
ਹਾਰਦਿਕ 15 ਜਨਵਰੀ ਨੂੰ ਇੰਗਲੈਂਡ ਖਿਲਾਫ ਭਾਰਤ ਦੇ ਦੂਜੇ ਪੂਲ ਮੈਚ ਦੌਰਾਨ ਜ਼ਖਮੀ ਹੋ ਗਏ ਸੀ
ਭੁਵਨੇਸ਼ਵਰ: ਭਾਰਤੀ ਮਿਡ ਫੀਲਡਰ ਹਾਰਦਿਕ ਸਿੰਘ ਜ਼ਖ਼ਮੀ ਹੋਣ ਕਾਰਨ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਕਰਾਸਓਵਰ ਮੈਚ ਤੋਂ ਪਹਿਲਾਂ ਭਾਰਤ ਲਈ ਇਹ ਵੱਡਾ ਝਟਕਾ ਹੈ। ਹਾਰਦਿਕ 15 ਜਨਵਰੀ ਨੂੰ ਇੰਗਲੈਂਡ ਖਿਲਾਫ ਭਾਰਤ ਦੇ ਦੂਜੇ ਪੂਲ ਮੈਚ ਦੌਰਾਨ ਜ਼ਖਮੀ ਹੋ ਗਏ ਸੀ। ਇਸ ਤੋਂ ਬਾਅਦ ਉਹ ਵੇਲਜ਼ ਖਿਲਾਫ਼ ਤੀਜੇ ਮੈਚ 'ਚ ਨਹੀਂ ਖੇਡ ਸਕੇ।
ਇਹ ਵੀ ਪੜ੍ਹੋ: ਸੌਦਾ ਸਾਧ ਨੂੰ ਪੈਰੋਲ ਮਿਲਣ ’ਤੇ ਸਵਾਤੀ ਮਾਲੀਵਾਲ ਦਾ ਟਵੀਟ, ‘ਆਪਣੀਆਂ ਧੀਆਂ ਬਚਾਓ, ਬਲਾਤਕਾਰੀ ਆਜ਼ਾਦ ਘੁੰਮਣਗੇ’
ਹਾਰਦਿਕ ਦੀ ਗੈਰਹਾਜ਼ਰੀ ਭਾਰਤ ਲਈ ਇਕ ਵੱਡਾ ਝਟਕਾ ਹੈ। ਜੇਕਰ ਭਾਰਤ ਐਤਵਾਰ ਨੂੰ ਕਰਾਸਓਵਰ ਵਿਚ ਨਿਊਜ਼ੀਲੈਂਡ ਨੂੰ ਹਰਾਉਂਦਾ ਹੈ ਤਾਂ ਕੁਆਰਟਰ ਫਾਈਨਲ ਵਿਚ ਉਸ ਦਾ ਸਾਹਮਣਾ ਬੈਲਜੀਅਮ ਨਾਲ ਹੋਵੇਗਾ। ਸਪੇਨ ਖਿਲਾਫ ਭਾਰਤ ਦੇ ਪਹਿਲੇ ਮੈਚ 'ਚ ਇਕਲੌਤਾ ਗੋਲ ਕਰਨ ਵਾਲੇ ਹਾਰਦਿਕ ਦੀ ਥਾਂ 'ਤੇ ਰਾਜਕੁਮਾਰ ਪਾਲ ਟੀਮ ਵਿਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ: ਲਤੀਫਪੁਰਾ ਉਜਾੜੇ ਦੇ ਪੀੜਤਾਂ ਨੂੰ ਮਿਲੇਗਾ ‘ਵਿਸ਼ੇਸ਼ ਪੈਕੇਜ’! ਅਗਲੇ ਹਫ਼ਤੇ ਹੋ ਸਕਦਾ ਹੈ ਐਲਾਨ
ਹਾਕੀ ਇੰਡੀਆ ਨੇ ਇਕ ਬਿਆਨ ਵਿਚ ਕਿਹਾ, “ਹਾਰਦਿਕ ਐਫਆਈਐਚ ਵਿਸ਼ਵ ਕੱਪ ਵਿੱਚ ਅੱਗੇ ਨਹੀਂ ਖੇਡ ਸਕਣਗੇ। ਵੇਲਜ਼ ਦੇ ਖਿਲਾਫ਼ ਉਹਨਾਂ ਨੂੰ ਆਰਾਮ ਦੇਣ ਅਤੇ ਫਿਰ ਉਹਨਾਂ ਦੀ ਸੱਟ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ”।
ਇਹ ਵੀ ਪੜ੍ਹੋ: ਪੰਜਾਬ ਦੇ ਤਿੰਨ ਬੱਚਿਆਂ ਸਣੇ ਦੇਸ਼ ਦੇ 56 ਬੱਚਿਆਂ ਨੂੰ ਮਿਲਿਆ ਕੌਮੀ ਬਹਾਦਰੀ ਪੁਰਸਕਾਰ
ਭਾਰਤੀ ਕੋਚ ਗ੍ਰਾਹਮ ਰੀਡ ਨੇ ਟੀਮ ਮੈਨੇਜਮੈਂਟ ਦੇ ਫੈਸਲੇ ਬਾਰੇ ਕਿਹਾ, ‘ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਮੈਚ ਅਤੇ ਵਿਸ਼ਵ ਕੱਪ ਦੇ ਹੋਰ ਮੈਚਾਂ ਲਈ ਹਾਰਦਿਕ ਸਿੰਘ ਦੀ ਥਾਂ ਕਿਸੇ ਹੋਰ ਖਿਡਾਰੀ ਨੂੰ ਰੱਖਣ ਦਾ ਮੁਸ਼ਕਿਲ ਫੈਸਲਾ ਲੈਣਾ ਪਿਆ”।