
ਤਿਰੰਗੇ ਦੇ ਰੰਗਾਂ ਨਾਲ ਰੰਗੀਆਂ, ਰੌਸ਼ਨੀ ਲਈ ਲਗਾਏ ਗਏ ਬੱਲਬ
ਬ੍ਰਹਮਪੁਰ (ਓਡੀਸ਼ਾ) - ਜ਼ਿਲ੍ਹੇ ਦੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਦੇ ਵਿਦਿਆਰਥੀਆਂ ਨੇ ਲੋਹੇ ਦੇ ਕਬਾੜ ਤੋਂ ਦੋ 43 ਫੁੱਟ ਉੱਚੀਆਂ ਹਾਕੀ ਸਟਿੱਕਾਂ ਬਣਾਈਆਂ ਹਨ।
ਸੂਬੇ ਵਿੱਚ ਜਾਰੀ ਹਾਕੀ ਵਿਸ਼ਵ ਕੱਪ ਦੌਰਾਨ ‘ਵੇਸਟ ਟੂ ਵੈਲਥ’ ਥੀਮ ਵਾਲੀ ਇਸ ਕਲਾਕ੍ਰਿਤੀ ਦਾ ਉਦਘਾਟਨ ਬ੍ਰਹਮਪੁਰ ਦੇ ਸੰਸਦ ਮੈਂਬਰ ਚੰਦਰਸ਼ੇਖਰ ਸਾਹੂ ਨੇ ਕੀਤਾ।
ਆਈ.ਟੀ.ਆਈ. ਪਰਿਸਰ ਦੇ ਕਬਾੜ ਕਲਾਕ੍ਰਿਤੀ ਪਾਰਕ ਵਿੱਚ ਲਗਾਈਆਂ ਗਈਆਂ ਦੋਵੇਂ ਹਾਕੀ ਸਟਿੱਕਾਂ ਨੂੰ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ ਅਤੇ ਰੌਸ਼ਨੀ ਲਈ ਇਨ੍ਹਾਂ ’ਤੇ ਬੱਲਬ ਲਗਾਏ ਗਏ ਹਨ।
ਆਈ.ਟੀ.ਆਈ. ਦੇ ਪ੍ਰਿੰਸੀਪਲ ਰਜਤ ਪਾਣੀਗ੍ਰਹੀ ਨੇ ਦੱਸਿਆ ਕਿ ਫਿਟਰ, ਵੈਲਡਰ, ਇਲੈਕਟ੍ਰੀਸ਼ੀਅਨ ਸਮੇਤ ਵੱਖ-ਵੱਖ ਹੁਨਰ ਸਿੱਖਣ ਵਾਲੇ ਲਗਭਗ 400 ਵਿਦਿਆਰਥੀਆਂ ਨੇ, ਕਰੀਬ ਚਾਰ ਟਨ ਕਬਾੜ ਦੀ ਵਰਤੋਂ ਕਰਕੇ ਇੱਕ ਪੰਦਰਵਾੜੇ ਵਿੱਚ ਇਹ ਕਲਾਕਾਰੀ ਤਿਆਰ ਕੀਤੀ ਹੈ।
ਲੋਹੇ ਦਾ ਕਬਾੜ ਸੰਸਥਾ ਦੀ ਵਰਕਸ਼ਾਪ ਅਤੇ ਸ਼ਹਿਰ ਦੇ ਵੱਖ-ਵੱਖ ਗੈਰਾਜਾਂ ਤੋਂ ਇਕੱਠਾ ਕੀਤਾ ਗਿਆ।
ਸਾਹੂ ਨੇ ਕਿਹਾ ਕਿ ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਵੀ ਇਹ ਕਲਾਕਾਰੀ ਲੋਕਾਂ ਨੂੰ ਰਾਸ਼ਟਰੀ ਖੇਡ ਖੇਡਣ ਲਈ ਪ੍ਰੇਰਿਤ ਕਰਦੀ ਰਹੇਗੀ।