
ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਖੇਡੀ ਜਾ ਰਹੀ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਅਮਿਤ ਖੱਤਰੀ ਨੇ ਇਤਿਹਾਸ ਰਚਿਆ ਹੈ।
ਨਵੀਂ ਦਿੱਲੀ: ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਖੇਡੀ ਜਾ ਰਹੀ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਅਮਿਤ ਖੱਤਰੀ ਨੇ ਇਤਿਹਾਸ ਰਚਿਆ ਹੈ। ਅਮਿਤ ਨੇ ਸ਼ਨੀਵਾਰ ਨੂੰ 10 ਹਜ਼ਾਰ ਮੀਟਰ ਵਾਕਿੰਗ ਰੇਸ ਵਿਚ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
Amit Khatri
ਹੋਰ ਪੜ੍ਹੋ: ਮੁੱਖ ਮੰਤਰੀ ਵੱਲੋਂ ਸ਼ਹੀਦ ਲਵਪ੍ਰੀਤ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ
ਇਸ ਚੈਂਪੀਅਨਸ਼ਿਪ ਵਿਚ ਇਹ ਭਾਰਤ ਦਾ ਦੂਜਾ ਮੈਡਲ ਹੈ। ਇਸ ਤੋਂ ਪਹਿਲਾਂ ਭਾਰਤ ਨੇ 4X400 ਮੀਟਰ ਦੌੜ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ। ਅਮਿਤ ਖੱਤਰੀ ਨੇ ਇਹ ਦੂਰੀ 42 ਮਿੰਟ ਅਤੇ 17.49 ਸੈਕਿੰਡ ਵਿਚ ਪੂਰੀ ਕੀਤੀ ਹੈ। ਇਸ ਈਵੈਂਟ ਦਾ ਸੋਨ ਤਮਗਾ ਕੀਨੀਆ ਦੇ ਹੇਰੀਸਟੋਨ ਨੇ ਜਿੱਤਿਆ, ਜਿਸ ਨੇ ਨਿਰਧਾਰਿਤ ਦੂਰੀ 42.10.85 ਸੈਕਿੰਡ ਵਿਚ ਪੂਰੀ ਕੀਤੀ। ਉਧਰ ਸਪੇਨ ਦੇ ਪਾਲ ਮੇਕਗਰਾ ਨੇ 42:26.11 ਵਿਚ ਦੂਰੀ ਤੈਅ ਕਰਕੇ ਕਾਂਸੀ ਦਾ ਤਮਗਾ ਜਿੱਤਿਆ ਹੈ।
Amit Khatri
ਹੋਰ ਪੜ੍ਹੋ: ਨਿਹੰਗ 'ਤੇ ਲੱਗੇ ਘਰਵਾਲੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ, ਇਰਾਨ ਤੋਂ ਵਿਆਹ ਕੇ ਲਿਆਇਆ ਸੀ ਸਿੰਘਣੀ
ਦੱਸ ਦਈਏ ਕਿ 17 ਸਾਲਾ ਅਮਿਤ ਲਈ ਇਹ ਸਾਲ ਕਾਫੀ ਸ਼ਾਨਦਾਰ ਰਿਹਾ ਹੈ। ਸਾਲ ਦੀ ਸ਼ੁਰੂਆਤ ਵਿਚ ਉਹਨਾਂ ਨੇ 10 ਕਿਲੋਮੀਟਰ ਦੌੜ ਵਿਚ ਇਕ ਨਵਾਂ ਰਾਸ਼ਟਰੀ ਅੰਡਰ-20 ਰਿਕਾਰਡ ਕਾਇਮ ਕੀਤਾ ਸੀ। ਇਸ ਦੌਰਾਨ ਉਹਨਾਂ ਨੇ 18ਵੇਂ ਰਾਸ਼ਟਰੀ ਫੇਡਰੇਸ਼ਨ ਕੱਪ ਵਿਚ 40.97 ਸੈਕਿੰਡ ਦੇ ਸਮੇਂ ਨਾਲ ਮੈਡਲ ਜਿੱਤਿਆ ਸੀ।