ਰਾਣਾ ਸੋਢੀ ਨੇ IIM ਦੇ ਵਿਦਿਆਰਥੀਆਂ ਨੂੰ ਖੇਡ ਮੈਨੇਜਮੈਂਟ ਦੇ ਹੁਨਰ ਸਿਖਾਏ
Published : Sep 21, 2020, 5:33 pm IST
Updated : Sep 21, 2020, 5:33 pm IST
SHARE ARTICLE
Rana Sodhi imparts sports managerial skills to IIM students
Rana Sodhi imparts sports managerial skills to IIM students

ਪੰਜਾਬ ਦੇ ਖੇਡ ਮੰਤਰੀ ਨੇ ਆਈ.ਆਈ.ਐਮ. ਰੋਹਤਕ ਵਿਚ ਦੋ ਸਾਲਾ ਪੋਸਟ ਗਰੈਜੂਏਟ ਸਪੋਰਟਸ ਮੈਨੇਜਮੈਂਟ ਕੋਰਸ ਦੇ ਵਿਦਿਆਰਥੀਆਂ ਲਈ ਉਦਘਾਟਨੀ ਸਮਾਰੋਹ ਨੂੰ ਆਨਲਾਈਨ ਕੀਤਾ ਸੰਬੋਧਨ

ਚੰਡੀਗੜ੍ਹ: ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਈ.ਆਈ.ਐਮ. ਰੋਹਤਕ ਵਿੱਚ ਦੋ ਸਾਲਾ ਖੇਡ ਮੈਨੇਜਮੈਂਟ ਪੋਸਟ ਗਰੈਜੂਏਟ ਡਿਪਲੋਮਾ ਕੋਰਸ ਵਿੱਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਅੱਜ ਖੇਡ ਮੈਨੇਜਮੈਂਟ ਦੇ ਹੁਨਰ ਸਿਖਾਏ। 

ਸਾਬਕਾ ਭਾਰਤੀ ਕ੍ਰਿਕਟਰ ਅਤੁਲ ਵਾਸਨ, ਸੇਵਾਮੁਕਤ ਭਾਰਤੀ ਵੇਟਲਿਫ਼ਟਰ ਕਰਨਮ ਮਲੇਸ਼ਵਰੀ ਤੇ ਹੋਰ ਪ੍ਰਮੁੱਖ ਹਸਤੀਆਂ ਦੀ ਹਾਜ਼ਰੀ ਵਿੱਚ ਇਸ ਉਦਘਾਟਨੀ ਸਮਾਰੋਹ ਨੂੰ ਆਨਲਾਈਨ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਖਿਡਾਰੀਆਂ ਦੇ ਸਮੁੱਚੇ ਪ੍ਰਦਰਸ਼ਨ ਤੇ ਉਨ੍ਹਾਂ ਨੂੰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਤਿਆਰ ਰੱਖਣ ਵਿੱਚ ਖੇਡ ਮੈਨੇਜਰਾਂ ਦੀ ਭੂਮਿਕਾ ਅਹਿਮ ਹੈ।

Rana Gurmeet Singh SodhiRana Gurmeet Singh Sodhi

ਉਨ੍ਹਾਂ ਕਿਹਾ ਕਿ ਭਾਵੇਂ ਹਰੇਕ ਖੇਤਰ ਵਿੱਚ ਆਲਮੀ ਪੱਧਰ ਦੇ ਮੈਨੇਜਰ ਤਿਆਰ ਕਰਨ ਵਿੱਚ ਆਈ.ਆਈ.ਐਮਜ਼. ਦੀ ਭੂਮਿਕਾ ਬਹੁਤ ਅਹਿਮ ਹੈ ਪਰ ਖੇਡ ਮੈਨੇਜਮੈਂਟ ਦੇ ਖੇਤਰ ਵਿੱਚ ਮਿਆਰੀ ਮੈਨੇਜਰ ਤਿਆਰ ਕਰਨ ਵਿੱਚ ਇਨ੍ਹਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਕਾਫ਼ੀ ਮਹੱਤਵਪੂਰਨ ਹੈ। ਰਾਣਾ ਸੋਢੀ ਨੇ ਕਿਹਾ ਕਿ ਖੇਡ ਸਨਅਤ ਨੇ ਦੁਨੀਆ ਭਰ ਵਿੱਚ ਲਾਮਿਸਾਲ ਤਰੱਕੀ ਦਰਜ ਕੀਤੀ ਹੈ ਅਤੇ ਕਈ ਮੁਲਕਾਂ ਵਿੱਚ ਇਹ ਸਮੁੱਚੇ ਖੇਤਰ ਵਿੱਚ ਸਫ਼ਲਤਾਪੂਰਵਕ ਤਬਦੀਲ ਹੋ ਚੁੱਕਾ ਹੈ।

Rana Sodhi imparts sports managerial skills to IIM studentsRana Sodhi imparts sports managerial skills to IIM students

ਜ਼ਿਆਦਾ ਮੰਗ ਕਾਰਨ ਇਸ ਸਨਅਤ ਦਾ ਹੁਣ ਕਈ ਵਰਗਾਂ ਵਿੱਚ ਵਿਸਤਾਰ ਹੋਇਆ ਹੈ ਅਤੇ ਇਸ ਵਿੱਚ ਵੱਡੇ ਪੱਧਰ ਉਤੇ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਕਈ ਉਸਾਰੂ ਸੰਕੇਤਾਂ ਨਾਲ ਖੇਡਾਂ ਯਕੀਨੀ ਤੌਰ ਉਤੇ ਵਿਹਲੇ ਸਮੇਂ ਦੀ ਗਤੀਵਿਧੀ ਵਾਲੀ ਆਪਣੀ ਰਵਾਇਤੀ ਦਿੱਖ ਤੋਂ ਬਾਹਰ ਨਿਕਲੀਆਂ ਹਨ ਅਤੇ ਇਹ ਹੁਣ ਅਹਿਮ ਵਪਾਰਕ ਗਤੀਵਿਧੀ ਬਣ ਚੁੱਕੀ ਹੈ, ਜਿਸ ਵਿੱਚ ਮਨੋਰੰਜਨ, ਮੀਡੀਆ, ਮੈਨੂਫੈਕਚਰਿੰਗ ਤੇ ਮੈਨੇਜਮੈਂਟ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।

 IIM RohtakIIM Rohtak

ਖੇਡ ਮੰਤਰੀ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਨਾਲ ਭਾਰਤ ਵਿੱਚ ਖੇਡ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ, ਜਿਸ ਦੀ ਝਲਕ ਬਾਅਦ ਵਿੱਚ ਪ੍ਰੋ. ਕਬੱਡੀ ਲੀਗ, ਇੰਡੀਅਨ ਹਾਕੀ ਲੀਗ, ਇੰਡੀਅਨ ਸਪੋਰਟਸ ਲੀਗ ਤੇ ਹੋਰ ਖੇਡ ਮੁਕਾਬਲਿਆਂ ਵਿੱਚ ਵੀ ਦੇਖਣ ਨੂੰ ਮਿਲੀ। ਇਨ੍ਹਾਂ ਸਾਰੇ ਮੁਕਾਬਲਿਆਂ ਨਾਲ ਹੁਨਰਮੰਦ ਤੇ ਸਿੱਖਿਅਤ ਪੇਸ਼ੇਵਰ ਮੈਨੇਜਰਾਂ ਦੀ ਮੰਗ ਵਧੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਭਾਵੇਂ ਭਾਰਤ ਵਿੱਚ ਕਈ ਖੇਡਾਂ ਖੇਡੀਆਂ ਜਾਂਦੀਆਂ ਰਹੀਆਂ ਪਰ ਪੇਸ਼ੇਵਰ ਖੇਡ ਮੈਨੇਜਰ ਪੈਦਾ ਕਰਨ ਲਈ ਅਕਾਦਮਿਕ ਖੇਤਰ ਵਿੱਚ ਬਹੁਤ ਥੋੜੀਆਂ ਕੋਸ਼ਿਸ਼ਾਂ ਹੋਈਆਂ।

Rana Gurmit Singh SodhiRana Gurmit Singh Sodhi

ਇਸ ਲਈ ਅਕਾਦਮਿਕ ਸੰਸਥਾਵਾਂ ਨੂੰ ਅਜਿਹਾ ਪਾਠਕ੍ਰਮ ਤੇ ਹੋਰ ਕੋਰਸ ਜ਼ਰੂਰ ਸ਼ੁਰੂ ਕਰਨੇ ਚਾਹੀਦੇ ਹਨ, ਜਿਸ ਨਾਲ ਉਤਸ਼ਾਹੀ ਨੌਜਵਾਨ ਖੇਡ ਮੈਨੇਜਮੈਂਟ ਨੂੰ ਕਰੀਅਰ ਵਜੋਂ ਅਪਨਾਉਣ ਅਤੇ ਆਈ.ਆਈ.ਐਮ. ਰੋਹਤਕ ਇਸ ਗੱਲੋਂ ਵਧਾਈ ਦੀ ਹੱਕਦਾਰ ਹੈ ਕਿ ਉਸ ਨੇ ਅਜਿਹੇ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ। ਕੈਬਨਿਟ ਮੰਤਰੀ ਨੇ ਉਮੀਦ ਜਤਾਈ ਕਿ ਇਹ ਕੋਰਸ ਸ਼ੁਰੂ ਹੋਣ ਨਾਲ ਉੱਭਰਦੇ ਖਿਡਾਰੀਆਂ ਨੂੰ ਆਪਣੇ ਹੁਨਰ ਨੂੰ ਤਰਾਸ਼ ਕੇ ਵੱਧ ਤੋਂ ਵੱਧ ਨਾਮਣਾ ਖੱਟਣ ਵਿੱਚ ਮਦਦ ਮਿਲੇਗੀ। 

Rana Sodhi imparts sports managerial skills to IIM studentsRana Sodhi imparts sports managerial skills to IIM students

ਉਨ੍ਹਾਂ ਕਿਹਾ ਕਿ ਖੇਡ ਮੰਤਰੀ ਵਜੋਂ ਮੈਨੂੰ ਇਹ ਦੇਖ ਕੇ ਬੇਹੱਦ ਖ਼ੁਸ਼ੀ ਮਹਿਸੂਸ ਹੁੰਦੀ ਹੈ ਕਿ ਹਰਿਆਣਾ ਦੀਆਂ ਔਰਤਾਂ ਪਰਦੇ ਪਿੱਛੋਂ ਨਿਕਲ ਕੇ ਖੇਡ ਖੇਤਰ ਵਿੱਚ ਸੂਬੇ ਲਈ ਨਾਮਣਾ ਖੱਟ ਰਹੀਆਂ ਹਨ। ਉਨ੍ਹਾਂ ਫੋਗਾਟ ਭੈਣਾਂ ਦਾ ਖ਼ਾਸ ਤੌਰ ਉਤੇ ਜ਼ਿਕਰ ਕੀਤਾ, ਜਿਨ੍ਹਾਂ ਸਿਰਫ਼ ਪੁਰਸ਼ਾਂ ਲਈ ਰਾਖਵੇਂ ਮੰਨੇ ਜਾਂਦੇ ਭਲਵਾਨੀ ਵਰਗੇ ਖੇਤਰ ਵਿੱਚ ਮਿੱਥ ਨੂੰ ਤੋੜਦਿਆਂ ਕੌਮਾਂਤਰੀ ਮੁਕਾਬਲਿਆਂ ਵਿੱਚ ਹਰਿਆਣਾ ਦਾ ਨਾਮ ਚਮਕਾਇਆ। ਉਨ੍ਹਾਂ ਕਿਹਾ ਕਿ ਇਸ ਖੇਡ ਮੈਨੇਜਮੈਂਟ ਕੋਰਸ ਨਾਲ ਖੇਡ ਭਾਈਚਾਰੇ ਅਤੇ ਉੱਭਰਦੇ ਖਿਡਾਰੀਆਂ ਨੂੰ ਨਵਾਂ ਉਤਸ਼ਾਹ ਤੇ ਪ੍ਰੇਰਨਾ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement