ਮੇੈਰੀਕਾਮ ਦਾ ਵਿਸ਼ਵ ਚੈਪੀਅਨਸ਼ਿਪ ਵਿਚ 7ਵਾਂ ਤਗਮਾ ਪੱਕਾ
Published : Nov 21, 2018, 9:42 am IST
Updated : Nov 21, 2018, 9:47 am IST
SHARE ARTICLE
Mary Kom
Mary Kom

ਪੰਜ ਵਾਰ ਦੀ ਚੈਪੀਅਨ ਐੱਮ.ਸੀ ਮੇੈਰੀਕਾਮ....

ਨਵੀਂ ਦਿੱਲੀ (ਸਸਸ): ਪੰਜ ਵਾਰ ਦੀ ਚੈਪੀਅਨ ਐੱਮ.ਸੀ ਮੇੈਰੀਕਾਮ (48 ਕਿਗਾ) ਨੇ ਮੰਗਲਵਾਰ ਨੂੰ ਦਸਵੀਂ ਏ.ਆਈ.ਬੀਏ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਇਨਲ ਵਿਚ ਪਰਵੇਸ਼ ਕੀਤਾ। ਇਸ ਦੇ ਨਾਲ ਹੀ 35 ਸਾਲ ਦੀ ਭਾਰਤ ਸੁਪਰ ਸਟਾਰ ਮੁੱਕੇਬਾਜ਼ ਮੇੈਰੀਕਾਮ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਅਪਣਾ ਸੱਤਵਾਂ ਤਗਮਾ ਪੱਕਾ ਕਰ ਲਿਆ ਹੈ। ਮੇੈਰੀਕਾਮ ਤੋਂ ਇਲਾਵਾ ਲਵਲੀਨਾ ਬੋਰਗੋਹੇਨ (69 ਕਿਗਾ), ਸੋਨਿਆ  (57 ਕਿਗਾ) ਅਤੇ ਸਿਮਰਨਜੀਤ ਕੌਰ (64 ਕਿਗਾ) ਨੇ ਅੰਤਮ ਚਾਰ ਵਿਚ ਪਰਵੇਸ਼ ਕੀਤਾ। ਇਸ ਨਾਲ ਭਾਰਤ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਸਭ ਤੋਂ ਉੱਤਮ ਪ੍ਰਦਰਸ਼ਨ 2006 ਦੀ ਮੇਜਬਾਨੀ ਵਿਚ ਹੀ ਰਹੇਗਾ।

Mary KomMary Kom

ਜਿਸ ਵਿਚ ਦੇਸ਼ ਨੇ ਚਾਰ ਸੋਨੇ, ਇਕ ਸਿਲਵਰ ਅਤੇ ਤਿੰਨ ਕਾਂਸੀ ਨਾਲ ਕੁੱਲ ਅੱਠ ਤਗਮੇ ਅਪਣੀ ਝੋਲੀ ਵਿਚ ਪਾਏ ਸਨ। ਕੇਡੀ ਜਾਧਵ ਹਾਲ ਹੀ ਵਿਚ ਮੈਦਾਨ ਵਿਚ ਉੱਤਰੀਆਂ ਚਾਰ ਭਾਰਤੀ ਮੁੱਕੇਬਾਜਾਂ ਬਦਕਿਸਮਤ ਰਹੀਆਂ। ਯੁਵਾ ਮੁੱਕੇਬਾਜ਼ ਮਨੀਸ਼ਾ ਮੌਨ (54 ਕਿਗਾ) ਨੂੰ 2016 ਵਿਸ਼ਵ ਚੈਂਪੀਅਨਸ਼ਿਪ ਦੀ ਸਿਲਵਰ ਤਗਮਾ ਜੇਤੂ ਸਟੋਇਕਾ ਪੈਟਰੋਵਾ ਵਲੋਂ 1–4 ਨਾਲ,  ਭਾਗਿਅਵਤੀ ਕਾਚਰੀ (81 ਕਿਗਾ) ਨੂੰ ਕੋਲੰਬਿਆ ਦੀ ਜੇਸਿਕਾ ਪੀ.ਸੀ ਸਿਨਿਸਟਰਾ ਵਲੋਂ 2-3 ਨਾਲ, ਤੀਜੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੀ ਪਿੰਕੀ ਰਾਣੀ (51 ਕਿਗਾ) ਨੂੰ ਜਕਾਰਤਾ ਏਸ਼ੀਆਈ ਖੇਡਾਂ ਦੀ ਸਿਲਵਰ ਪਦਕਧਾਰੀ ਉੱਤਰ ਕੋਰੀਆਈ ਚੌਲ ਮੀ.ਪਾਂਗ ਵਲੋਂ 0-5 ਨਾਲ, ਜਦੋਂ ਕਿ ਸੀਮਾ ਪੂਨਿਆ (81 ਕਿਗਾ ਤੋਂ ਜਿਆਦਾ) ਨੂੰ ਪਿਛਲੀ ਦੋ ਵਾਰ ਦੀ ਵਿਸ਼ਵ ਚੈਂਪੀਅਨ

Mary KomMary Kom

ਚੀਨ ਦੀ ਯਾਂਗ ਜਿਓਲੀ ਨੂੰ 0-5 ਨਾਲ ਹਾਰ  ਦਾ ਮੂੰਹ ਦੇਖਣਾ ਪਿਆ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮੇੈਰੀਕਾਮ ਨੇ ਦਿਨ ਦੀ ਸ਼ੂਰੁਆਤ ਚੀਨ ਦੀ ਯੂ.ਵੁ ਉਤੇ 5-0 (30-27, 29-28, 30-27, 29-28, 30-27) ਦੀ ਸ਼ਾਨਦਾਰ ਜਿੱਤ ਨਾਲ ਕੀਤੀ। ਹੁਣ ਉਹ ਵੀਰਵਾਰ ਨੂੰ ਉੱਤਰ ਕੋਰੀਆ ਦੀ ਹਿਆਂਗ ਮੀ.ਕਿਮ ਨਾਲ ਭਿੜੇਗੀ। ਜਿੰਨ੍ਹਾਂ ਨੂੰ ਉਨ੍ਹਾਂ ਨੇ ਪਿਛਲੇ ਸਾਲ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਇਨਲ ਵਿਚ ਹਰਾਇਆ ਸੀ। ਲੰਡਨ ਓਲੰਪਿਕ ਦੀ ਕਾਂਸੀ ਪਦਕਧਾਰੀ ਮੇਰੀਕਾਮ ਨੇ ਅਪਣੇ ਅੰਦਾਜ ਵਿਚ ਖੇਡਦੇ ਹੋਏ ਚੀਨੀ ਮੁੱਕੇਬਾਜ਼ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਖਾਇਆ।

Mary KomMary Kom

ਵਿਸ਼ਵ ਚੈਂਪੀਅਨਸ਼ਿਪ ਵਿਚ ਛੇ ਤਦਮੇ ਜਿੱਤ ਚੁੱਕੀ ਮੇਰੀਕਾਮ ਹਾਰਨ ਤੋਂ ਬਚਣਾ ਚਾਹੁੰਦੀ ਹੈ ਅਤੇ ਇਕ ਵਾਰ ਵਿਚ ਇਕ ਹੀ ਮੁਕਾਬਲੇ ਉਤੇ ਧਿਆਨ ਲਗਾ ਰਹੀ ਹੈ। ਉਨ੍ਹਾਂ ਨੇ ਮੁਕਾਬਲੇ ਦੇ ਬਾਅਦ ਕਿਹਾ, ‘ਮੈਂ ਮੈਦਾਨ ਵਿਚ ਧਿਆਨ ਭੰਗ ਨਹੀਂ ਹੋਣ ਦਿੰਦੀ, ਜਿਸ ਦੇ ਨਾਲ ਫਾਇਦਾ ਮਿਲਦਾ ਹੈ। ਮੈਂ ਉਸ ਨੂੰ ਦੇਖ ਕੇ ਉਸ ਦੇ ਵਿਰੁੱਧ ਖੇਡ ਰਹੀ ਸੀ। ਚੀਨ ਦੀ ਮੁੱਕੇਬਾਜ਼ ਕਾਫ਼ੀ ਮਜਬੂਤ ਹੈ ਪਰ ਉਸ ਦੇ ਵਿਰੁੱਧ ਇਹ ਮੇਰਾ ਪਹਿਲਾ ਮੁਕਾਬਲਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement