
18 ਅਗਸਤ ਤੋਂ ਸ਼ੁਰੂ ਹੋਈਆਂ ਏਸ਼ੀਆਈ ਖੇਡਾਂ ਦਾ ਅੱਜ ਤੀਸਰਾ ਦਿਨ ਭਾਰਤ ਲਈ ਕਾਫੀ ਵਧੀਆ ਰਿਹਾ। ਜਿਸ `ਚ ਭਾਰਤ ਨੇ ਅੱਜ 1 ਗੋਲ੍ਡ 1
ਨਵੀਂ ਦਿੱਲੀ : 18 ਅਗਸਤ ਤੋਂ ਸ਼ੁਰੂ ਹੋਈਆਂ ਏਸ਼ੀਆਈ ਖੇਡਾਂ ਦਾ ਅੱਜ ਤੀਸਰਾ ਦਿਨ ਭਾਰਤ ਲਈ ਕਾਫੀ ਵਧੀਆ ਰਿਹਾ। ਜਿਸ `ਚ ਭਾਰਤ ਨੇ ਅੱਜ 1 ਗੋਲ੍ਡ 1 ਸਿਲਵਰ ਅਤੇ ਇਕ ਕਾਂਸੀ ਦਾ ਤਗਮਾ ਹਾਸਿਲ ਕੀਤਾ। ਉਥੇ ਹੀ ਅੱਜ ਮਹਿਲਾਂ ਰੈਸਲਰ ਦਿਵਿਆ ਕਾਕਰਾਨ ਨੇ 68 ਕਿਲੋਗ੍ਰਾਮ ਫਰੀ ਸਟਾਇਲ ਵਿੱਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਬਰਾਂਜ ਮੈਡਲ ਆਪਣੇ ਨਾਮ ਕੀਤਾ। ਦਿਵਿਆ ਨੇ ਬਰਾਂਜ ਮੈਡਲ ਮੁਕਾਬਲੇ ਵਿੱਚ ਚੀਨੀ ਤਾਇਪੇ ਦੀ ਰੈਸਲਰ ਚੇਨ ਵੇਨਲਿੰਗ ਨੂੰ 10 - 0 ਨਾਲ ਮਾਤ ਦਿੱਤੀ ਅਤੇ ਕਾਂਸੀ ਜਿੱਤ ਲਿਆ।
#KoiKasarNahi #DivyaKakran has won a bronze for India in 68KG Freestyle women's Wrestling . pic.twitter.com/9A4LfkHLds
— Darya Esford (@DaryaEsford) August 21, 2018
ਦਿਵਿਆ ਨੂੰ 68 ਕਿਲੋਗ੍ਰਾਮ ਫਰੀ ਸਟਾਇਲ ਰੈਸਲਿੰਗ ਦੇ ਕੁਆਟਰ ਫਾਈਨਲ ਵਿੱਚ ਮੰਗੋਲਿਆ ਦੀ ਪਹਿਲਵਾਨ ਸ਼ਾਰਖੁ ਤੁਮੇਂਤਸੇਤਸੇਗ ਦੇ ਹੱਥਾਂ 1 - 11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਰਖੁ ਨੇ ਸੈਮੀਫਾਇਨਲ ਵਿੱਚ ਚੇਨ ਵੇਨਲਿੰਗ ਨੂੰ 10 - 0 ਨਾਲ ਮਾਤ ਦਿੱਤੀ ਅਤੇ ਫਾਈਨਲ ਵਿੱਚ ਜਗ੍ਹਾ ਬਣਾਈ। ਸਰਖੁ ਦੇ ਫਾਈਨਲ ਵਿੱਚ ਪੁੱਜਣ ਦੇ ਕਾਰਨ ਉਨ੍ਹਾਂ ਨੂੰ ਇੱਕ ਮੌਕਾ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਦੇਸ਼ ਨੂੰ ਮੈਡਲ ਦਿਵਾ ਦਿੱਤਾ। ਭਾਰਤ ਦੇ ਹੁਣ ਏਸ਼ੀਅਨ ਗੇੰਮਸ ਵਿੱਚ 10 ਮੈਡਲ ਹੋ ਗਏ ਹਨ। ਭਾਰਤ ਦਾ ਰੈਸਲਿੰਗ ਵਿੱਚ ਇਹ ਤੀਜਾ ਮੇਡਲ ਹੈ , ਜਦੋਂ ਕਿ ਪਹਿਲਾ ਬਰਾਂਜ ਹੈ।
Divya Kakran grabs the bronze in the 68 Kg Freestyle wrestling event, marking another victory for #TeamIndia the #Asiangames2018. Many Congratulations! #IndiatAtAsianGames pic.twitter.com/8rSLolMJIf
— Vinod Tawde (@TawdeVinod) August 21, 2018
ਇਸ ਦੇ ਇਲਾਵਾ ਭਾਰਤ ਨੇ 2 ਗੋਲਡ ਮੈਡਲ ਰੈਸਲਿੰਗ ਵਿੱਚ ਹੁਣ ਤੱਕ ਜਿੱਤੇ ਹਨ।ਭਾਰਤ ਨੇ ਸ਼ੂਟਿੰਗ ਵਿੱਚ 1 ਗੋਲਡ , 3 ਸਿਲਵਰ ਅਤੇ 2 ਬਰਾਂਜ ਮੈਡਲ ਹੁਣ ਤੱਕ ਜਿੱਤੇ ਹਨ ਜਦੋਂ ਕਿ ਸੇਪਕਟਕਰਾ ਵਿੱਚ 1 ਬਰਾਂਜ ਜਿੱਤਿਆ ਹੈ।ਇਨ੍ਹਾਂ ਹੀ ਨਹੀਂ ਇਹਨਾਂ ਏਸ਼ੀਆਈ ਖੇਡਾਂ `ਚ ਦੂਸਰੇ ਭਾਰਤੀ ਖਿਡਾਰੀ ਵੀ ਬਹੁਤ ਹੀ ਬੇਹਤਰੀ ਪ੍ਰਦਰਸ਼ਨ ਕਰ ਹਨ। ਜਿਥੇ ਅੱਜ ਭਰਤੀ ਮਹਿਲਾ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਤੀਸਰਾ ਮੈਚ ਜਿਤਿਆ ਉਥੇ ਹੀ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਨਾਮ ਇੱਕ ਵੱਡੀ ਜਿੱਤ ਦਰਜ਼ ਕੀਤੀ।
#KoiKasarNahi #DivyaKakran has won a bronze for # India in 68KG Freestyle women's Wrestling at #AsianGames2018 pic.twitter.com/GPocq2BWJS
— Darya Esford (@DaryaEsford) August 21, 2018
ਤੁਹਾਨੂੰ ਦਸ ਦੇਈਏ ਕਿ ਪੁਰਸ਼ ਹਾਕੀ ਮੁਕਾਬਲੇ ਵਿੱਚ ਮੇਜਬਾਨ ਇੰਡੋਨੇਸ਼ੀਆ ਨੂੰ 17 - 0 ਨਾਲ ਹਰਾ ਕੇ ਇਕ ਵੱਡੀ ਜਿੱਤ ਭਾਰਤ ਵਾਸੀਆਂ ਦੀ ਝੋਲੀ ਪਾਈ ਹੈ। ਭਾਰਤੀ ਪੁਰਸ਼ ਹਾਕੀ ਟੀਮ ਦੀ ਏਸ਼ੀਆਈ ਖੇਡਾਂ ਵਿੱਚ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ 1974 ਤੇਹਰਾਨ ਏਸ਼ੀਆਈ ਖੇਡਾਂ ਵਿੱਚ ਈਰਾਨ ਨੂੰ 12 - 0 , 1982 ਦਿੱਲੀ ਏਸ਼ੀਆਈ ਖੇਡਾਂ ਵਿੱਚ ਬੰਗਲਾਦੇਸ਼ ਨੂੰ 12 - 0 ਅਤੇ 2006 ਦੋਹਾ ਏਸ਼ੀਆਈ ਖੇਡਾਂ ਵਿੱਚ ਚੀਨੀ ਤਾਇਪੇ ਨੂੰ 12 - 0 ਨਾਲ ਹਰਾ ਚੁੱਕਿਆ ਹੈ।