ਉਤੇ ਜਦੋਂ ਫ੍ਰੈਂਚਾਇਜੀਆਂ ਨੇ ਖੁੱਲ ਕੇ ਬੋਲੀ ਲਗਾਈ, ਤਾਂ ਪਰਵਾਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।
Prabhsimran and Anmolpreet
ਆਖਰਕਾਰ, 4.8 ਕਰੋੜ ਰੁਪਏ ਦੀ ਬੋਲੀ ਲਗਾ ਕੇ ਕਿੰਗਜ਼ ਇਲੈਵਨ ਪੰਜਾਬ ਨੇ ਪ੍ਰਭਸਿਮਰਨ ਨੂੰ ਅਪਣੀ ਟੀਮ ਵੱਲ ਕਰਨ ਵਿਚ ਕਾਮਯਾਬ ਰਹੀ। ਉਥੇ ਹੀ ਉਹਨਾਂ ਦੇ ਭਰਾ ਅਨਮੋਲਪ੍ਰੀਤ ਸਿੰਘ ਨੂੰ ਵੀ ਮੁੰਬਈ ਇੰਡੀਅਨ ਨੇ 80 ਲੱਖ ਰੁਪਏ ਵਿਚ ਅਪਣੀ ਟੀਮ ਦੇ ਲਈ ਚੁਣਿਆ। ਅਨਮੋਲਪ੍ਰੀਤ ਸਿੰਘ ਬੈਸਟਮੈਨ ਹਨ।
ਹੈਂਡਬਾਲ ਦੇ ਨੈਸ਼ਨਲ ਪਲੇਅਰ ਰਹੇ ਹਨ ਅਨਮੋਲ ਦੇ ਪਿਤਾ :-
ਅਨਮੋਲ ਅਤੇ ਪ੍ਰਭਸਿਮਰਨ ਚਚੇਰੇ ਭਰਾ ਹਨ ਅਤੇ ਇਹ ਜੁਆਇੰਟ ਫੈਮਲੀ ਵਿਚ ਇਕੱਠੇ ਹੀ ਰਹਿੰਦੇ ਹਨ। ਅਨਮੋਲ ਦੇ ਪਿਤਾ ਸਤਵਿੰਦਰ ਸਿੰਘ ਹੈਂਡਬਾਲ ਦੇ ਖਿਡਾਰੀ ਰਹੇ ਹਨ ਅਤੇ ਉਹ ਭਾਰਤ ਦੇ ਲਈ ਵੀ ਖੇਡੇ ਹਨ। ਦਿਲਚਸਪ ਹੈ ਕਿ ਸਤਵਿੰਦਰ ਸਿੰਘ ਨੂੰ ਕ੍ਰਿਕਟ ਦੀ ਖੇਡ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਕਦੇ ਨਹੀਂ ਚਾਹੁੰਦੇ ਸਨ ਕਿ ਉਹਨਾਂ ਦਾ ਬੇਟਾ ਅਤੇ ਭਤੀਜਾ ਕ੍ਰਿਕਟਰ ਬਣੇ। ਪਰ ਦੋਨਾਂ ਲੜਕਿਆਂ ਨੇ ਉਹੀ ਖੇਡ ਚੁਣੀ ਜਿਹੜੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਈ ਇਸ ਪਰਵਾਰ ਵਿਚ ਤਿੰਨ ਬੇਟੇ ਹਨ ਅਤੇ ਹੁਣ ਤਾਂ ਛੋਟਾ ਬੇਟਾ ਤੇਜ਼ਪ੍ਰੀਤ ਸਿੰਘ ਵੀ ਕ੍ਰਿਕਟ ਵਿਚ ਨਾਮ ਰੋਸ਼ਨ ਕਰ ਰਿਹਾ ਹੈ।
Prabhsimran
ਸਤਵਿੰਦਰ ਸਿੰਘ ਚਾਹੁੰਦੇ ਸੀ ਕਿ ਉਹਨਾਂ ਦੇ ਬੇਟੇ ਵੀ ਹੈਂਡਬਾਲ ਵਿਚ ਅਪਣੇ ਕੈਰੀਅਰ ਬਣਾਉਣ, ਪਰ ਹੁਣ ਉਹਨਾਂ ਦੇ ਬੱਚਿਆਂ ਦੇ ਕ੍ਰਿਕਟ ਚੁਣਨ ਉਤੇ ਮਾਣ ਹੈ। ਸਤਵਿੰਦਰ ਦੱਸਦੇ ਹਨ, ਸਾਡੇ ਘਰ ਦੇ ਪਿਛੇ ਗਰਾਉਂਡ ਵਿਚ ਦੋ-ਦੋ ਹੈਂਡਬਾਲ ਦੇ ਗੋਲ ਪੋਸਟ ਪਏ ਹਨ ਪਰ ਬੱਚਿਆਂ ਨੇ ਇਹਨਾਂ ਨੂੰ ਇਕ ਪਾਸੇ ਹਟਾ ਕੇ ਕ੍ਰਿਕਟ ਦੇ ਨੇਟ ਲਗਾ ਦਿਤੇ। ਮੈਨੂੰ ਇਕ ਖੇਡ ਦੇ ਰੂਪ ਵਿਚ ਕ੍ਰਿਕਟ ਕਦੇ ਪਸੰਦ ਨਹੀਂ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਹੁਣ ਮੈਂ ਇਹ ਕਹਿ ਸਕਦਾ ਹਾਂ। ਕਿ ਸਾਡਾ ਪਰਵਾਰ ਬੇਟਿਆਂ ਉਤੇ ਕਾਫ਼ੀ ਮਾਣ ਮਹਿਸੂਸ ਕਰ ਰਿਹਾ ਹੈ। ਹੁਣ ਇਹਨਾਂ ਦੋਨਾਂ ਤੋਂ ਇਲਾਵਾ ਤੀਜ਼ਾ ਬੇਟਾ ਤੇਜ਼ਪ੍ਰੀਤ ਸਿੰਘ ਵੀ ਚੰਗਾ ਖੇਡ ਰਿਹਾ ਹੈ।
Prabhsimran
17 ਸਾਲਾ ਤੇਜ਼ਪ੍ਰੀਤ ਸਿੰਘ ਲੈਗ ਸਪੀਨਰ ਹੈ ਅਤੇ ਉਹ ਪੰਜਾਬ ਦੀ ਅੰਡਰ-19 ਟੀਮ ਵਿਚ ਖੇਡ ਰਿਹਾ ਹੈ। ਜਿਵੇਂ ਹੀ ਪ੍ਰਭਸਿਮਰਨ ਦਾ ਨਾਮ ਬੋਲੀ ਵਿਚ ਆਇਆ, ਤਾਂ ਪਰਵਾਰ ਦੀ ਖੁਸ਼ੀ ਦੀ ਟਿਕਾਣਾ ਨਹੀਂ ਰਿਹਾ । ਮੁੰਬਈ ਇੰਡੀਅਨ ਨੇ ਸਭ ਤੋਂ ਪਹਿਲਾਂ ਉਹਨਾਂ ਉਤੇ ਬੋਲੀ ਲਗਾਈ ਅਤੇ ਫਿਰ ਕਿੰਗਜ਼ ਇਲੈਵਨ ਦੀ ਟੀਮ ਨੇ ਉਹਨਾਂ ਨੂੰ ਅਪਣੀ ਟੀਮ ਵਿਚ ਮੌਜੂਦ ਕਰ ਲਿਆ। ਅਸੀਂ ਸਾਰੇ ਬੋਲੀ ਵਾਲੇ ਦਿਨ ਟੀ.ਵੀ ਨਾਲ ਚਿਪਕੇ ਹੋਏ ਸੀ। ਪ੍ਰਭਸਿਮਰਨ ਕਹਿੰਦੇ ਹਨ, ਕਿ ਮੈਨੂੰ ਇਹ ਤਾਂ ਵਿਸ਼ਵਾਸ਼ ਸੀ ਕਿ ਅਨਮੋਲ ਭਰਾ ਦਾ ਕਾਂਟਰੈਕਟ ਜ਼ਰੂਰ ਮਿਲੇਗਾ। ਪਰ ਮੈਂ ਇਹ ਸੁਪਨਾ ਨਹੀਂ ਸੋਚਿਆ ਸੀ ਕਿ ਮੇਰੇ ਉਤੇ ਇਨ੍ਹੀ ਵੱਡੇ ਬੋਲੀ ਲਗੇਗੀ। ਅਨਮੋਲ ਨੇ ਕਿਹਾ, ਸਾਡਾ ਦੋਨਾਂ ਦਾ ਨਾਮ ਕਾਂਟਰੈਕਟ ਵਿਚ ਆਉਣ ਤੋਂ ਬਾਅਦ ਪਰਵਾਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਅਸੀਂ ਅਤੇ ਸਾਡੇ ਗੁਆਂਢੀ ਖੁਸ਼ੀ ਵਿਚ ਪਾਗਲ ਹੋ ਗਏ ਸੀ ਅਤੇ ਅੱਧੀ ਰਾਤ ਤਕ ਜਸ਼ਨ ਮਨਾਉਂਦੇ ਰਹੇ। ਅਸੀਂ ਮਿਠਾਈਆਂ ਵੰਡੀਆਂ ਅਤੇ ਦੋਸਤਾਂ-ਰਿਸ਼ਤੇਦਾਰਾਂ ਦੇ ਨਾਲ ਭੰਗੜਾ ਪਾਇਆ।