
ਦੇਸ਼ ਲਈ 7 ਗੋਲਡ ਮੈਡਲ ਜਿੱਤਣ ਵਾਲਾ ਖਿਡਾਰੀ ਤਰੁਣ ਸ਼ਰਮਾ ਸੜਕ ਕੰਢੇ ਲੋਕਾਂ ਦੇ ਬੂਟ ਪਾਲਿਸ਼ ਕਰਨ ਨੂੰ ਮਜਬੂਰ ਹੈ।
ਖੰਨਾ (ਧਰਮਿੰਦਰ ਸਿੰਘ) : ਦੇਸ਼ ਲਈ 7 ਗੋਲਡ ਮੈਡਲ ਜਿੱਤਣ ਵਾਲਾ ਖਿਡਾਰੀ ਤਰੁਣ ਸ਼ਰਮਾ ਸੜਕ ਕੰਢੇ ਲੋਕਾਂ ਦੇ ਬੂਟ ਪਾਲਿਸ਼ ਕਰਨ ਨੂੰ ਮਜਬੂਰ ਹੈ। ਭਾਰਤ ਦੇ ਕੌਮਾਂਤਰੀ ਕਰਾਟੇ ਖਿਡਾਰੀ ਤਰੁਣ ਸ਼ਰਮਾ ਨੇ ਕਰਾਟੇ ਮੈਦਾਨ 'ਚ ਆਪਣੀ ਤਾਕਤ ਦਾ ਲੋਹਾ ਮਨਵਾਇਆ ਪਰ ਸਰਕਾਰ ਦੀ ਬੇਰੁਖੀ ਅੱਗੇ ਤਰੁਨ ਦੇ ਮੈਡਲਾਂ ਦੀ ਚਮਕ ਫਿੱਕੀ ਪੈ ਗਈ। 50 ਫ਼ੀਸਦੀ ਅਪਾਹਜ ਹੋਣ ਦੇ ਬਾਵਜੂਦ ਤਰੁਣ ਨੇ ਪੈਰਾ ਕਰਾਟੇ ਵਰਲਡ ਚੈਂਪੀਅਨ 'ਚ ਭਾਰਤ ਵੱਲੋਂ ਹਿੱਸਾ ਲਿਆ ਸੀ।
Tarun Sharma Karate athlete
ਹੋਰ ਪੜ੍ਹੋ: ਲਾਕਡਾਊਨ ਦੌਰਾਨ ਦੇਸ਼ ਵਿਚ ਵਧੀ ਅਰਬਪਤੀਆਂ ਦੀ ਗਿਣਤੀ? ਸਰਕਾਰ ਨੇ ਦਿੱਤਾ ਇਹ ਜਵਾਬ
ਵਿਦੇਸ਼ੀ ਧਰਤੀ 'ਤੇ ਜਾ ਕੇ ਖੇਡਣ ਲਈ ਤਰੁਣ ਦੇ ਪਰਿਵਾਰ ਨੂੰ ਘਰ ਗਹਿਣੇ ਰੱਖ ਕੇ ਕਰਜ਼ਾ ਲੈਣਾ ਪਿਆ। ਹੁਣ ਉਸ ਉੱਤੇ 12 ਲੱਖ ਦਾ ਕਰਜ਼ਾ ਹੋ ਚੁੱਕਾ ਹੈ। ਨੌਕਰੀ ਲਈ ਅਰਜ਼ੀਆਂ ਅਤੇ ਦਫ਼ਤਰਾਂ ਦੇ ਗੇੜੇ ਲਗਾ ਕੇ ਤਰੁਣ ਥੱਕ-ਹਾਰ ਚੁੱਕਾ ਹੈ। ਹੁਣ ਉਸ ਨੇ ਅਮਲੋਹ ਚੌਂਕ 'ਚ ਬੂਟ ਪਾਲਿਸ਼ ਕਰਕੇ ਸਰਕਾਰ ਖ਼ਿਲਾਫ ਰੋਸ ਜਤਾਇਆ ਹੈ। ਤਰੁਣ ਸ਼ਰਮਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੀ ਬਾਂਹ ਫੜੀ ਜਾਵੇ, ਉਸ ਦਾ ਕਹਿਣਾ ਹੈ ਕਿ ਉਹ ਅਪਣਾ ਹੱਕ ਮੰਗ ਰਿਹਾ ਹੈ।
Tarun Sharma Karate athlete
ਹੋਰ ਪੜ੍ਹੋ:
ਤਰੁਣ ਸ਼ਰਮਾ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਜੇ ਤਰਸ ਦੇ ਆਧਾਰ 'ਤੇ ਐਮਐਲਏ ਦੇ ਬੱਚਿਆਂ ਨੂੰ ਨੌਕਰੀ ਮਿਲ ਸਕਦੀ ਹੈ ਤਾਂ ਦੇਸ਼ ਲਈ ਮੈਡਲ ਜਿੱਤਣ ਵਾਲਿਆਂ ਨੂੰ ਕਿਉਂ ਨਹੀਂ। ਉਹਨਾਂ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਨੌਕਰੀ ਨਹੀਂ ਮਿਲੀ। ਉਹ ਪਿਛਲੇ ਕਈ ਮਹੀਨਿਆਂ ਤੋਂ ਰੇਹੜੀ ਲਗਾ ਕੇ ਘਰ ਦਾ ਗੁਜਾਰਾ ਚਲਾਉਣ 'ਚ ਪਰਿਵਾਰ ਦੀ ਮਦਦ ਕਰ ਰਿਹਾ ਹੈ।
Tarun Sharma Karate athlete
ਹੋਰ ਪੜ੍ਹੋ:
ਤਰੁਣ ਸ਼ਰਮਾ ਦਾ ਸਾਥ ਦੇਣ ਪੁੱਜੇ ਸਮਾਜ ਸੇਵੀ ਕੁਮਾਰ ਗੌਰਵ ਨੇ ਆਪਣੇ ਜਜ਼ਬਾਤੀ ਅੰਦਾਜ਼ 'ਚ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕੀਤਾ ਅਤੇ ਸਰਕਾਰ ਨੂੰ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾ ਲਿਆ ਜਾਵੇ ਅਤੇ ਤਰੁਣ ਵਰਗੇ ਖਿਡਾਰੀਆਂ ਦਾ ਹੌਂਸਲਾ ਵਧਾ ਕੇ ਹੋਰਨਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ। ਇਕ ਪਾਸੇ ਸੂਬਾ ਤੇ ਕੇਂਦਰ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ-ਵੱਡੇ ਦਾਅਵੇ ਤਾਂ ਕਰਦੀ ਹੈ, ਪਰ ਦੂਜੇ ਪਾਸੇ ਤਰੁਣ ਸ਼ਰਮਾ ਵਰਗੇ ਖਿਡਾਰੀਆਂ ਨੂੰ ਭੁੱਲ ਕੇ ਉਨ੍ਹਾਂ ਦਾ ਹੌਸਲਾ ਤੋੜਨ ਦਾ ਕੰਮ ਕਰਦੀ ਹੈ।