Spain vs Iran ਡੀਐਗੋ ਕੋਸਟਾ ਦੇ ਇਕ ਗੋਲ ਦੀ ਬਦੌਲਤ ਸਪੇਨ ਦੀ ਜਿੱਤ
Published : Jun 21, 2018, 1:09 pm IST
Updated : Jun 21, 2018, 1:09 pm IST
SHARE ARTICLE
FIFA World Cup: Spain wins over Iran
FIFA World Cup: Spain wins over Iran

ਫੀਫਾ ਵਿਸ਼ਵ ਕੱਪ 2010 ਦੀ ਜੇਤੂ ਸਪੇਨ ਅਤੇ ਈਰਾਨ ਦੇ ਵਿਚਕਾਰ ਬੁੱਧਵਾਰ ਨੂੰ ਫੀਫਾ ਵਿਸ਼ਵ ਕੱਪ 2018 ਦਾ 20ਵਾਂ ਮੁਕਾਬਲਾ ਰੂਸ ਦੇ ਕਜਾਨ ਏਰੀਨਾ ਸਟੇਡੀਅਮ ਵਿਚ ਖੇਡਿਆ ਗਿਆ।

ਕਜਾਨ, ਫੀਫਾ ਵਿਸ਼ਵ ਕੱਪ 2010 ਦੀ ਜੇਤੂ ਸਪੇਨ ਅਤੇ ਈਰਾਨ ਦੇ ਵਿਚਕਾਰ ਬੁੱਧਵਾਰ ਨੂੰ ਫੀਫਾ ਵਿਸ਼ਵ ਕੱਪ 2018 ਦਾ 20ਵਾਂ ਮੁਕਾਬਲਾ ਰੂਸ ਦੇ ਕਜਾਨ ਏਰੀਨਾ ਸਟੇਡੀਅਮ ਵਿਚ ਖੇਡਿਆ ਗਿਆ। ਜਿੱਥੇ ਸਪੇਨ ਨੇ ਈਰਾਨ ਨੂੰ 1 - 0 ਨਾਲ ਹਰਾਕੇ ਵਿਸ਼ਵ ਕੱਪ 2018 ਦੀ ਅਪਣੀ ਪਹਿਲੀ ਜਿਤ ਹਾਸਲ ਕਰ ਲਈ ਹੈ। ਅਪਣੇ ਪਹਿਲੇ ਮੁਕਾਬਲੇ ਵਿਚ ਸਪੇਨ ਨੇ ਪੁਰਤਗਾਲ ਦੇ ਖਿਲਾਫ ਮੈਚ 3 - 3 ਨਾਲ ਬਰਾਬਰੀ ਤੇ ਖਤਮ ਕੀਤਾ ਸੀ। ਉਥੇ ਹੀ,  ਦੂਜੇ ਪਾਸੇ ਈਰਾਨ ਨੇ ਮੋਰੱਕੋ ਨੂੰ 1 - 0 ਨਾਲ ਹਰਾਕੇ ਅਪਣੀ ਫਤਿਹ ਦਾ ਆਗਾਜ਼ ਕੀਤਾ ਸੀ।  ਸਪੇਨ ਲਈ ਸਿਰਫ਼ ਇਕ ਗੋਲ ਡਿਏਗੋ ਕੋਸਟਾ ਨੇ 54ਵੇਂ ਮਿੰਟ ਵਿਚ ਕੀਤਾ।

FIFA World Cup: Spain wins over Iran FIFA World Cup: Spain wins over Iranਖੇਲ ਦੇ ਸ਼ੁਰੂ ਵਿਚ ਹੀ ਈਰਾਨ ਨੂੰ ਫਰੀ ਕਿਕ ਮਿਲੀ, ਅਮਿਰੀ ਨੇ ਸ਼ਾਟ ਲਗਾਇਆ ਪਰ ਸਪੇਨ ਦਾ ਵਧੀਆ ਡਿਫੈਂਸ ਗੋਲ ਰੋਕਣ ਵਿਚ ਕਾਮਯਾਬ ਰਿਹਾ। ਸਪੇਨ ਨੇ ਛੋਟੇ ਛੋਟੇ ਪਾਸ ਦੇ ਕੇ ਗੇਂਦ ਨੂੰ ਅਪਣੇ ਕਬਜ਼ੇ ਵਿਚ ਰੱਖਿਆ, ਜਿਥੇ ਈਰਾਨੀ ਟੀਮ ਗੇਂਦ ਨੂੰ ਅਪਣੇ ਕਾਬੂ ਵਿਚ ਕਰਨ ਲਈ ਸੰਘਰਸ਼ ਕਰਦੀ ਰਹੀ। ਖੇਲ ਦੇ 25ਵੇਂ ਮਿੰਟ ਵਿਚ ਸਪੇਨ ਨੂੰ ਫਰੀ ਕਿਕ ਮਿਲੀ।  ਸਿਲਵਾ ਨੇ ਸ਼ਾਨਦਾਰ ਸ਼ਾਟ ਲਗਾਇਆ ਪਰ ਈਰਾਨ ਦੇ ਗੋਲਕੀਪਰ ਨੇ ਚੰਗਾ ਬਚਾਅ ਕੀਤਾ। ਪਹਿਲੇ ਹਾਫ ਤੱਕ ਕੋਈ ਵੀ ਟੀਮ ਗੋਲ ਕਰਨ ਵਿਚ ਸਫਲ ਨਹੀਂ ਰਹੀ। 

FIFA World Cup: Spain wins over Iran FIFA World Cup: Spain wins over Iranਦੂਜੇ ਹਾਫ ਦੀ ਸ਼ੁਰੁਆਤ ਤੋਂ ਹੀ ਸਪੇਨ ਨੇ ਅਪਣੀ ਰਣਨੀਤੀ ਅਟੈਕਿੰਗ ਰੱਖੀ ਸੀ ਪਰ ਈਰਾਨ ਕਾਫ਼ੀ ਚੰਗਾ ਡਿਫੈਂਡ ਕਰਦੀ ਰਹੀ। ਸਪੇਨ ਵੱਲੋਂ ਸਿਲਵਾ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ। ਸਪੇਨਿਸ਼ ਖਿਡਾਰੀਆਂ ਨੇ ਇਕ ਤੋਂ ਬਾਅਦ ਇਕ ਹੈਡਰ ਲਗਾਕੇ ਮੌਕੇ ਬਣਾਏ ਅਤੇ ਗੇਂਦ ਸਿਲਵਾ ਨੂੰ ਪਾਸ ਕੀਤੀ, ਸਿਲਵਾ ਨੇ ਉਸ ਸਮੇ ਵੀ ਮੌਕਾ ਦੇਖ ਕੇ ਸ਼ਾਟ ਲਗਾਇਆ ਪਰ ਈਰਾਨੀ ਡਿਫੇਂਸ ਨੇ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ, ਗੇਂਦ ਗੋਲ ਬਾਰ ਦੇ ਉਪਰ ਤੋਂ ਨਿਕਲ ਗਈ। 

FIFA World Cup: Spain wins over Iran FIFA World Cup: Spain wins over Iranਦੂਜੇ ਹਾਫ ਵਿਚ ਖੇਲ ਦੇ 54ਵੇਂ ਮਿੰਟ ਵਿਚ ਕੋਸਟਾ ਨੇ ਗੋਲ ਕਰ ਕੇ ਸਪੇਨ ਦਾ ਖਾਤਾ ਖੋਲ੍ਹਿਆ। ਸਿਲਵਾ ਨੇ ਕੋਸਟਾ ਨੂੰ ਪਾਸ ਦਿੱਤਾ, ਜਿਥੇ ਈਰਾਨੀ ਡਿਫੇਂਸਰਸ ਅਤੇ ਕੋਸਟਾ ਦੇ ਵਿਚ ਗੇਂਦ ਉੱਤੇ ਕਾਬੂ ਪਾਉਣ ਲਈ ਸੰਘਰਸ਼ ਚਲ ਰਿਹਾ ਸੀ ਕਿ ਉਦੋਂ, ਗੇਂਦ ਪਹਿਲਾਂ ਈਰਾਨੀ ਖਿਡਾਰੀ ਦੇ ਪੈਰ ਨਾਲ ਲੱਗ ਕੇ ਨੈਟ ਦੇ ਨੇੜੇ ਪਹੁੰਚੀ, ਇਹ ਆਤਮਘਾਤੀ ਗੋਲ ਹੋ ਸਕਦਾ ਸੀ ਈਰਾਨ  ਲਈ ਪਰ ਪੋਸਟ ਦੇ ਅੰਦਰ ਗੇਂਦ ਕੋਸਟਾ ਦੇ ਨਾਲ ਟਚ ਹੋਕੇ ਗਈ ਅਤੇ ਗੋਲ ਕੋਸਟਾ ਦੇ ਨਾਮ ਰਿਹਾ।

 FIFA World Cup Starts TodayFIFA World Cup Starts Todayਖੇਲ ਦਾ ਸਭ ਤੋਂ ਰੋਮਾਂਚਕ ਪਲ 62ਵੇਂ ਮਿੰਟ ਵਿਚ ਆਇਆ। ਦਰਅਸਲ 62ਵੇਂ ਮਿੰਟ ਵਿਚ ਈਰਾਨ ਦੇ ਸੈਯਦ ਏਜਤੋਲਾਹੀ ਨੇ ਗੋਲ ਦਾਗਿਆ ਪਰ ਵੀ ਏ ਆਰ ਚੈਕ ਦੇ ਦੌਰਾਨ ਉਸਨੂੰ ਗੋਲ ਕਰਾਰ ਨਹੀਂ ਦਿੱਤਾ ਗਿਆ ਕਿਉਂਕਿ ਏਜਤੋਲਾਹੀ ਆਫ ਸਾਇਡ ਵਿਚ ਸਨ। ਵਿਸ਼ਵ ਕੱਪ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ, ਕਿ ਜਦੋਂ ਵੀਡੀਓ ਅਸਿਸਟੇਂਟ ਰੈਫ਼ਰੀ  (ਵੀ ਏ ਆਰ) ਨੇ ਗਰਾਉਂਡ ਰੈਫ਼ਰੀ ਦੇ ਦਿੱਤੇ ਗੋਲ ਨੂੰ ਖ਼ਾਰਜ ਕਰ ਦਿੱਤਾ। 90 ਮਿੰਟ ਦਾ ਖੇਲ ਪੂਰਾ ਹੋਣ ਦੇ ਬਾਅਦ 4 ਮਿੰਟ ਦਾ ਇੰਜਰੀ ਸਮਾਂ ਜੋੜਿਆ ਗਿਆ ਪਰ ਈਰਾਨ ਦੀ ਟੀਮ ਕੋਈ ਗੋਲ ਨਹੀਂ ਕਰ ਸਕੀ ਅਤੇ ਸਪੇਨ ਜੇਤੂ ਰਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement