Paris Olympics 2024 : ਪੈਰਿਸ ਓਲੰਪਿਕ 2024 ’ਚ ਭਾਰਤ ਦੇ ਸਹਿਯੋਗੀ ਸਟਾਫ਼ ਦੀ ਗਿਣਤੀ ਐਥਲੀਟਾਂ ਤੋਂ ਵੀ ਹੈ ਵੱਧ

By : BALJINDERK

Published : Jul 21, 2024, 1:07 pm IST
Updated : Jul 21, 2024, 1:14 pm IST
SHARE ARTICLE
ਪੈਰਿਸ ਓਲੰਪਿਕ 2024 ’ਚ ਭਾਰਤ ਦੇ ਸਹਿਯੋਗੀ ਸਟਾਫ਼ ਤੇ ਐਥਲੀਟਾਂ
ਪੈਰਿਸ ਓਲੰਪਿਕ 2024 ’ਚ ਭਾਰਤ ਦੇ ਸਹਿਯੋਗੀ ਸਟਾਫ਼ ਤੇ ਐਥਲੀਟਾਂ

Paris Olympics 2024 : ਅਥਲੀਟਾਂ ਦੇ ਨਾਲ ਜਾਣ ਵਾਲੇ ਸਹਾਇਕ ਸਟਾਫ਼ ਮੈਂਬਰਾਂ ਦੀ ਗਿਣਤੀ ਹੈ 140

Paris Olympics 2024 : ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 26 ਜੁਲਾਈ ਤੋਂ ਓਲੰਪਿਕ ਖੇਡਾਂ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਨ੍ਹਾਂ ਖੇਡਾਂ ਦੀ ਸਮਾਪਤੀ 11 ਅਗਸਤ ਨੂੰ ਹੋਵੇਗੀ। ਇਹ ਖੇਡਾਂ ਪੈਰਿਸ ਤੋਂ ਇਲਾਵਾ ਫਰਾਂਸ ਦੇ 16 ਹੋਰ ਸ਼ਹਿਰਾਂ ਵਿਚ ਵੀ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਭਾਗ ਲੈਣ ਵਾਲਿਆਂ ਦੀ ਗਿਣਤੀ 10,500 ਨਿਰਧਾਰਿਤ ਕੀਤੀ ਗਈ ਹੈ। ਇਨ੍ਹਾਂ ਵਿਚ 32 ਖੇਡਾਂ ਦੇ 329 ਮੁਕਾਬਲੇ ਕਰਵਾਏ ਜਾਣਗੇ।

ਇਹ ਵੀ ਪੜੋ: Moga News : ਮੋਗਾ ’ਚ 220 KV ਬਿਜਲੀ ਗਰਿੱਡ 'ਚ ਲੱਗੀ ਭਿਆਨਕ ਅੱਗ

ਪੈਰਿਸ ਓਲੰਪਿਕ 2024 ਵਿਚ ਭਾਰਤ ਦੇ ਸਹਿਯੋਗੀ ਸਟਾਫ਼ ਦੀ ਗਿਣਤੀ ਐਥਲੀਟਾਂ ਤੋਂ ਵੱਧ ਹੈ।  ਪੈਰਿਸ ਓਲੰਪਿਕ 2024 ਵਿੱਚ ਲਗਭਗ 117 ਅਥਲੀਟ ਭਾਰਤ ਦੀ ਨੁਮਾਇੰਦਗੀ ਕਰਨਗੇ, ਜਦੋਂ ਕਿ ਅਥਲੀਟਾਂ ਦੇ ਨਾਲ ਆਉਣ ਵਾਲੇ ਸਹਾਇਕ ਸਟਾਫ਼ ਮੈਂਬਰਾਂ ਦੀ ਗਿਣਤੀ 140 ਹੈ।
ਟੋਕੀਓ ਓਲੰਪਿਕ ਖੇਡਾਂ ਵਿੱਚ 121 ਅਥਲੀਟਾਂ ਸਮੇਤ ਭਾਰਤ ਦੀ ਟੀਮ ਦਾ ਆਕਾਰ 228 ਸੀ। 

ਪੈਰਿਸ ਓਲੰਪਿਕ ਨਾਲ ਜੁੜੀਆਂ ਕੁਝ ਖਾਸ ਗੱਲਾਂ:

26 ਜੁਲਾਈ ਤੋਂ 11 ਅਗਸਤ ਤੱਕ ਕਰਵਾਈਆਂ ਜਾਣਗੀਆਂ ਓਲੰਪਿਕ ਖੇਡਾਂ।
32 ਖੇਡਾਂ ਦੇ 329 ਮੁਕਾਬਲੇ ਕਰਵਾਏ ਜਾਣਗੇ।
ਭਾਰਤ ਦੇ 117 ਅਥਲੀਟ ਵੱਖ-ਵੱਖ ਖੇਡਾਂ 'ਚ ਹਿੱਸਾ ਲੈਣਗੇ।
ਜੈਵਲਿਨ ਥ੍ਰੋਅ, ਕੁਸ਼ਤੀ, ਬੈਡਮਿੰਟਨ, ਸ਼ੂਟਿੰਗ, ਹਾਕੀ ਤੇ ਮੁੱਕੇਬਾਜ਼ੀ 'ਚ ਭਾਰਤ ਨੂੰ ਮੈਡਲ ਦੀ ਸਭ ਤੋਂ ਵੱਧ ਉਮੀਦ।
ਭਾਰਤ ਨੇ ਪਿਛਲੇ ਓਲੰਪਿਕ 'ਚ ਇੱਕ ਸੋਨ ਤਗਮੇ ਸਣੇ 7 ਤਗਮੇ ਜਿੱਤੇ ਸਨ।

(For more news apart from Paris Olympics 2024, number of support staff of India is more than the athletes News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement