
ਆਈਪੀਐਲ ਖਿਡਾਰੀ ਮੋਹਨੀਸ਼ ਮਿਸ਼ਰਾ ਅਤੇ ਉਸ ਦੇ ਸਾਥੀਆਂ 'ਤੇ ਇਕ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਭੋਪਾਲ ਦੇ ਐਮਪੀ ਨਗਰ ਥਾਣੇ 'ਚ ਦਰਜ ਕੀਤਾ ਗਿਆ ਹੈ..........
ਭੋਪਾਲ : ਆਈਪੀਐਲ ਖਿਡਾਰੀ ਮੋਹਨੀਸ਼ ਮਿਸ਼ਰਾ ਅਤੇ ਉਸ ਦੇ ਸਾਥੀਆਂ 'ਤੇ ਇਕ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਭੋਪਾਲ ਦੇ ਐਮਪੀ ਨਗਰ ਥਾਣੇ 'ਚ ਦਰਜ ਕੀਤਾ ਗਿਆ ਹੈ। ਲੜਕੀ ਮੋਹਨੀਸ਼ ਦੇ ਦੋਸਤ ਦੀ ਜਾਣਕਾਰ ਦੱਸੀ ਜਾ ਰਹੀ ਹੈ। ਦੋਸ਼ ਹੈ ਕਿ ਮੋਹਨੀਸ਼ ਅਤੇ ਉਸ ਦੇ ਦੋਸਤਾਂ ਨੇ ਕਾਰ 'ਚ ਲੜਕੀ ਨੂੰ ਅਗਵਾ ਕੀਤਾ ਅਤੇ ਉਸ ਨੂੰ ਰੇਲਵੇ ਟਰੈਕ ਲੈ ਗਏ। ਉਥੇ ਉਸ ਨਾਲ ਕੁਟਮਾਰ ਕੀਤੀ ਅਤੇ ਕੱਪੜੇ ਪਾੜੇ ਅਤੇ ਗਲਾ ਦਬਾ ਕੇ ਮਾਰਨ ਦੀ ਕੋਸ਼ਿਸ ਕੀਤੀ।
ਇਸ ਤੋਂ ਦੋਸ਼ੀ ਮੁੜ ਕੋਚਿੰਗ ਪਹੁੰਚੇ ਅਤੇ ਕੋਚਿੰਗ ਦੇ ਵਾਇਸ ਪ੍ਰੈਜ਼ੀਡੈਂਟ ਨਾਲ ਕੁਟ ਮਾਰ ਕੀਤੀ। ਵਾਰਦਾਤ ਤੋਂ ਬਾਅਦ ਦੋਸ਼ੀ ਘਰ 'ਤੇ ਜਿੰਦਰਾ ਲਗਾ ਕੇ ਫ਼ਰਾਰ ਹਨ।ਦਸਿਆ ਜਾ ਰਿਹਾ ਹੈ ਕਿ ਕੇਰਲ ਨਿਵਾਸੀ 27 ਸਾਲਾ ਲੜਕੀ ਐਮਪੀ ਨਗਰ ਜ਼ੋਨ-2 ਸਥਿਤ ਇਕ ਕੋਚਿੰਗ 'ਚ ਅਕਾਊਂਟੈਂਟ ਹੈ। ਐਸਆਈ ਐਮਪੀ ਨਗਰ ਕਰਿਸ਼ਮਾ ਰਾਜਾਵਤ ਨੇ ਦਸਿਆ ਕਿ ਲੜਕੀ ਬੀਤੇ ਦਿਨੀਂ ਸ਼ਾਮ ਕਰੀਬ 6 ਵਜੇ ਥਾਣੇ ਪਹੁੰਚੀ ਸੀ। ਉਸ ਨੇ ਪੁਲਿਸ ਨੂੰ ਦਸਿਆ ਕਿ ਉਹ ਕੋਟਰਾ 'ਚ ਮਾਂ ਅਤੇ ਭੈਣ ਨਾਲ ਰਹਿੰਦੀ ਹੈ।
ਸ਼ੁਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਕੋਚਿੰਗ 'ਚ ਡਿਊਟੀ 'ਤੇ ਸੀ। ਉਦੋਂ ਹੀ ਉਸ ਦੇ ਦੋਸ਼ ਆਸ਼ੀਸ਼ ਸਿੰਘ ਨੇ ਫ਼ੋਨ ਕਰ ਕੇ ਉਸ ਨੂੰ ਬਾਹਰ ਬੁਲਾਇਆ। ਬਾਹਰ ਆਉਂਦਿਆਂ ਹੀ ਉਸ ਨੂੰ ਉਹ ਜਬਰਨ ਕਾਰ 'ਚ ਬਿਠਾ ਕੇ ਇਕ ਸੁਨਸਾਨ ਰੇਲਵੇ ਟਰੈਕ ਕੋਲ ਲੈ ਗਏ। ਲੜਕੀ ਨੇ ਦਸਿਆ ਕਿ ਕਾਰ 'ਚ ਆਸ਼ੀਸ਼ ਤੋਂ ਇਲਾਵਾ ਰਿੰਕੂ, ਗੋਲੂ, ਮੋਹਨੀਸ਼ ਸਮੇਤ ਪੰਜ-ਸੱਤ ਲੋਕ ਸਨ। (ਏਜੰਸੀ)