
ਗਿਨੀਜ਼ ਵਰਲਡ ਰਿਕਾਰਡ ਨਾਲ ਕੀਤਾ ਸਨਮਾਨਿਤ
: ਪੁਰਤਗਾਲ ਦੇ ਕਪਤਾਨ ਅਤੇ ਸਭ ਤੋਂ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇਕ ਕ੍ਰਿਸਟੀਆਨੋ ਰੋਨਾਲਡੋ ਨੇ ਇਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਹ ਅੰਤਰਰਾਸ਼ਟਰੀ ਫੁਟਬਾਲ ਵਿਚ 200 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਰੋਨਾਲਡੋ ਨੇ ਆਈਸਲੈਂਡ ਖਿਲਾਫ਼ ਯੂਰੋ 2024 ਕੁਆਲੀਫਾਇੰਗ ਮੈਚ ਵਿਚ ਵੀ ਇਸ ਮੌਕੇ ਨੂੰ ਖਾਸ ਬਣਾਇਆ।
ਇਹ ਵੀ ਪੜ੍ਹੋ: ਜਾਗਰਣ ਵੇਖ ਕੇ ਮੋਟਰਸਾਈਕਲ 'ਤੇ ਵਾਪਸ ਜਾ ਰਹੇ ਪ੍ਰਵਾਰ ਨੂੰ ਪਿਕਅੱਪ ਨੇ ਕੁਚਲਿਆ, ਹਸਪਤਾਲ ਭਰਤੀ
ਉਸ ਨੇ ਮੈਚ ਖ਼ਤਮ ਹੋਣ ਤੋਂ ਠੀਕ ਪਹਿਲਾਂ 89ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ 1-0 ਨਾਲ ਜਿੱਤ ਦਿਵਾਈ। 38 ਸਾਲਾ ਰੋਨਾਲਡੋ ਨੇ ਆਪਣੇ ਡੈਬਿਊ ਤੋਂ ਲਗਭਗ 20 ਸਾਲ ਬਾਅਦ ਪੁਰਤਗਾਲ ਲਈ 200 ਮੈਚ ਪੂਰੇ ਕੀਤੇ। ਉਹਨਾਂ ਨੂੰ ਆਈਸਲੈਂਡ ਖਿਲਾਫ਼ ਮੈਚ ਤੋਂ ਪਹਿਲਾਂ ਇਸ ਉਪਲਬਧੀ ਲਈ ਸਨਮਾਨਿਤ ਵੀ ਕੀਤਾ ਗਿਆ ਸੀ। ਰੋਨਾਲਡੋ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋ ਗਿਆ ਹੈ। ਰੋਨਾਲਡੋ ਨੇ ਪੁਰਤਗਾਲ ਨੂੰ ਗਰੁੱਪ ਜੇ 'ਚ ਚੌਥੀ ਜਿੱਤ ਦਿਵਾਈ। ਟੀਮ ਨੇ ਚਾਰ ਮੈਚਾਂ ਵਿਚ ਚਾਰ ਮੈਚ ਜਿੱਤੇ ਹਨ। ਰੋਨਾਲਡੋ ਦੇ ਹੁਣ ਅੰਤਰਰਾਸ਼ਟਰੀ ਪੱਧਰ 'ਤੇ 123 ਗੋਲ ਹਨ।
ਇਹ ਵੀ ਪੜ੍ਹੋ: 'ਇੱਕ ਪਿੰਡ ਭਦੌੜ ਦਾ ਮੁੰਡਾ'.....ਜਾਣੋ ਕਿਵੇਂ ਤੈਅ ਕੀਤਾ ਪਿੰਡ ਦੀਆਂ ਸੱਥਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਤੱਕ ਦਾ ਸਫ਼ਰ
200 ਮੈਚ ਖੇਡਣ ਤੋਂ ਬਾਅਦ ਰੋਨਾਲਡੋ ਨੇ ਕਿਹਾ ਕਿ “ਮੈਂ ਬਹੁਤ ਖ਼ੁਸ਼ ਹਾਂ। ਇਹ ਉਹ ਪਲ ਹੈ ਜਿਸਦੀ ਤੁਸੀਂ ਕਦੇ ਉਮੀਦ ਨਹੀਂ ਕਰਦੇ। 200 ਅੰਤਰਰਾਸ਼ਟਰੀ ਮੈਚ ਮੇਰੇ ਲਈ ਇੱਕ ਸ਼ਾਨਦਾਰ ਪ੍ਰਾਪਤੀ ਹੈ।” ਰੋਨਾਲਡੋ ਸਮੇਤ ਉਸਦੀ ਟੀਮ ਨੇ ਮੈਚ ਵਿਚ ਕਈ ਮੌਕੇ ਗੁਆਏ, ਪਰ ਅੰਤ ਵਿਚ ਪੁਰਤਗਾਲ ਦੀ ਟੀਮ ਨੂੰ ਸਫ਼ਲਤਾ ਮਿਲੀ। ਰੋਨਾਲਡੋ ਨੇ ਇਸ ਮੈਚ ਤੋਂ ਇਕ ਵਾਰ ਫਿਰ ਸਾਬਤ ਕਰ ਦਿਤਾ ਕਿ ਉਹ ਯੂਰੋ ਕੱਪ 2024 ਲਈ ਤਿਆਰ ਹਨ।
ਸਭ ਤੋਂ ਜ਼ਿਆਦਾ ਮੈਚਾਂ ਦੀ ਗੱਲ ਕਰੀਏ ਤਾਂ ਰੋਨਾਲਡੋ ਤੋਂ ਬਾਅਦ ਕੁਵੈਤ ਦਾ ਬਦਰ ਅਲ ਮੁਤਵਾ ਦੂਜੇ ਨੰਬਰ 'ਤੇ ਹੈ। ਉਸ ਨੇ 196 ਮੈਚ ਖੇਡੇ ਹਨ। ਮੇਸੀ 175 ਮੈਚਾਂ ਦੇ ਨਾਲ ਸੂਚੀ 'ਚ 11ਵੇਂ ਸਥਾਨ 'ਤੇ ਹੈ, ਜਦਕਿ ਭਾਰਤ ਦੇ ਸੁਨੀਲ ਛੇਤਰੀ ਨੇ 137 ਮੈਚ ਖੇਡੇ ਹਨ। ਕੌਮਾਂਤਰੀ ਗੋਲਾਂ ਦੇ ਮਾਮਲੇ 'ਚ ਰੋਨਾਲਡੋ ਤੋਂ ਬਾਅਦ ਈਰਾਨ ਦੇ ਸਾਬਕਾ ਫੁੱਟਬਾਲਰ ਅਲੀ ਦੇਈ ਦਾ ਨਾਂ ਆਉਂਦਾ ਹੈ। ਉਸ ਨੇ 148 ਮੈਚਾਂ ਵਿੱਚ 109 ਗੋਲ ਕੀਤੇ। ਰੋਨਾਲਡੋ ਨੇ ਪਿਛਲੇ ਸਾਲ ਫੀਫਾ ਵਿਸ਼ਵ ਕੱਪ 'ਚ ਇਸ ਰਿਕਾਰਡ ਨੂੰ ਪਾਰ ਕੀਤਾ ਸੀ।