Asia Cup ਲਈ ਭਾਰਤੀ Hockey ਟੀਮ ਦਾ ਐਲਾਨ
Published : Aug 21, 2025, 11:46 am IST
Updated : Aug 21, 2025, 11:46 am IST
SHARE ARTICLE
Indian Hockey Team Announced for Asia Cup Latest News in Punjabi 
Indian Hockey Team Announced for Asia Cup Latest News in Punjabi 

ਹਰਮਨਪ੍ਰੀਤ ਕਪਤਾਨ, ਲਾਕੜਾ ਅਤੇ ਦਿਲਪ੍ਰੀਤ ਨੂੰ ਵੀ ਮਿਲੀ ਜਗ੍ਹਾ

Indian Hockey Team Announced for Asia Cup Latest News in Punjabi ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿਤਾ ਗਿਆ ਹੈ। ਬੁਧਵਾਰ ਨੂੰ ਐਲਾਨੀ ਗਈ ਟੀਮ ਵਿਚ ਫਾਰਵਰਡ ਸ਼ਿਲਾਨੰਦ ਲਾਕੜਾ ਅਤੇ ਦਿਲਪ੍ਰੀਤ ਸਿੰਘ ਨੇ ਅਪਣਾ ਸਥਾਨ ਬਰਕਰਾਰ ਰੱਖਿਆ ਹੈ। ਇਹ ਟੂਰਨਾਮੈਂਟ 29 ਅਗੱਸਤ ਤੋਂ 7 ਸਤੰਬਰ ਤਕ ਖੇਡਿਆ ਜਾਵੇਗਾ। ਜੇਤੂ ਟੀਮ ਅਗਲੇ ਸਾਲ ਹੋਣ ਵਾਲੇ FIH ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰੇਗੀ। ਇਹ ਵਿਸ਼ਵ ਕੱਪ 14 ਅਗੱਸਤ, 2025 ਤੋਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਹੋਣਾ ਹੈ। ਏਸ਼ੀਆ ਕੱਪ ਹਾਕੀ ਟੂਰਨਾਮੈਂਟ ਬਿਹਾਰ ਦੇ ਰਾਜਗੀਰ ਵਿਚ ਹੋਣਾ ਹੈ।

ਦੱਸ ਦਈਏ ਕਿ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਏਸ਼ੀਆ ਕੱਪ ਲਈ ਐਲਾਨੀ ਗਈ ਭਾਰਤੀ ਟੀਮ ਦਾ ਕਪਤਾਨ ਹੋਵੇਗਾ। ਰਾਜਿੰਦਰ ਸਿੰਘ, ਲਾਕੜਾ ਅਤੇ ਦਿਲਪ੍ਰੀਤ ਆਸਟ੍ਰੇਲੀਆ ਦੌਰੇ ’ਤੇ ਭਾਰਤੀ ਟੀਮ ਦਾ ਹਿੱਸਾ ਹਨ। ਰਾਜਿੰਦਰ ਨੂੰ ਸ਼ਮਸ਼ੇਰ ਸਿੰਘ ਦੀ ਜਗ੍ਹਾ ਚੁਣਿਆ ਗਿਆ ਸੀ ਜਦੋਂ ਕਿ ਲਾਕੜਾ ਨੇ ਲਲਿਤ ਉਪਾਧਿਆਏ ਦੀ ਜਗ੍ਹਾ ਲਈ ਸੀ, ਜੋ ਹਾਲ ਹੀ ਵਿਚ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਚੁੱਕਾ ਹੈ। ਦਿਲਪ੍ਰੀਤ ਨੂੰ ਗੁਰਜੰਟ ਸਿੰਘ ਨਾਲੋਂ ਤਰਜੀਹ ਦਿਤੀ ਗਈ। ਸਟ੍ਰਾਈਕਰ ਲਲਿਤ ਉਪਾਧਿਆਏ ਨੇ ਜੂਨ ਵਿਚ FIH ਪ੍ਰੋ ਲੀਗ ਦੇ ਯੂਰਪੀਅਨ ਪੜਾਅ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਲਿਆ ਸੀ।

ਗੋਲਕੀਪਿੰਗ ਦੀ ਜ਼ਿੰਮੇਵਾਰੀ ਕ੍ਰਿਸ਼ਨ ਬੀ ਪਾਠਕ ਅਤੇ ਸੂਰਜ ਕਰਨਕੇਰਾ ’ਤੇ ਹੋਵੇਗੀ। ਡਿਫੈਂਸ ਵਿੱਚ ਹਰਮਨਪ੍ਰੀਤ ਅਤੇ ਅਮਿਤ ਰੋਹਿਦਾਸ ਦੇ ਨਾਲ-ਨਾਲ ਜਰਮਨਪ੍ਰੀਤ ਸਿੰਘ, ਸੁਮਿਤ, ਸੰਜੇ ਅਤੇ ਜੁਗਰਾਜ ਸਿੰਘ ਹਨ। ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਾਜਿੰਦਰ, ਰਾਜ ਕੁਮਾਰ ਪਾਲ ਅਤੇ ਹਾਰਦਿਕ ਸਿੰਘ ਮਿਡਫੀਲਡ ਵਿਚ ਹੋਣਗੇ। ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਲਾਕੜਾ ਅਤੇ ਦਿਲਪ੍ਰੀਤ ਫਾਰਵਰਡ ਲਾਈਨ ਵਿਚ ਜ਼ਿੰਮੇਵਾਰੀ ਸੰਭਾਲਣਗੇ। ਨੀਲਮ ਸੰਜੀਪ ਸੇਸ ਅਤੇ ਸੇਲਵਮ ਕਾਰਥੀ ਨੂੰ ਰਿਜ਼ਰਵ ਵਿਚ ਰੱਖਿਆ ਗਿਆ ਹੈ।

ਭਾਰਤ ਨੂੰ ਏਸ਼ੀਆ ਕੱਪ ਵਿਚ ਜਾਪਾਨ, ਚੀਨ ਅਤੇ ਕਜ਼ਾਕਿਸਤਾਨ ਦੇ ਨਾਲ ਪੂਲ-ਏ ਵਿਚ ਰੱਖਿਆ ਗਿਆ ਹੈ। ਭਾਰਤੀ ਟੀਮ ਅਪਣਾ ਪਹਿਲਾ ਮੈਚ 29 ਅਗੱਸਤ ਨੂੰ ਚੀਨ ਵਿਰੁਧ ਖੇਡੇਗੀ। ਇਸ ਤੋਂ ਬਾਅਦ, ਇਹ 31 ਅਗੱਸਤ ਨੂੰ ਜਾਪਾਨ ਅਤੇ 1 ਸਤੰਬਰ ਨੂੰ ਕਜ਼ਾਕਿਸਤਾਨ ਵਿਰੁਧ ਖੇਡੇਗੀ। ਟੀਮ ਦੀ ਚੋਣ ਬਾਰੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, “ਅਸੀਂ ਇਕ ਤਜਰਬੇਕਾਰ ਟੀਮ ਦੀ ਚੋਣ ਕੀਤੀ ਹੈ। ਵਿਸ਼ਵ ਕੱਪ ਕੁਆਲੀਫ਼ਾਈ ਦੇ ਮੱਦੇਨਜ਼ਰ ਏਸ਼ੀਆ ਕੱਪ ਸਾਡੇ ਲਈ ਮਹੱਤਵਪੂਰਨ ਹੈ, ਇਸ ਲਈ ਸਾਨੂੰ ਅਜਿਹੇ ਖਿਡਾਰੀਆਂ ਦੀ ਲੋੜ ਹੈ ਜੋ ਦਬਾਅ ਵਿਚ ਵਧੀਆ ਖੇਡ ਸਕਣ।”

ਭਾਰਤੀ ਹਾਕੀ ਟੀਮ: ਗੋਲਕੀਪਰ: ਸੂਰਜ ਕਰਕੇਰਾ, ਕ੍ਰਿਸ਼ਨ ਬੀ ਪਾਠਕ, ਡਿਫੈਂਡਰ: ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਸੁਮਿਤ, ਸੰਜੇ ਅਤੇ ਜੁਗਰਾਜ ਸਿੰਘ, ਮਿਡਫੀਲਡਰ: ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਜਿੰਦਰ, ਰਾਜ ਕੁਮਾਰ ਪਾਲ ਅਤੇ ਹਾਰਦਿਕ ਸਿੰਘ, ਫਾਰਵਰਡ: ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਸ਼ੀਲਾਨੰਦ ਲਾਕੜਾ ਅਤੇ ਦਿਲਪ੍ਰੀਤ ਸਿੰਘ। ਰਿਜ਼ਰਵ ਖਿਡਾਰੀ: ਨੀਲਮ ਸੰਜੀਪ ਸੇਸ ਅਤੇ ਸੇਲਵਮ ਕਾਰਤੀ।

(For more news apart from Indian Hockey Team Announced for Asia Cup Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement